ਦਇਆ
ਦਇਆ ਨੂੰ, ਤਰਸ ਨੂੰ, ਰਹਿਮ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਇਆ; ਪ੍ਰਾਕ੍ਰਿਤ/ਪਾਲੀ - ਦਅਯਾ; ਸੰਸਕ੍ਰਿਤ - ਦਯਾ (दया - ਤਰਸ, ਕਰੁਣਾ)।
More Examples for ਦਇਆ
ਦਇਆਲ
ਦਇਆਲ/ਦਇਆਲੂ/ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
More Examples for ਦਇਆਲ
ਦਇਆਲ
ਦਇਆਲ/ਦਇਆਲੂ/ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਪੁਰਖ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਇਆਲ
ਦਇਆਲ/ਦਇਆਲੂ/ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਸਾਧ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਇਆਲ
ਦਇਆਲ/ਦਇਆਲੂ/ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਪਰਮੇਸ੍ਵਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਇਆਲ
ਦਇਆਲ/ਦਇਆਲੂ/ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਪੁਰਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਇਆਲ
(ਦੀਨ) ਦਇਆਲ, (ਦੀਨਾਂ ਉਤੇ) ਦਇਆ ਕਰਨ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਇਆਲੁ
ਦਇਆਲ/ਦਿਆਲ, ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਹਰਿ ਪੁਰਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
More Examples for ਦਇਆਲੁ
ਦਇਆਲੁ
ਦਇਆਲ/ਦਿਆਲ, ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਕਿਰਪਾਨਿਧਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਇਆਲੁ
ਦਇਆਲ/ਦਿਆਲ, ਦਿਆਲੂ, ਦਇਆਵਾਨ।
ਵਿਆਕਰਣ: ਵਿਸ਼ੇਸ਼ਣ (ਸਤਿਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।
ਦਸ
ਦਸ ਤੇ ਅਠ, ਅਠਾਰ੍ਹਾਂ।
ਵਿਆਕਰਣ: ਵਿਸ਼ੇਸ਼ਣ (ਸਿਧਾਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ) + ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅੱਠ)।
More Examples for ਦਸ
ਦਸਮ ਦੁਆਰਾ
ਦਸਮ-ਦੁਆਰ, ਦਸਵਾਂ ਦੁਆਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਸਮ; ਸੰਸਕ੍ਰਿਤ - ਦਸ਼ਮ (दशम - ਦਸਵਾਂ) + ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।
More Examples for ਦਸਮ ਦੁਆਰਾ
ਦਸਵਾ
ਦਸਵਾਂ।
ਵਿਆਕਰਣ: ਵਿਸ਼ੇਸ਼ਣ (ਦੁਆਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਸਵਾ/ਦਸਵਾਂ/ਦਸਮਾਂ; ਲਹਿੰਦੀ - ਦਾਹਵਾਂ/ਦਾਵਾਂ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਸਮ; ਸੰਸਕ੍ਰਿਤ - ਦਸ਼ਮ (दशम - ਦਸਵਾਂ)।
More Examples for ਦਸਵਾ
ਦਸੀ
ਦਸੀਂ, ਦਸਾਂ।
ਵਿਆਕਰਣ: ਵਿਸ਼ੇਸ਼ਣ (ਮਾਸੀ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।
More Examples for ਦਸੀ
ਦਸੇ
ਦਸਾਂ ਹੀ; ਸਾਰੇ (ਪਾਸੇ)।
ਵਿਆਕਰਣ: ਵਿਸ਼ੇਸ਼ਣ (ਦਿਸਾ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਸਣਾ; ਲਹਿੰਦੀ - ਦੱਸਣ (ਦੱਸਣਾ); ਸਿੰਧੀ - ਡਸਣੁ (ਇਸ਼ਾਰਾ ਕਰਨਾ); ਪ੍ਰਾਕ੍ਰਿਤ - ਦੱਸਏਇ/ਦੱਸਇ/ਦਰਿਸੇਇ; ਪਾਲੀ - ਦੱਸੇਤਿ; ਸੰਸਕ੍ਰਿਤ - ਦਰ੍ਸ਼ਯਤਿ (दर्शयति - ਦੇਖਦਾ ਹੈ)।
More Examples for ਦਸੇ
ਦਸੈ
ਦਸੇ/ਦਸ।
ਵਿਆਕਰਣ: ਵਿਸ਼ੇਸ਼ਣ (ਬੰਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।
More Examples for ਦਸੈ
ਦਹਦਿਸ
ਦਸੀਂ ਦਿਸੀਂ, ਦਸਾਂ ਦਿਸ਼ਾਵਾਂ ਵਿਚ, ਦਸੀਂ ਪਾਸੀਂ; ਹਰ ਪਾਸੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਦਹ-ਦਿਸਿ; ਪ੍ਰਾਕ੍ਰਿਤ - ਦਸ-ਦਿਸਿ (ਦਸ ਦਿਸ਼ਾਵਾਂ); ਸੰਸਕ੍ਰਿਤ - ਦਸ਼ਦਿਸ਼ (दशदिश - ਉਤਲਾ ਤੇ ਹੇਠਲਾ ਪਾਸਾ ਮਿਲਾ ਕੇ ਦਸ ਦਿਸ਼ਾਵਾਂ/ਖੇਤਰ)।
More Examples for ਦਹਦਿਸ
ਦਖਣੀ
(ਵਡਹੰਸ) ਦਖਣੀ, ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਰਾਗ ਦਾ ਨਾਂ।
More Examples for ਦਖਣੀ
ਦਨੋਤਿ
ਦੁਖ ਦਿੰਦਾ ਹੈ, ਕਸ਼ਟ ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਦੁਨੋਤਿ (दुनोति - ਪੀੜ ਦਿੰਦਾ ਹੈ, ਦੁਖ ਦਿੰਦਾ ਹੈ, ਸਤਾਉਂਦਾ ਹੈ)।
More Examples for ਦਨੋਤਿ
ਦਬੁ
ਦਰਬ, ਧਨ, ਧਨ-ਦੌਲਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ
ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਦੱਵ; ਪਾਲੀ - ਦੱਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।
More Examples for ਦਬੁ
ਦਭੁ
ਦੱਭ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਭ; ਲਹਿੰਦੀ - ਦ੍ਰਭ/ਦਰਭ/ਦਭ; ਸਿੰਧੀ - ਡ੍ਰਭੁ; ਅਪਭ੍ਰੰਸ਼ - ਦਭ; ਪ੍ਰਾਕ੍ਰਿਤ - ਦਬ੍ਭ (ਕੁਸ਼ਾ ਨਾਂ ਦੀ ਘਾਹ ਦੀ ਇਕ ਕਿਸਮ); ਪਾਲੀ - ਦਬ੍ਭ; ਸੰਸਕ੍ਰਿਤ - ਦਰ੍ਭ (दर्भ - ਘਾਹ, ਵਿਸ਼ੇਸ਼ ਕਰਕੇ ਪੋਆ ਸਾਈਨੋਸ਼ੁਰੌਏਡੀਸ ਜਾਂ ਕੁਸ਼ਾ ਦਾ ਪੂਲਾ)।
More Examples for ਦਭੁ
ਦਮ
ਦਮਾਂ/ਦਮੜਿਆਂ (ਨਾਲ), ਧਨ (ਨਾਲ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੰਮ/ਦਮ (ਪੈਸਾ, ਕੀਮਤ); ਅਪਭ੍ਰੰਸ਼/ਪ੍ਰਾਕ੍ਰਿਤ - ਦੰਮ; ਸੰਸਕ੍ਰਿਤ - ਦ੍ਰੱਮ (द्रम्म - ਸਿੱਕਾ)।
More Examples for ਦਮ
ਦਰ
ਦਰ, ਦੁਆਰੇ, ਦਰਵਾਜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।
More Examples for ਦਰ
ਦਰ
ਦਰ, ਦੁਆਰੇ, ਦਰਵਾਜੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।
ਦਰਸਨ
ਦਰਸ਼ਨ ਦੀ, ਦੀਦਾਰ ਦੀ; ਹਾਜ਼ਰ-ਨਾਜ਼ਰਤਾ ਦੇ ਅਨੁਭਵ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।
More Examples for ਦਰਸਨ
ਦਰਸਨਹ
ਦਰਸ਼ਨ, ਦੀਦਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।
More Examples for ਦਰਸਨਹ
ਦਰਸਨਿ
ਦਰਸ਼ਨ ਵਿਚ, ਦੀਦਾਰ ਵਿਚ; ਹਾਜ਼ਰ-ਨਾਜ਼ਰਤਾ ਦੇ ਅਨੁਭਵ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਰਸਨ; ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।
More Examples for ਦਰਸਨਿ
ਦਰਸੁ
ਦਰਸ਼ਨ, ਦੀਦਾਰ; ਹਾਜ਼ਰ-ਨਾਜ਼ਰਤਾ ਦਾ ਅਨੁਭਵ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਸ (ਦਰਸ਼ਨ, ਝਲਕ); ਸੰਸਕ੍ਰਿਤ - ਦਰ੍ਸ਼ (दर्श - ਵੇਖਣਾ; ਦਿਖ/ਰੂਪ)।
More Examples for ਦਰਸੁ
ਦਰਦੁ
ਦਰਦ, ਪੀੜ; ਤਰਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਦਰਦ (ਦੁਖ-ਤਕਲੀਫ਼, ਪੀੜ)।
More Examples for ਦਰਦੁ
ਦਰਬੁ
ਦ੍ਰਵਯ ਨੂੰ, ਪਦਾਰਥ ਨੂੰ; ਧਨ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਦਰਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।
More Examples for ਦਰਬੁ
ਦਰਵਾਜੇ
ਦਰਵਾਜੇ, ਬੂਹੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰਵਾਜਾ; ਫ਼ਾਰਸੀ - ਦਰਵਾਜ਼ਾ (دروازہ - ਕਿਸੇ ਇਮਾਰਤ ਦੇ ਪ੍ਰਵੇਸ਼ ਦੁਆਰ 'ਤੇ ਸਰਕਣ ਵਾਲੀ ਜਾਂ ਗੋਲ ਘੁੰਮਣ ਵਾਲੀ ਰੋਕ, ਦਰਵਾਜ਼ਾ, ਦੁਆਰ; ਕਮਰਾ)।
More Examples for ਦਰਵਾਜੇ
ਦਰਵੇਸ
ਦਰਵੇਸ਼, ਪੁਗਿਆ/ਪਹੁੰਚਿਆ ਹੋਇਆ ਫਕੀਰ।
ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।
More Examples for ਦਰਵੇਸ
ਦਰਵੇਸਾਂ
ਦਰਵੇਸ਼ਾਂ (ਨੂੰ), ਫਕੀਰਾਂ (ਨੂੰ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।
More Examples for ਦਰਵੇਸਾਂ
ਦਰਵੇਸਾਵੀ
ਦਰਵੇਸਾਂ ਵਾਲੀ, ਫਕੀਰਾਂ ਵਾਲੀ।
ਵਿਆਕਰਣ: ਵਿਸ਼ੇਸ਼ਣ (ਰੀਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਵੇਸੀ; ਫ਼ਾਰਸੀ - ਦਰਵੇਸ਼ੀ (درویشی - ਦਰਵੇਸ਼ ਦਾ ਸਿਧਾਂਤ ਜਾਂ ਜੀਵਨ-ਜਾਚ, ਫਕੀਰੀ/ਸੰਤਤਾਈ; ਗਰੀਬੀ)।
More Examples for ਦਰਵੇਸਾਵੀ
ਦਰਵੇਸੀ
ਦਰਵੇਸ਼ੀ, ਫਕੀਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਵੇਸੀ; ਫ਼ਾਰਸੀ - ਦਰਵੇਸ਼ੀ (درویشی - ਦਰਵੇਸ਼ ਦਾ ਸਿਧਾਂਤ ਜਾਂ ਜੀਵਨ-ਜਾਚ, ਫਕੀਰੀ/ਸੰਤਤਾਈ; ਗਰੀਬੀ)।
More Examples for ਦਰਵੇਸੀ
ਦਰਵੇਸੁ
ਦਰਵੇਸ਼, ਫਕੀਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।
More Examples for ਦਰਵੇਸੁ
ਦਰਿ
ਡਿਉੜੀ (ਉਤੇ), ਦਹਲੀਜ (ਉਤੇ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।
More Examples for ਦਰਿ
ਦਰੀਆਉ
ਦਰਿਆ, ਸਮੁੰਦਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦਰਿਆਉ/ਦਰਿਆ; ਫ਼ਾਰਸੀ - ਦਰਯਾ/ਦਰਯਾਬ (ਸਮੁੰਦਰ)।
More Examples for ਦਰੀਆਉ
ਦਰੀਆਵੈ
ਦਰੀਆ/ਦਰਿਆ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦਰਿਆਉ/ਦਰਿਆ; ਫ਼ਾਰਸੀ - ਦਰਯਾ/ਦਰਯਾਬ (ਸਮੁੰਦਰ)।
More Examples for ਦਰੀਆਵੈ
ਦਰੁ
ਦਰ, ਦਰਵਾਜਾ; ਦਰਬਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।
More Examples for ਦਰੁ
ਦਲਿ
ਦਲ ਦਿੰਦਾ ਹੈ, ਫੇਹ ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦਲਨਾ (ਮੋਟਾ-ਮੋਟਾ ਪੀਹਣਾ); ਪੁਰਾਤਨ ਪੰਜਾਬੀ - ਦਲਣਾ (ਬਾਲਣ ਵਾਲੀ ਲੱਕੜੀ ਕੱਟਣਾ, ਫੇਹਣਾ, ਅਨਾਜ ਪੀਹਣਾ, ਮੋਟਾ-ਮੋਟਾ ਪੀਹਣਾ); ਅਪਭ੍ਰੰਸ਼ - ਦਲਇ; ਪ੍ਰਾਕ੍ਰਿਤ - ਦਲਅਇ; ਪਾਲੀ - ਦਲਤਿ (ਫਟਦਾ ਹੈ); ਸੰਸਕ੍ਰਿਤ - ਦਲਤਿ (दलति - ਤਿੜਕਦਾ ਹੈ/ਟੁੱਟਦਾ ਹੈ, ਦੋਫਾੜ ਹੋ ਜਾਂਦਾ ਹੈ)।
More Examples for ਦਲਿ
ਦਾਸ
ਦਾਸ (ਦੀ), ਗੁਲਾਮ (ਦੀ); ਸੇਵਕ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
More Examples for ਦਾਸ
ਦਾਸਨਿ
ਦਾਸਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
More Examples for ਦਾਸਨਿ
ਦਾਸਾ
ਦਾਸ, ਗੁਲਾਮ, ਸੇਵਕ।
ਵਿਆਕਰਣ: ਵਿਸ਼ੇਸ਼ਣ (ਹਮ ਦਾ), ਕਰਤਾ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
More Examples for ਦਾਸਾ
ਦਾਸੁ
ਨਾਨਕ ਦਾਸ/ਸੇਵਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
More Examples for ਦਾਸੁ
ਦਾਸੁ
ਦਾਸ, ਗੁਲਾਮ, ਸੇਵਕ।
ਵਿਆਕਰਣ: ਵਿਸ਼ੇਸ਼ਣ (ਨਾਨਕ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
ਦਾਸੁ
ਦਾਸ, ਗੁਲਾਮ, ਸੇਵਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
ਦਾਜੁ
ਦਾਜ, ਦਹੇਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਾਜ; ਨੇਪਾਲੀ - ਦਾਇਜੋ; ਬ੍ਰਜ - ਦਾਇਜ; ਪੁਰਾਤਨ ਅਵਧੀ - ਦਾਯਜ; ਪਾਲੀ - ਦਾਯੱਜ (ਵਿਰਾਸਤ, ਦਾਜ); ਸੰਸਕ੍ਰਿਤ - ਦਾਯਹ (दाय: - ਤੋਹਫ਼ਾ, ਤੋਹਫ਼ਾ, ਦਾਨ; ਹਿੱਸਾ, ਵਿਰਾਸਤ, ਵਿਰਾਸਤ; ਵਿਆਹ ਦੀ ਫੀਸ)।
More Examples for ਦਾਜੁ
ਦਾਣੇ
ਦਾਣੇ, ਬੀਜ; ਚੋਗੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਦਾਨਾ (ਅਨਾਜ ਦਾ ਕਿਣਕਾ, ਦਾਣਾ); ਫ਼ਾਰਸੀ - ਦਾਨਹ (ਅਨਾਜ)।
More Examples for ਦਾਣੇ
ਦਾਤਾ
ਦਾਤਾ, ਦਾਤਾਰ, (ਦਾਤਾਂ) ਦੇਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।
More Examples for ਦਾਤਾ
ਦਾਤਾ
ਦੇਣ ਵਾਲਾ, ਦਾਤਾਰ।
ਵਿਆਕਰਣ: ਵਿਸ਼ੇਸ਼ਣ (ਰਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।
ਦਾਤਿ
ਦਾਤ, ਨਿਆਮਤ; ਬਖਸ਼ਿਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਦਾਤਿ; ਪ੍ਰਾਕ੍ਰਿਤ - ਦਾਤਯ; ਸੰਸਕ੍ਰਿਤ - ਦਾਤਵਯ੍ (दातव्य् - ਦੇਣ ਜੋਗ; ਦਾਨ)।
More Examples for ਦਾਤਿ
ਦਾਤੀ
ਦਾਤਾਂ, ਨਿਆਮਤਾਂ; ਬਖਸ਼ਿਸ਼ਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਦਾਤਿ; ਪ੍ਰਾਕ੍ਰਿਤ - ਦਾਤਯ; ਸੰਸਕ੍ਰਿਤ - ਦਾਤਵਯ੍ (दातव्य् - ਦੇਣ ਜੋਗ; ਦਾਨ)।
More Examples for ਦਾਤੀ
ਦਾਤੇ
ਹੇ ਦਾਤਾ ਜੀ, ਹੇ ਦਾਤਾਰ-ਪ੍ਰਭੂ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਦਾਤਾ (दाता - ਦੇਣ ਵਾਲਾ)।
More Examples for ਦਾਤੇ
ਦਾਨਾ
ਦਾਨਾ, ਸਿਆਣਾ, ਸੂਝਵਾਨ, ਜਾਨਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਲਹਿੰਦੀ - ਦਾਨਾ; ਸਿੰਧੀ - ਦਾਨਾ/ਦਾਨਾਉ; ਫ਼ਾਰਸੀ - ਦਾਨਾ (دانا - ਸਿਆਣਾ, ਬਿਬੇਕੀ, ਵਿਦਵਾਨ)।
More Examples for ਦਾਨਾ
ਦਾਨੁ
ਦਾਨ, ਖੈਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ; ਉਪਹਾਰ/ਦਾਨ)।
More Examples for ਦਾਨੁ
ਦਾਨੇਨ
ਦਾਨ ਨਾਲ/ਦੁਆਰਾ, ਦਾਨ ਕਰ ਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਦਾਨੇਨ (दानेन - ਦਾਨ ਨਾਲ)।
More Examples for ਦਾਨੇਨ
ਦਾਰਾ
ਇਸਤਰੀ, ਪਤਨੀ; ਜੀਵਨ-ਸਾਥੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਦਾਰਾ (ਪਤਨੀ, ਇਸਤਰੀ); ਪ੍ਰਾਕ੍ਰਿਤ - ਦਾਰ; ਪਾਲੀ - ਦਾਰਾ; ਸੰਸਕ੍ਰਿਤ - ਦਾਰਾਹ (दारा: - ਪਤਨੀ)।
More Examples for ਦਾਰਾ
ਦਾਰੂ
ਔਖਧ, ਦਵਾ, ਇਲਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਦਾਰੂ (ਦਵਾ, ਔਖਧ)।
More Examples for ਦਾਰੂ
ਦਾਵਣਿ
ਦਾਮਨ ਨਾਲ, ਪੱਲੇ ਨਾਲ, ਲੜ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਦਾਵਣ (ਡੋਰੀ; ਕੱਪੜੇ ਦਾ ਲੜ, ਪੱਲਾ); ਬ੍ਰਜ - ਦਾਵਨ; ਫ਼ਾਰਸੀ - ਦਾਮਨ (دامن - ਪੱਲਾ, ਕੰਨੀ/ਕੋਰ; ਪਹਾੜ ਨਾਲ ਲੱਗਦਾ ਖੇਤਰ)।
More Examples for ਦਾਵਣਿ
ਦਾੜੀ
ਦਾੜ੍ਹੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦਾੜੀ; ਸਿੰਧੀ - ਡਾੜੀ; ਬ੍ਰਜ - ਦਾੜੀ; ਅਪਭ੍ਰੰਸ਼ - ਦਾਢੀ; ਪ੍ਰਾਕ੍ਰਿਤ - ਦਾਢਿਆ; ਪਾਲੀ - ਦਾਠਿਕਾ; ਸੰਸਕ੍ਰਿਤ - ਦਾਢਿਕਾ (दाढिका - ਦਾੜ੍ਹੀ)।
More Examples for ਦਾੜੀ
ਦਿਸ
ਦਿਸ਼ਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਗੁਜਰਾਤੀ/ਅਵਧੀ - ਦਿਸਿ; ਬ੍ਰਜ - ਦਿਸ (ਦਿਸ਼ਾ, ਬੰਨਾ/ਪਾਸਾ); ਅਪਭ੍ਰੰਸ਼ - ਦਿਸ/ਦਿਸਾ; ਪ੍ਰਾਕ੍ਰਿਤ - ਦਿਸਾ/ਦਿਸਿ (ਦਿਸ਼ਾ, ਤਿਮਾਹੀ); ਪਾਲੀ - ਦਿਸਾ; ਸੰਸਕ੍ਰਿਤ - ਦਿਸ਼੍/ਦਿਸ਼ਾ (दिश्/दिशा - ਦਿਸ਼ਾ, ਖੇਤਰ)।
More Examples for ਦਿਸ
ਦਿਸਹਿ
ਦਿਸਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਿਸਣਾ; ਲਹਿੰਦੀ - ਦਿੱਸਣੁ (ਦਿਸਣਾ); ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।
More Examples for ਦਿਸਹਿ
ਦਿਸਿ
(ਚੌਹਾਂ) ਦਿਸ਼ਾਵਾਂ ਤੋਂ, (ਚਾਰਾਂ) ਦਿਸ਼ਾਵਾਂ ਤੋਂ; (ਸਾਰੇ/ਹਰ) ਪਾਸਿਆਂ ਤੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਗੁਜਰਾਤੀ/ਅਵਧੀ - ਦਿਸਿ; ਬ੍ਰਜ - ਦਿਸ (ਦਿਸ਼ਾ, ਬੰਨਾ/ਪਾਸਾ); ਅਪਭ੍ਰੰਸ਼ - ਦਿਸ/ਦਿਸਾ; ਪ੍ਰਾਕ੍ਰਿਤ - ਦਿਸਾ/ਦਿਸਿ (ਦਿਸ਼ਾ, ਤਿਮਾਹੀ); ਪਾਲੀ - ਦਿਸਾ; ਸੰਸਕ੍ਰਿਤ - ਦਿਸ਼੍/ਦਿਸ਼ਾ (दिश्/दिशा - ਦਿਸ਼ਾ, ਖੇਤਰ)।
More Examples for ਦਿਸਿ
ਦਿਸੈ
ਦਿਸਦਾ ਹੈ, ਨਜਰ ਆਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।
More Examples for ਦਿਸੈ
ਦਿਹਾ
(ਚਾਰ) ਦਿਨਾਂ ਦਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਹ/ਦਿਹ/ਦੇਂਹ/ਦੇਹੂੰ (ਦਿਨ, ਸੂਰਜ); ਲਹਿੰਦੀ - ਦੇਹੁੰ/ਦੇਹੇਂ (ਸੂਰਜ); ਸਿੰਧੀ - ਡੀਂਹੁ/ਡਿੰਹੁ (ਦਿਨ ਵੇਲੇ); ਅਪਭ੍ਰੰਸ਼ - ਦਿਵਹ; ਪ੍ਰਾਕ੍ਰਿਤ - ਦਿਵਸ/ਦਿਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਸਵਰਗ; ਦਿਨ)।
More Examples for ਦਿਹਾ
ਦਿਹਾੜੈ
ਦਿਹਾੜੇੇ, ਦਿਨ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦਿਹਾੜਾ/ਦਿਹਾੜੀ (ਦਿਨ); ਸਿੰਧੀ - ਡਿਹਾੜੋ (ਸਾਰਾ ਦਿਨ ਤੇ ਰਾਤ), ਡਿਹਾੜੀ (ਇਕ ਦਿਨ ਦੀ ਤਨਖਾਹ); ਅਪਭ੍ਰੰਸ਼ - ਦਿਅਹਡਾ/ਦਿਅਹਡਅ/ਦਿਹ/ਦਿਹਾ (ਦਿਨ); ਪ੍ਰਾਕ੍ਰਿਤ - ਦਿਵਸ/ਦਿਸ/ਦਿਣਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਅਕਾਸ਼/ਸਵਰਗ; ਦਿਨ)।
More Examples for ਦਿਹਾੜੈ
ਦਿਖਾਇਆ
ਦਿਖਾਇਆ/ਵਿਖਾਇਆ ਹੈ, ਦਿਖਾ/ਵਿਖਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।
More Examples for ਦਿਖਾਇਆ
ਦਿਖੈ
ਦੇਖੈ, ਦੇਖਦੀ/ਵੇਖਦੀ ਹੈ, ਦੇਖ/ਵੇਖ ਲੈਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਦਿਖੈ (ਦਿਖਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।
More Examples for ਦਿਖੈ
ਦਿਤਮੁ
(ਮਿਲਾ) ਦਿੱਤਾ ਹੈ ਮੈਨੂੰ, ਮੈਨੂੰ (ਮਿਲਾ) ਦਿੱਤਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।
More Examples for ਦਿਤਮੁ
ਦਿਤਾ
ਦਿੱਤਾ, (ਤੋਰ) ਦਿੱਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।
More Examples for ਦਿਤਾ
ਦਿਤਿ
ਦਿੱਤੀ ਹੋਈ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਦਾਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।
More Examples for ਦਿਤਿ
ਦਿਤੀਅਨੁ
ਦਿਤੀ+ਆ+ਉਨੁ, ਦਿੱਤੀ ਹੈ ਉਸ ਨੂੰ, ਉਸ ਨੂੰ ਦਿੱਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)+ ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
More Examples for ਦਿਤੀਅਨੁ
ਦਿਨ
ਦਿਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।
More Examples for ਦਿਨ
ਦਿਨੰਤੁ
ਦਿਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦਿਨੰਤ (ਦਿਨ); ਸੰਸਕ੍ਰਿਤ - ਦਿਨਾਂਤ (दिनान्त - ਦਿਨ ਦਾ ਅੰਤ, ਸ਼ਾਮ)।
More Examples for ਦਿਨੰਤੁ
ਦਿਨਿ
(ਰਾਤ) ਦਿਨ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।
More Examples for ਦਿਨਿ
ਦਿਨੁ
ਰਾਤ ਦਿਨ, ਹਰ ਵੇਲੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਉੜੀਆ/ਰਾਜਸਥਾਨੀ/ਮੈਥਿਲੀ/ਅਪਭ੍ਰੰਸ਼ - ਨਿਸਿ (ਰਾਤ); ਪ੍ਰਾਕ੍ਰਿਤ - ਣਿਸੀਹ/ਣਿਸਿ; ਪਾਲੀ - ਨਿਸੀਥਾ/ਨਿਸਿ (ਅਧੀ ਰਾਤ); ਸੰਸਕ੍ਰਿਤ - ਨਿਸ਼ੀਥਹ/ਨਿਸ਼ਿ (निशीथ:/निशि - ਅਧੀ ਰਾਤ, ਰਾਤ) + ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।
More Examples for ਦਿਨੁ
ਦਿਨੁ
ਦਿਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।
ਦਿਨੁ
ਦਿਨ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।
ਦਿਨੁ
ਦਿਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।
ਦਿਬ
ਦਿੱਬ, ਦੈਵੀ, ਗਿਆਨਯੁਕਤ, ਗਿਆਨ ਵਾਲੀ।
ਵਿਆਕਰਣ: ਵਿਸ਼ੇਸ਼ਣ (ਦ੍ਰਿਸਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦਿਵ/ਦਿਬ; ਅਪਭ੍ਰੰਸ਼ - ਦਿੱਵ/ਦਿਵੁ; ਪ੍ਰਾਕ੍ਰਿਤ - ਦਿੱਵ; ਸੰਸਕ੍ਰਿਤ - ਦਿਵਯ (दिव्य - ਦੈਵੀ, ਸਵਰਗੀ, ਅਰਸ਼ੀ; ਮਨਮੋਹਕ, ਸੁੰਦਰ)।
More Examples for ਦਿਬ
ਦਿਲ
ਦਿਲ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਦਿਲ/ਦਿਲੁ; ਸਿੰਧੀ/ਫ਼ਾਰਸੀ - ਦਿਲ (دل - ਦਿਲ, ਆਤਮਾ, ਮਨ, ਭਾਵਨਾ, ਜੀਵਾਤਮਾ, ਜਮੀਰ, ਇੱਛਾ)।
More Examples for ਦਿਲ
ਦਿਲਹੁ
ਦਿਲੋਂ, ਦਿਲ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਦਿਲ/ਦਿਲੁ; ਸਿੰਧੀ/ਫ਼ਾਰਸੀ - ਦਿਲ (دل - ਦਿਲ, ਆਤਮਾ, ਮਨ, ਭਾਵਨਾ, ਜੀਵਾਤਮਾ, ਜਮੀਰ, ਇੱਛਾ)।
More Examples for ਦਿਲਹੁ
ਦਿੜੁ ਕਰਹਿ
ਦ੍ਰਿੜ ਕਰ ਲਵੇਂ, ਪੱਕਾ ਕਰ ਲਵੇਂ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ) + ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਦਿੜੁ ਕਰਹਿ
ਦੀਉ
ਦਿੰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਦਿਯੋ; ਬ੍ਰਜ - ਦਿਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।
More Examples for ਦੀਉ
ਦੀਅਰਾ
ਦੀਵਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੀਯਰਾ/ਦੀਵਰਾ; ਬੁੰਦੇਲੀ - ਦਿਯਰਾ; ਅਪਭ੍ਰੰਸ਼ - ਦੀਵਅ; ਪ੍ਰਾਕ੍ਰਿਤ - ਦੀਵਯ; ਸੰਸਕ੍ਰਿਤ - ਦੀਪਹ (दीपक - ਦੀਵਾ)।
More Examples for ਦੀਅਰਾ
ਦੀਆ
ਦਿੱਤਾ ਹੈ, ਦਿੱਤਾ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।
More Examples for ਦੀਆ
ਦੀਈ
ਦਿੱਤੀ, ਬਖਸ਼ੀ, ਪ੍ਰਦਾਨ ਕੀਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।
More Examples for ਦੀਈ
ਦੀਸੈ
ਦਿਸੇ, ਨਜਰ ਆਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।
More Examples for ਦੀਸੈ
ਦੀਜੈ
ਦਿਤਾ ਜਾਏ, ਸੌਂਪਿਆ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੀਜੈ; ਅਪਭ੍ਰੰਸ਼ - ਦਿੱਜਇ; ਪ੍ਰਾਕ੍ਰਿਤ - ਦੇੱਜਇ (ਦਿੰਦਾ ਹੈ, ਦੇਣਾ ਚਾਹੀਦਾ ਹੈ); ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੀਜੈ
ਦੀਦਾਰ
ਦੀਦਾਰ (ਦੇ), ਦਰਸ਼ਨ (ਦੇ); ਹਾਜ਼ਰ-ਨਾਜ਼ਰਤਾ ਦੇ ਅਨੁਭਵ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਦੀਦਾਰ (ਨਿਗਾਹ ਹੇਠ ਲਿਆਉਣਾ, ਵੇਖਣਾ); ਫ਼ਾਰਸੀ - ਦੀਦ+ਆਰ (ਨਿਗਾਹ+ਲਿਆਉਣਾ)।
More Examples for ਦੀਦਾਰ
ਦੀਨ
ਦੀਨ (ਦਇਆਲ), ਦੀਨਾਂ ਉਤੇ (ਦਇਆ ਕਰਨ ਵਾਲਾ)।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।
More Examples for ਦੀਨ
ਦੀਨਬੰਧ
ਦੀਨ ਬੰਧੂ/ਦੀਨਾਂ ਦਾ ਬੰਧੂ, ਗ਼ਰੀਬਾਂ/ਨਿਤਾਣਿਆਂ ਦਾ ਸਹਾਈ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੀਨਬੰਧੁ; ਸੰਸਕ੍ਰਿਤ - ਦੀਨਬੰਧੁਹ (दीनबन्धु: - ਦੁਖੀਆਂ ਦਾ ਸਾਥੀ; ਪ੍ਰਭੂ ਦਾ ਇਕ ਨਾਂ)।
More Examples for ਦੀਨਬੰਧ
ਦੀਨਾ
ਦਿਤਾ, ਦੇ ਦਿਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।
More Examples for ਦੀਨਾ
ਦੀਨੇ
ਦਿੱਤੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।
More Examples for ਦੀਨੇ
ਦੀਪ
ਦੀਪ, ਦੀਵੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ - ਦੀਪ; ਸੰਸਕ੍ਰਿਤ - ਦੀਪਹ (दीप: - ਦੀਵਾ)।
More Examples for ਦੀਪ
ਦੀਬਾਣੁ
ਦੀਵਾਨ, ਦਰਬਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਦੀਬਾਨ (دیوان - ਸ਼ਾਹੀ ਦਰਬਾਰ)।
More Examples for ਦੀਬਾਣੁ
ਦੀਰਘ
ਲੰਮੀ, ਡੂੰਘੀ, ਦੂਰ-ਅੰਦੇਸ਼ੀ/ਦੂਰਦਰਸ਼ੀ।
ਵਿਆਕਰਣ: ਵਿਸ਼ੇਸ਼ਣ (ਦ੍ਰਿਸ਼ਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੀਰਘ; ਸੰਸਕ੍ਰਿਤ - ਦੀਰ੍ਘ (दीर्घ - ਵਡਾ, ਗਹਿਰਾ)।
More Examples for ਦੀਰਘ
ਦੀਵਟੀ
ਦੀਵ+ਵਟੀ, ਦੀਵੇ ਦੀ ਵੱਟੀ ਦੀ; ਦੀਵੇ ਦੀ ਲਾਟ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ - ਦਿਅਟਿ; ਰਾਜਸਥਾਨੀ - ਦੀਵਟ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।
More Examples for ਦੀਵਟੀ
ਦੀਵੜੇ
ਦੀਵੇ; ਅੱਖਾਂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੀਵਾ/ਦੀਆ; ਮੈਥਿਲੀ - ਦੀਆ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।
More Examples for ਦੀਵੜੇ
ਦੀਵਾ
ਦੀਵਾ, ਦੀਪਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੀਵਾ/ਦੀਆ; ਮੈਥਿਲੀ - ਦੀਆ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।
More Examples for ਦੀਵਾ
ਦੀਵਾ
ਦੀਵਾ, ਦੀਪਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੀਵਾ/ਦੀਆ; ਮੈਥਿਲੀ - ਦੀਆ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।
ਦੁਆਦਸਿ
ਦੁਆ+ਦਸਿ, ਬਾਰ੍ਹਵੀਂ ਦੁਆਰਾ, ਬਾਰ੍ਹਵੀਂ (ਥਿਤ) ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੁਆਦਸ/ਦੁਆਦਸੀ; ਸੰਸਕ੍ਰਿਤ - ਦ੍ਵਾਦਸ਼ੀ (द्वादशी - ਹਰੇਕ ਚੰਦਰ ਪਖਵਾੜੇ ਦਾ ਬਾਰ੍ਹਵਾਂ ਦਿਨ; ਬਾਰ੍ਹਵੀਂ)।
More Examples for ਦੁਆਦਸਿ
ਦੁਆਦਸੀ
ਦੁਆ+ਦਸੀ, ਬਾਰ੍ਹਵੀਂ ਦੁਆਰਾ, ਬਾਰ੍ਹਵੀਂ (ਥਿਤ) ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੁਆਦਸ/ਦੁਆਦਸੀ; ਸੰਸਕ੍ਰਿਤ - ਦ੍ਵਾਦਸ਼ੀ (द्वादशी - ਹਰੇਕ ਚੰਦਰ ਪਖਵਾੜੇ ਦਾ ਬਾਰ੍ਹਵਾਂ ਦਿਨ; ਬਾਰ੍ਹਵੀਂ)।
More Examples for ਦੁਆਦਸੀ
ਦੁਆਰ
ਦੁਆਰਾ, ਰਾਹੀਂ।
ਵਿਆਕਰਣ: ਸੰਬੰਧਕ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਬੂਹਾ/ਦਰਵਾਜਾ)।
More Examples for ਦੁਆਰ
ਦੁਆਰੁ
ਦੁਆਰਾ, ਦਰਵਾਜਾ; ਦਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।
More Examples for ਦੁਆਰੁ
ਦੁਆਰੇ
ਦੁਆਰੇ, ਦਰਵਾਜੇ; ਕਰਮ-ਇੰਦਰੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।
More Examples for ਦੁਆਰੇ
ਦੁਇ
ਦੋਵੇਂ।
ਵਿਆਕਰਣ: ਵਿਸ਼ੇਸ਼ਣ (ਧਨੁ ਅਤੇ ਜੋਬਨੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।
More Examples for ਦੁਇ
ਦੁਇ
ਦੋਵੇਂ।
ਵਿਆਕਰਣ: ਵਿਸ਼ੇਸ਼ਣ (ਸਰਮੁ ਅਤੇ ਧਰਮੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।
ਦੁਇ
ਦੋਵੇਂ।
ਵਿਆਕਰਣ: ਵਿਸ਼ੇਸ਼ਣ (ਪੁੜ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।
ਦੁਇ
ਦੋ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।
ਦੁਹ ਕਰਿ ਅੰਗ
ਦੋ ਅੰਗ ਕਰ ਕੇ, ਦੋ ਹਿੱਸੇ ਕਰ ਕੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ) + ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਪੁਰਾਤਨ ਪੰਜਾਬੀ/ਲਹਿੰਦੀ - ਅੰਗ (ਅੰਗ, ਸਰੀਰ, ਟਾਹਣੀ); ਕਸ਼ਮੀਰੀ - ਅੰਗ (ਸਰੀਰ ਜਾਂ ਰੁੱਖ ਦਾ ਅੰਗ); ਅਪਭ੍ਰੰਸ਼/ਪ੍ਰਾਕ੍ਰਿਤ - ਅੰਗ (ਅੰਗ, ਸਰੀਰ); ਪਾਲੀ - ਅੰਗ; ਸੰਸਕ੍ਰਿਤ - ਅਙ੍ਗ (अङ्ग - ਅੰਗ)।
More Examples for ਦੁਹ ਕਰਿ ਅੰਗ
ਦੁਹਕ੍ਰਿਤ
ਦੁਹ+ਕ੍ਰਿਤ, ਭੈੜੇ ਕੰਮ, ਮਾੜੇ ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਦੁਹਕ੍ਰਿਤ; ਸੰਸਕ੍ਰਿਤ - ਦੁਸ਼੍ਕ੍ਰਿਤ (दुष्कृत - ਪਾਪ, ਮਾੜਾ ਕਰਮ)।
More Examples for ਦੁਹਕ੍ਰਿਤ
ਦੁਹੁ
ਦੋਹਾਂ।
ਵਿਆਕਰਣ: ਵਿਸ਼ੇਸ਼ਣ (ਦੀਵੀ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।
More Examples for ਦੁਹੁ
ਦੁਹੂ
ਦੋਹਾਂ/ਦੋਵਾਂ।
ਵਿਆਕਰਣ: ਵਿਸ਼ੇਸ਼ਣ (ਬਿਵਸਥਾ ਦਾ), ਅਪਾਦਾਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।
More Examples for ਦੁਹੂ
ਦੁਹੇਲਾ
ਅਉਖਾ/ਔਖਾ, ਮੁਸ਼ਕਿਲ; ਦੁਖਦਾਈ।
ਵਿਆਕਰਣ: ਵਿਸ਼ੇਸ਼ਣ (ਤਰਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
More Examples for ਦੁਹੇਲਾ
ਦੁਹੇਲੀ
ਬਹੁਤ ਅਉਖੀ (ਹੁੰਦੀ) ਹੈ, ਬਹੁਤ ਦੁਖੀ (ਹੁੰਦੀ) ਹੈ।
ਵਿਆਕਰਣ: ਵਿਸ਼ੇਸ਼ਣ (ਜੀਵ-ਇਸਤਰੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
More Examples for ਦੁਹੇਲੀ
ਦੁਖ
ਦੁਖ (ਭੰਜਨ), ਦੁਖ (ਹਰਣ ਵਾਲਾ), ਦੁਖ (ਦੂਰ ਕਰਨ ਵਾਲਾ)।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
More Examples for ਦੁਖ
ਦੁਖ
ਦੁਖ (ਭੰਜਨ), ਦੁਖ (ਹਰਣ ਵਾਲਾ), ਦੁਖ (ਦੂਰ ਕਰਨ ਵਾਲਾ)।
ਵਿਆਕਰਣ: ਵਿਸ਼ੇਸ਼ਣ (ਦੀਨ ਦਇਆਲ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
ਦੁਖ
ਦੁਖ (ਹਰਣ ਵਾਲਾ), ਦੁਖ (ਦੂਰ ਕਰਨ ਵਾਲਾ)।
ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਸੁਆਮੀ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
ਦੁਖੁ
ਦੁਖ (ਕਾਰਣ), ਕਸ਼ਟ (ਕਾਰਣ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
More Examples for ਦੁਖੁ
ਦੁਖੁ
ਦੁਖ, ਕਸ਼ਟ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
ਦੁਖੁ
ਦੁਖ, ਕਸ਼ਟ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
ਦੁਖੋ
ਦੁਖ, ਕਸ਼ਟ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਲ, ਪੀੜ)।
More Examples for ਦੁਖੋ
ਦੁਤਰ
ਦੁਸ਼ਤਰ ਤੋਂ, ਮੁਸ਼ਕਲ ਨਾਲ ਤਰੇ ਜਾਣ ਵਾਲੇ/ਬਿਖਮ (ਸੰਸਾਰ-ਸਮੁੰਦਰ) ਤੋਂ; ਵਿਕਾਰਾਂ ਨਾਲ ਭਰੇ ਸੰਸਾਰ ਤੋਂ।
ਵਿਆਕਰਣ: ਵਿਸ਼ੇਸ਼ਣ (ਸੰਸਾਰ-ਸਮੁੰਦਰ ਦਾ), ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੁਤਰ/ਦੂਤਰ (ਕਠਨ); ਅਪਭ੍ਰੰਸ਼ - ਦੁੱਤਰ/ਦੁੱਤਰੁ; ਪ੍ਰਾਕ੍ਰਿਤ - ਦੁੱਤਰ; ਪਾਲੀ - ਦੁੱਤਰ (ਜਿਸ ਨੂੰ ਪਾਰ ਕਰਨਾ ਕਠਨ ਹੋਵੇ); ਸੰਸਕ੍ਰਿਤ - ਦੁਸਤਰ/ਦੁਸ਼੍ਟਤਰ (दुस्तर/दुष्टतर - ਜਿਸ ਨੂੰ ਕਾਬੂ ਕਰਨਾ ਕਠਨ ਹੋਵੇ)।
More Examples for ਦੁਤਰ
ਦੁਤੀਆ
ਦੁਤੀਆ, ਦੂਜਾ; ਪਰਾਇਆ।
ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੁਤੀਆ; ਅਪਭ੍ਰੰਸ਼ - ਦੁਤੀਯਾ; ਸੰਸਕ੍ਰਿਤ - ਦ੍ਵਿਤੀਯਾ (द्वितीया - ਹਰ ਚੰਦਰ ਪੰਦਰਵਾੜੇ ਦਾ ਦੂਜਾ ਦਿਨ; ਦੂਜਾ)।
More Examples for ਦੁਤੀਆ
ਦੁਧਾ
ਦੁਧ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਧੁ; ਲਹਿੰਦੀ - ਦੁੱਧ; ਅਪਭ੍ਰੰਸ਼ - ਦੁਦ੍ਧੁ; ਪ੍ਰਾਕ੍ਰਿਤ/ਪਾਲੀ - ਦੁਦਧ੍; ਸੰਸਕ੍ਰਿਤ - ਦੁਗ੍ਧ (दुग्ध - ਦੁਧ)।
More Examples for ਦੁਧਾ
ਦੁਨੀ
ਦੁਨੀਆ ਨਾਲ, ਸੰਸਾਰ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਨੀਆ/ਦੁਨੀ/ਦੁਨਿਆਈ; ਅਵਧੀ/ਰਾਜਸਥਾਨੀ - ਦੁਨੀਆ/ਦੁਨੀ; ਭੋਜਪੁਰੀ - ਦੁਨਿਯਾ/ਦੁਨਿਯਾਈ; ਲਹਿੰਦੀ - ਦੁਨੀਆ; ਬ੍ਰਜ - ਦੁਨੀਯਾ/ਦੁਨੀਆ/ਦੁਨੀਯੈ/ਦੁਨੀ; ਅਰਬੀ - ਦੁਨਯਾ (دُنْيا - ਸਭ ਤੋਂ ਨੇੜੇ/ਨੇੜੇ; ਸੰਸਾਰ, ਬ੍ਰਹਿਮੰਡ, ਧਰਤੀ)।
More Examples for ਦੁਨੀ
ਦੁਨੀਆ
ਦੁਨੀਆ ਦੇ, ਦੁਨੀਆਦਾਰੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਦੁਨਯਾ (ਸੰਸਾਰ)।
More Examples for ਦੁਨੀਆ
ਦੁਬਿਧਾ
ਦੁਵਿਧਾ/ਦੁਬਿਧਾ ਵਾਲੀ, ਦੁਚਿਤੀ ਵਾਲੀ, ਦਵੈਤ-ਭਾਵ ਵਾਲੀ।
ਵਿਆਕਰਣ: ਵਿਸ਼ੇਸ਼ਣ (ਦ੍ਰਿਸਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਦੁਵਿਧਾ (ਉਲਝਣ, ਦੁਬਿਧਾ; ਦੋ ਦਿਸ਼ਾਵਾਂ); ਬ੍ਰਜ - ਦੁਬਿਧਾ/ਦੁਵਿਧਾ (ਸ਼ੰਕਾ ਗ੍ਰਸਤ ਹੋਣ ਦਾ ਭਾਵ); ਸੰਸਕ੍ਰਿਤ - ਦ੍ਵਿਧਾ (द्विधा - ਦੋ ਭਾਗਾਂ ਵਿਚ ਵੰਡੇ ਹੋਣ ਦਾ ਭਾਵ)।
More Examples for ਦੁਬਿਧਾ
ਦੁਯੀ
ਦੂਜੀ, ਹੋਰ; ਫਿਰ।
ਵਿਆਕਰਣ: ਵਿਸ਼ੇਸ਼ਣ (ਕੁਦਰਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਯੀ; ਅਪਭ੍ਰੰਸ਼ - ਦੁਈ/ਦੂਈ; ਪ੍ਰਾਕ੍ਰਿਤ - ਦੁਵੇ/ਦੂਇ; ਪਾਲੀ - ਦੁਵਿ/ਦੁਵੇ; ਸੰਸਕ੍ਰਿਤ - ਦ੍ਵਿ/ਦਵ (द्वि/दव - ਦੋ)।
More Examples for ਦੁਯੀ
ਦੁਯੈ
ਦੂਜੇ, ਹੋਰ।
ਵਿਆਕਰਣ: ਵਿਸ਼ੇਸ਼ਣ (ਭਾਇ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਦੁਈ/ਦੁਇ; ਪ੍ਰਾਕ੍ਰਿਤ - ਦੁਈਅ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
More Examples for ਦੁਯੈ
ਦੁਰਜਨ
ਦੁਰਜਨ (ਦੀ), ਮਾੜੇ ਮਨੁਖ (ਦੀ)/ ਭੈੜੇ ਮਨੁਖ (ਦੀ)/ਮੰਦੇ ਮਨੁਖ (ਦੀ)/ਖੋਟੇ ਮਨੁਖ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਦੁਰਜਨ; ਰਾਜਸਥਾਨੀ - ਦੁਰਜਣ; ਬ੍ਰਜ - ਦੁਰਜਨ/ਦੁਰ੍ਜਨ/ਦੁੱਜਨ; ਸੰਸਕ੍ਰਿਤ - ਦੁਰ੍ਜਨਹ (दुर्जन: - ਬੁਰਾ ਆਦਮੀ, ਖਲਨਾਇਕ, ਬਦਮਾਸ਼/ਦੁਸ਼ਟ)।
More Examples for ਦੁਰਜਨ
ਦੁਰਮਤਿ
ਦੁਰਮਤਿ ਦੂਰ ਕਰਨ ਵਾਲਾ, ਖੋਟੀ ਮਤਿ ਦੂਰ ਕਰਨ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਦੁਰ੍ਮਤਿ; ਬ੍ਰਜ - ਦੁਰਮਤਿ (ਮੂਰਖਤਾ, ਗਲਤ ਸੋਚ); ਸੰਸਕ੍ਰਿਤ - ਦੁਰਮਤਿ (दुरमति - ਮਨ ਦਾ ਮਾੜਾ ਸੁਭਾਅ, ਈਰਖਾ, ਨਫਰਤ) + ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।
More Examples for ਦੁਰਮਤਿ
ਦੁਰਮਤੀ
ਦੁਰ+ਮਤੀ, ਦੁਰ-ਮਤਿ, ਭੈੜੀ ਮਤਿ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਦੁਰ੍ਮਤਿ; ਬ੍ਰਜ - ਦੁਰਮਤਿ (ਮੂਰਖਤਾ, ਝੂਠੀ ਸੋਚ); ਸੰਸਕ੍ਰਿਤ - ਦੁਰਮਤਿ (दुरमति - ਮਨ ਦਾ ਬੁਰਾ ਸੁਭਾਅ, ਈਰਖਾ, ਨਫਰਤ)।
More Examples for ਦੁਰਮਤੀ
ਦੁਰਲਭ
ਦੁਰਲਭ, ਕਠਨਾਈ ਨਾਲ ਲਭਣ/ਮਿਲਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਦੁਰਲਭ; ਬ੍ਰਜ - ਦਰਲਭ/ਦੁਰ੍ਲਭ; ਸੰਸਕ੍ਰਿਤ - ਦੁਰ੍ਲਭ (दुर्लभ - ਮੁਸ਼ਕਲ ਨਾਲ ਮਿਲਣਾ, ਬਹੁਤ ਘੱਟ/ਦੁਰਲਭ)।
More Examples for ਦੁਰਲਭ
ਦੁਲਹਨੀ
(ਹੇ) ਦੁਲਹਨੋ! (ਹੇ) ਵਹੁਟੀਓ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ - ਦੁਲਹਿਨਿ; ਨੇਪਾਲੀ - ਦੁਲਹਿ (ਲਾੜੀ); ਬ੍ਰਜ - ਦੁਲਹਨ/ਦੁਲਹਨਿ (ਲਾੜੀ, ਪਤਨੀ, ਨਵੀਂ ਵਿਆਹੀ ਔਰਤ), ਦੂਲਹ; ਸਿੰਧੀ - ਦੂਲਹੁ; ਪ੍ਰਾਕ੍ਰਿਤ - ਦੁਲਹ (ਲਾੜਾ); ਸੰਸਕ੍ਰਿਤ - ਦੁਰ੍ਲਭ (दुर्लभ - ਮੁਸ਼ਕਲ ਨਾਲ ਮਿਲਣਾ, ਬਹੁਤ ਘੱਟ/ਦੁਰਲਭ)।
More Examples for ਦੁਲਹਨੀ
ਦੂਸਰ
ਦੂਜਾ, ਹੋਰ।
ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ - ਦੂਸਰ; ਬ੍ਰਜ - ਦੂਸਰਾ/ਦੂਸਰੋ/ਦੂਸਰ; ਕੁਮਾਉਂਨੀ - ਦੂਸਰੋ (ਦੂਜਾ); ਸੰਸਕ੍ਰਿਤ - ਦ੍ਵਿਹਸਰ* (द्विहसर* - ਦੋਗੁਣਾ)।
More Examples for ਦੂਸਰ
ਦੂਖ
ਦੁਖ, ਕਸ਼ਟ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਾਰਵਾੜੀ/ਬ੍ਰਜ - ਦੂਖ; ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।
More Examples for ਦੂਖ
ਦੂਜੜੀ
ਦੂਜੀ।
ਵਿਆਕਰਣ: ਵਿਸ਼ੇਸ਼ਣ (ਲਾਵ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਦੂਜੋੜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।
More Examples for ਦੂਜੜੀ
ਦੂਜਾ
ਦੂਜਾ, ਹੋਰ।
ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
More Examples for ਦੂਜਾ
ਦੂਜਾ
ਦੂਜਾ, ਹੋਰ; ਦਵੈਤ।
ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜਾ
ਦੂਜਾ, ਹੋਰ।
ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜਾ
ਦੂਜਾ, ਹੋਰ।
ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜਾ
ਦੂਜਾ, ਹੋਰ।
ਵਿਆਕਰਣ: ਵਿਸ਼ੇਸ਼ਣ (ਕੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜਾ
ਦੂਜਾ, ਹੋਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜਾ
ਦੂਜਾ, ਹੋਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜੀ
ਦੂਜੀ।
ਵਿਆਕਰਣ: ਵਿਸ਼ੇਸ਼ਣ (ਵਸਤੂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।
More Examples for ਦੂਜੀ
ਦੂਜੀ
ਦੂਜੀ।
ਵਿਆਕਰਣ: ਵਿਸ਼ੇਸ਼ਣ (ਕਰਨੀ ਦਾ) ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।
ਦੂਜੀ
ਦੂਜੀ।
ਵਿਆਕਰਣ: ਵਿਸ਼ੇਸ਼ਣ (ਲਾਵ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।
ਦੂਜੇ
ਦੂਜੇ (ਤੋਂ), ਹੋਰ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
More Examples for ਦੂਜੇ
ਦੂਜੈ
ਦੂਜੇ/ਦੂਸਰੇ।
ਵਿਆਕਰਣ: ਵਿਸ਼ੇਸ਼ਣ (ਪਹਰੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
More Examples for ਦੂਜੈ
ਦੂਜੈ
ਦੂਜੇ, ਦਵੈਤ, ਹੋਰ।
ਵਿਆਕਰਣ: ਵਿਸ਼ੇਸ਼ਣ (ਭਾਇ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜੈ
ਦੂਜੇ, ਦਵੈਤ, ਹੋਰ।
ਵਿਆਕਰਣ: ਵਿਸ਼ੇਸ਼ਣ (ਭਾਏ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਜੈ
ਦੂਜੇ, ਦਵੈਤ, ਹੋਰ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।
ਦੂਣਾ
ਦੋ-ਗੁਣਾ, ਦੁੱਗਣਾ।
ਵਿਆਕਰਣ: ਵਿਸ਼ੇਸ਼ਣ (ਵਜਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁੱਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁੱਗਣਾ, ਦੋਹਰਾ)।
More Examples for ਦੂਣਾ
ਦੂਣੀ
ਦੁਗੁਣੀ, ਦੋ ਗੁਣੀ।
ਵਿਆਕਰਣ: ਵਿਸ਼ੇਸ਼ਣ (ਕਰਾਮਾਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਦੌਊਣਾ/ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁਗਣਾ, ਦੋਹਰਾ)।
More Examples for ਦੂਣੀ
ਦੂਤ
ਦੂਤ, ਕਾਮਾਦਿਕ ਦੂਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ/ਰਾਜਸਥਾਨੀ - ਦੁਤ; ਸਿੰਧੀ - ਦੂਤੁ; ਬ੍ਰਜ - ਦੂਤ; ਸੰਸਕ੍ਰਿਤ - ਦੂਤਹ (दूत: - ਹਰਕਾਰਾ, ਏਲਚੀ, ਰਾਜਦੂਤ)।
More Examples for ਦੂਤ
ਦੂਤ
ਦੂਤ, ਕਾਮਾਦਿਕ ਦੂਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ/ਰਾਜਸਥਾਨੀ - ਦੁਤ; ਸਿੰਧੀ - ਦੂਤੁ; ਬ੍ਰਜ - ਦੂਤ; ਸੰਸਕ੍ਰਿਤ - ਦੂਤਹ (दूत: - ਹਰਕਾਰਾ, ਏਲਚੀ, ਰਾਜਦੂਤ)।
ਦੂਤਾ
ਦੂਤਾਂ (ਨੂੰ); ਬਾਬਰ ਰੂਪੀ ਜਮ ਦੇ ਦੂਤਾਂ (ਨੂੰ), ਬਾਬਰ ਜਮ ਦੇ ਸਿਪਾਹੀ ਰੂਪੀ ਦੂਤਾਂ (ਨੂੰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ - ਦੂਤ; ਸੰਸਕ੍ਰਿਤ - ਦੂਤਹ/ਦੂਤਕ (दूत:/दूतक - ਸੁਨੇਹਾ ਪਹੁੰਚਾਉਣ ਵਾਲਾ/ਸੰਦੇਸ਼ਵਾਹਕ)।
More Examples for ਦੂਤਾ
ਦੂਰਿ
ਦੂਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ)।
More Examples for ਦੂਰਿ
ਦੂਰੁ
ਦੂਰ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ; ਦੂਰੀ)।
More Examples for ਦੂਰੁ
ਦੇ
ਦੈਵੀ, ਰੱਬੀ, ਰੂਹਾਨੀ।
ਵਿਆਕਰਣ: ਵਿਸ਼ੇਸ਼ਣ (ਗੁਨਾ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਦੇ (ਦੇਵ/ਦੇਵੀ ਦਾ ਸੰਖਿਪਤ, ਪੁਰਖ ਅਤੇ ਇਸਤਰੀ ਦੇ ਨਾਂਵਾਂ ਦੇ ਅੰਤ ਵਿਚ ਲੱਗ ਕੇ ਦੇਵ/ਦੇਵੀ ਦੇ ਅਰਥਾਂ ਨੂੰ ਸੂਚਤ ਕਰਨ ਵਾਲਾ ਪਿਛੇਤਰ); ਬ੍ਰਜ - ਦੇਈ/ਦੇ (ਦੈਵੀ); ਸੰਸਕ੍ਰਿਤ - ਦੇਵ (देव - ਸਵਰਗੀ, ਦੈਵੀ; ਦੇਵਤਾ, ਭਗਵਾਨ)।
More Examples for ਦੇ
ਦੇਉ
ਦੇਵ, ਪ੍ਰਕਾਸ਼-ਰੂਪ।
ਵਿਆਕਰਣ: ਵਿਸ਼ੇਸ਼ਣ (ਸੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਲਹਿੰਦੀ - ਦੇਉ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਰੱਬ, ਮੀਂਹ ਦਾ ਦੇਵਤਾ); ਸੰਸਕ੍ਰਿਤ - ਦੇਵ (देव - ਦੈਵੀ, ਆਕਾਸ਼ੀ, ਪਰਮ, ਦੇਵ ਪੁਰਖ, ਦੇਵਤਾ)।
More Examples for ਦੇਉ
ਦੇਂਉ
(ਵਾਰ) ਦਿੰਦਾ ਹਾਂ, (ਕੁਰਬਾਨ) ਕਰ ਦਿੰਦਾ ਹਾਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਂਉ
ਦੇਇ
ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।
More Examples for ਦੇਇ
ਦੇਇ ਦਿਖਾਲਿ
ਦਿਖਾਲ ਦਿੰਦਾ ਹੈ, ਦਿਖਾ/ਵਿਖਾ ਦਿੰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ) + ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।
More Examples for ਦੇਇ ਦਿਖਾਲਿ
ਦੇਈ
ਦੇਵਈ, ਦਿੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਈ
ਦੇਸਨਿ
ਦੇਣਗੀਆਂ; ਦਿਖਾਉਣਗੀਆਂ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ/ਦੇਵਣਾ; ਲਹਿੰਦੀ - ਦੇਵਣ; ਸਿੰਧੀ - ਡਿਅਣੁ (ਦੇਣਾ, ਲੈਣਾ); ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।
More Examples for ਦੇਸਨਿ
ਦੇਸਿ
ਦੇਸ ਵਿਚ; ਪੈਂਡੇ ਵਿਚ, ਰਾਹ ਵਿਚ, ਗੇੜ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੰਗਾਲੀ/ਮੈਥਿਲੀ/ਨੇਪਾਲੀ/ਉੜੀਆ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਦੇਸ (ਹਿੱਸਾ/ਭਾਗ, ਦੇਸ਼); ਪਾਲੀ - ਦੇਸ (ਜਗ੍ਹਾ, ਦੇਸ਼); ਸੰਸਕ੍ਰਿਤ - ਦੇਸ਼ (देश - ਬਿੰਦੂ, ਖੇਤਰ; ਸੂਬਾ, ਦੇਸ਼)।
More Examples for ਦੇਸਿ
ਦੇਹ
ਦੇਹ/ਦੇਹੀ ਵਰਗਾ, ਸਰੀਰ ਵਰਗਾ; ਜਨਮ ਵਰਗਾ, ਜੀਵਨ ਵਰਗਾ।
ਵਿਆਕਰਣ: ਵਿਸ਼ੇਸ਼ਣ (ਪਦ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।
More Examples for ਦੇਹ
ਦੇਹਿ
ਦੇਵੇਂ, ਦਿੰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਹਿ
ਦੇਹੀ
ਦੇਹ (ਵਿਚ), ਦੇਹੀ (ਵਿਚ), ਕਾਇਆ (ਵਿਚ), ਸਰੀਰ (ਵਿਚ), ਮਨੁਖਾ ਦੇਹੀ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਹੀ/ਦੇਹ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੇਹ (देह - ਦੇਹੀ, ਸਰੀਰ, ਕਾਇਆਂ)।
More Examples for ਦੇਹੀ
ਦੇਹੁ
ਦਿਓ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਹੁ
ਦੇਹੁਰੀ
ਦੇਹੀ, ਦੇਹ, ਕਾਇਆ, ਸਰੀਰ, ਮਨੁਖਾ ਦੇਹੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਸਾਮੀ - ਦੇਹੁਰੀ (ਮੰਦਰ ਦਾ ਦਫ਼ਤਰ); ਪੁਰਾਤਨ ਪੰਜਾਬੀ - ਦੇਹੁਰਾ (ਸਮਾਧਨੁਮਾ ਪਵਿੱਤਰ ਸਮਾਰਕ, ਮੰਦਰ); ਲਹਿੰਦੀ - ਦੇਹਰੀ (ਹਿੰਦੂ ਸਾਧੂ ਦੀ ਸਮਾਧ); ਪ੍ਰਾਕ੍ਰਿਤ - ਦੇਵਹਰ; ਸੰਸਕ੍ਰਿਤ - ਦੇਵਘਰ* (देवघर* - ਮੰਦਰ)।
More Examples for ਦੇਹੁਰੀ
ਦੇਖਹਿ
ਦੇਖਦਾ ਹੈਂ, ਦੇਖ/ਵੇਖ ਰਿਹਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣੇ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਹਿ
ਦੇਖਹੁ
ਦੇਖੋ/ਵੇਖੋ, ਦੇਖ/ਵੇਖ ਲਵੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਹੁ
ਦੇਖਦਿਆ
ਦੇਖਦਿਆਂ/ਵੇਖਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਦਿਆ
ਦੇਖਨ
ਦੇਖਣ (ਦੀ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਨ
ਦੇਖਾ
ਦੇਖਾਂ/ਵੇਖਾਂ, ਦੇਖ/ਵੇੇਖ ਸਕਾਂ; ਅਨੁਭਵ ਕਰ ਸਕਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ, ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਾ
ਦੇਖਿ
ਦੇਖਣ/ਵੇਖਣ ਵਿਚ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਿ
ਦੇਖਿਆ
ਦੇਖਿਆ, ਵੇਖਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖਿਆ
ਦੇਖੈ
ਦੇਖਦਾ ਹੈ, ਨਿਗਾਹਬਾਨੀ/ਸਾਰ ਸੰਭਾਲ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖੈ; ਅਪਭ੍ਰੰਸ਼ - ਦੇਖਇ; ਪ੍ਰਾਕ੍ਰਿਤ - ਦੇਕਖਿਯ; ਸੰਸਕ੍ਰਿਤ - ਦ੍ਰਿਕਸ਼ਤਿ/ਦੇਕਸ਼ਤਿ (दृक्षति/देक्षति - ਦੇਖਦਾ ਹੈ)।
More Examples for ਦੇਖੈ
ਦੇਖੋ
ਦੇਖ/ਵੇਖ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।
More Examples for ਦੇਖੋ
ਦੇਣਾ
ਦੇਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਣਾ
ਦੇਤ
(ਨਿਕਾਲ) ਦਿੰਦੇ ਹਨ, (ਕਢ) ਦਿੰਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਦੇਤ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਤ
ਦੇਦਿਆ
ਦੇਂਦਿਆਂ/ਦਿੰਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਦਿਆ
ਦੇਨਹਾਰੁ
ਦੇਣਹਾਰ, ਦੇਣ ਵਾਲਾ, ਦਾਤਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਨਹਾਰ/ਦੇਨਹਾਰਾ; ਪ੍ਰਾਕ੍ਰਿਤ - ਦੇਣਹਾਰਅ/ਦੇਣਹਾਰ (ਦੇਣ ਵਾਲਾ); ਸੰਸਕ੍ਰਿਤ - ਦਾਨਧਾਰ (दानधार - ਦਾਨ ਦੇਣ ਵਾਲਾ/ਦਾਨੀ)।
More Examples for ਦੇਨਹਾਰੁ
ਦੇਨਿ
ਦੇਣਗੀਆਂ; ਦਿਖਾਉਣਗੀਆਂ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਨਿ
ਦੇਵ
ਦੇਵ ਦਾ, ਪ੍ਰਕਾਸ਼-ਰੂਪ/ਸਰੋਤ ਦਾ, ਪ੍ਰਭੂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।
More Examples for ਦੇਵ
ਦੇਵਸਥਾਨੈ
ਦੇਵਸਥਾਨ ਦੀ, ਦੇਵ ਦੇ ਸਥਾਨ ਦੀ, ਪ੍ਰਕਾਸ਼ ਰੂਪ ਪ੍ਰਭੂ ਦੇ ਨਿਵਾਸ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਵਸਥਾਨ; ਸੰਸਕ੍ਰਿਤ - ਦੇਵਸ੍ਥਾਨ (देवस्थान - ਇਕ ਪੂਜਨੀਕ ਜਾਂ ਪਵਿੱਤਰ ਸਥਾਨ, ਦੇਵਤੇ ਦਾ ਸਥਾਨ)।
More Examples for ਦੇਵਸਥਾਨੈ
ਦੇਵਹਿ
ਦੇਂਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਵਏ; ਅਪਭ੍ਰੰਸ਼ - ਦੇਉਇ; ਪ੍ਰਾਕ੍ਰਿਤ - ਦਇਈ; ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।
More Examples for ਦੇਵਹਿ
ਦੇਵਹੁ
ਦਿਓ, ਪ੍ਰਦਾਨ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਵਹੁ
ਦੇਵਣਹਾਰੁ
ਦੇਵਣ/ਦੇਣ ਵਾਲਾ, ਦਾਤਾ, ਦਾਤਾਰ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਵਣਹਾਰੁ
ਦੇਵਣਹਾਰੋ
ਦੇਵਣਹਾਰ, ਦੇਵਣ/ਦੇਣ ਵਾਲਾ, ਦਾਤਾ, ਦਾਤਾਰ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਵਣਹਾਰੋ
ਦੇਵਣਹਾਰੋ
ਦੇਵਣਹਾਰ, ਦੇਵਣ/ਦੇਣ ਵਾਲਾ, ਦਾਤਾ, ਦਾਤਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
ਦੇਵਤਾ
ਦੇਵਤਾ।
ਵਿਆਕਰਣ: ਵਿਸ਼ੇਸ਼ਣ (ਧਰਮਰਾਇ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਦੇਵਤਾ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿਕ)।
More Examples for ਦੇਵਤਾ
ਦੇਵਤਿਆ
ਦੇਵਤਿਆਂ (ਸਮੇਤ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।
More Examples for ਦੇਵਤਿਆ
ਦੇਵਾ
ਦੇਵ, ਪ੍ਰਕਾਸ਼-ਸਰੋਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।
More Examples for ਦੇਵਾ
ਦੇਵਾ
ਦੇਵਾ-ਦੇਵ, ਦੇਵਾਂ ਦਾ ਦੇਵ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।
ਦੇਵਾਨੇ
ਦਿਵਾਨੇ, ਕਮਲੇ, ਪਾਗਲ, ਝੱਲੇ।
ਵਿਆਕਰਣ: ਵਿਸ਼ੇਸ਼ਣ (ਕਾਲੁ ਅਤੇ ਬਿਕਾਲੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਦੀਵਾਨਾ/ਦਿਵਾਨਾ; ਫ਼ਾਰਸੀ - ਦੀਵਾਨਾ (دِیوانا - ਸ਼ੁਦਾਈ, ਪਾਗਲ, ਝੱਲਾ/ਕਮਲਾ, ਦੀਵਾਨਾ/ਪ੍ਰੇਮੀ)।
More Examples for ਦੇਵਾਨੇ
ਦੇਵੀ
ਦੇਵੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਦੇਵੀ (देवी - ਦੇਵਤੇ ਦੀ ਇਸਤਰੀ)।
More Examples for ਦੇਵੀ
ਦੇਵੈ
(ਵੰਡ) ਦਿੰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੇਵੈ
ਦੈ
ਦੇ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।
More Examples for ਦੈ
ਦੈਤਹੁ
ਦੈਤਾਂ ਨੂੰ, ਰਾਖਸ਼ਾਂ ਨੂੰ; ਰਾਖਸ਼ਾਂ ਵਰਗੇ ਖਿਆਲਾਂ ਨੂੰ, ਮੰਦੇ ਖਿਆਲਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਅਵਧੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਦੈਤ; ਸੰਸਕ੍ਰਿਤ - ਦੈਤ੍ਯ (दैत्य - ਦਿਤੀ ਦਾ ਪੁੱਤਰ, ਰਾਖਸ਼)।
More Examples for ਦੈਤਹੁ
ਦੋਊ
ਦੋਨਾਂ ਨੂੰ/ਦੋਵਾਂ ਨੂੰ।
ਵਿਆਕਰਣ: ਵਿਸ਼ੇਸ਼ਣ (ਉਸਤਤਿ ਅਤੇ ਨਿੰਦਾ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੋ/ਦੋਇ/ਦੋਵੈ; ਅਵਧੀ - ਦੁਇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦੁਵੇ/ਦੁਵਿ/ਦੁਇ; ਸੰਸਕ੍ਰਿਤ - ਦਵ (दव - ਦੋ)।
More Examples for ਦੋਊ
ਦੋਇ
ਦੋ ਵਿਚ, ਦ੍ਵੈਤ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੋ/ਦੋਇ/ਦੋਵੈ; ਅਵਧੀ - ਦੁਇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦੁਵੇ/ਦੁਵਿ/ਦੁਇ; ਸੰਸਕ੍ਰਿਤ - ਦਵ (दव - ਦੋ)।
More Examples for ਦੋਇ
ਦੋਸਾਂ
ਦੋਸ਼ੀਆਂ (ਦਾ)।
ਵਿਆਕਰਣ: ਵਿਸ਼ੇਸ਼ਣ (ਹਮ ਦਾ), ਸੰਬੰਧ ਕਾਰਕ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਦੋਸੀ; ਸੰਸਕ੍ਰਿਤ - ਦੋਸ਼ਿਨ੍ (दोषिन् - ਅਸ਼ੁਧ, ਭ੍ਰਿਸ਼ਟ, ਨੁਕਸਦਾਰ; ਪਾਪੀ, ਦੋਸ਼ੀ, ਬੁਰਾ)।
More Examples for ਦੋਸਾਂ
ਦੋਸੁ
ਦੋਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੋਸ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।
More Examples for ਦੋਸੁ
ਦੋਹੀ
ਦੁਹਾਈ, ਧੁੰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਦੋਹਾਈ/ਦੁਹਾਈ (ਐਲਾਨ; ਸੌਂਹ/ਕਸਮ; ਪ੍ਰਸਿੱਧੀ ਦਾ ਡੰਕਾ; ਜੈ ਜੈਕਾਰ); ਭੋਜਪੁਰੀ/ਲਹਿੰਦੀ/ਅਪਭ੍ਰੰਸ਼ - ਦੋਹਾਈ (ਆਪਣੀ ਰਖਿਆ ਲਈ ਕਿਸੇ ਨੂੰ ਉਚੀ ਉਚੀ ਬੋਲ ਕੇ ਬੁਲਾਉਣਾ; ਫਰਿਆਦ, ਪੁਕਾਰ); ਸੰਸਕ੍ਰਿਤ - ਦ੍ਵਿ + ਆਹ੍ਵਾ (द्वि - ਦੋ + आह्वा - ਪੁਕਾਰਨਾ/ਬੁਲਾਉਣਾ)।
More Examples for ਦੋਹੀ
ਦੋਖ
ਦੋਸ਼ਾਂ ਦਾ; ਔਗੁਣਾਂ ਦਾ, ਪਾਪਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬਘੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਦੋਖ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।
More Examples for ਦੋਖ
ਦੋਜਕ
ਦੋਜਖ (ਦੀ), ਨਰਕ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੋਜਕ; ਫ਼ਾਰਸੀ - ਦੋਜ਼ਖ਼; ਪੁਰਾਤਨ ਫ਼ਾਰਸੀ - ਦੋਜ਼ਹਖ਼ (ਨਰਕ)।
More Examples for ਦੋਜਕ
ਦੋਜਕਿ
ਦੋਜਖ ਵਿਚ, ਨਰਕ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੋਜਕ; ਫ਼ਾਰਸੀ - ਦੋਜ਼ਖ਼; ਪੁਰਾਤਨ ਫ਼ਾਰਸੀ - ਦੋਜ਼ਹਖ਼ (ਨਰਕ)।
More Examples for ਦੋਜਕਿ
ਦੋਨੋ
ਦੋਨਾਂ (ਨੂੰ), ਦੋਵਾਂ (ਨੂੰ)।
ਵਿਆਕਰਣ: ਵਿਸ਼ੇਸ਼ਣ (ਮਾਨ ਅਤੇ ਮੋਹ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਦੋਨੋ; ਅਪਭ੍ਰੰਸ਼ - ਦੋੱਣਿ (ਦੋਨਾਂ ਨੂੰ); ਸੰਸਕ੍ਰਿਤ - ਦ੍ਵੌ (द्वौ - ਦੋ)।
More Examples for ਦੋਨੋ
ਦੋੁਆਲੈ
ਦੁਆਲੇ, ਆਲੇ-ਦੁਆਲੇ, ਚਾਰ-ਚੁਫੇਰੇ।
ਵਿਆਕਰਣ: ਵਿਸ਼ੇਸ਼ਣ (ਰੁਦਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦੁਆਲਾ (ਘੇਰਾ, ਚਾਰ-ਚੁਫੇਰਾ)।
More Examples for ਦੋੁਆਲੈ
ਦ੍ਰਿਸਟਿ
ਦ੍ਰਿਸ਼ਟੀ ਵਿਚ, ਨਜ਼ਰ ਵਿਚ, ਨਿਗਾਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।
More Examples for ਦ੍ਰਿਸਟਿ
ਦ੍ਰਿੜਾਇਆ
ਦ੍ਰਿੜਾਇ+ਆ, ਦ੍ਰਿੜਾਏ ਹਨ, ਦ੍ਰਿੜ ਕਰਾਏ ਹਨ, ਪ੍ਰਪੱਕ ਕਰਾਏ ਹਨ, ਪੱਕੇ ਕਰਾਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।
More Examples for ਦ੍ਰਿੜਾਇਆ
ਦ੍ਰਿੜਾਏ
ਦ੍ਰਿੜਾਉਂਦਾ ਹੈ, ਦ੍ਰਿੜ ਕਰਾਉਂਦਾ ਹੈ, ਪੱਕਾ ਕਰਾਉਂਦਾ ਹੈ, ਪ੍ਰਪੱਕ ਕਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।
More Examples for ਦ੍ਰਿੜਾਏ
ਦ੍ਰਿੜੈ
ਦ੍ਰਿੜ ਕਰਦਾ ਹੈ, ਪੱਕਾ ਕਰਦਾ ਹੈ, ਪ੍ਰਪੱਕ ਕਰਦਾ ਹੈ; ਚੰਗੀ ਤਰ੍ਹਾਂ ਧਾਰਣ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।