ਕਉ

ਕੌ, ਲਈ।

ਵਿਆਕਰਣ: ਸੰਬੰਧਕ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕਉ; ਸੰਸਕ੍ਰਿਤ - ਕਹ (क: - ਨੂੰ)।

ਕਉਤਕ

ਕੌਤਕਾਂ ਨੂੰ, ਚੋਜਾਂ ਨੂੰ, ਤਮਾਸ਼ਿਆਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਕਉਤਿਕ; ਬ੍ਰਜ - ਕਉਤਕ; ਸੰਸਕ੍ਰਿਤ - ਕੌਤੁਕ (कौतुक - ਉਤਸੁਕਤਾ, ਅਨੰਦ, ਖੇਡ, ਇੱਛਾ, ਤਿਉਹਾਰ, ਜਗਿਆਸਾ, ਤਮਾਸ਼ਾ; ਸਲਾਮ; ਅਨੰਦ ਦਾ ਮੌਸਮ, ਨਾਚ)।

ਕਉਨ

ਕੌਣ, ਕਿਹੜੀ?

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜੁਗਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।

More Examples

ਕਉਨੁ

ਕੌਣ? ਕਿਹੜਾ?

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।

More Examples

ਕਉਨੇ

ਕਿਹੜੇ, ਕਿਸ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਮ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।

ਕਉੜੇ

ਕੌੜੇ, ਕਸੈਲੇ।

ਵਿਆਕਰਣ: ਵਿਸ਼ੇਸ਼ਣ (ਭੋਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੌੜਾ/ਕਉੜਾ; ਲਹਿੰਦੀ - ਕਉੜਾ; ਸਿੰਧੀ - ਕੜੋ/ਕਉੜੋ; ਪਰਾਕ੍ਰਿਤ - ਕਡੁਅ/ਕਡੁ; ਪਾਲੀ - ਕਟੁਕ; ਸੰਸਕ੍ਰਿਤ - ਕਟੁ/ਕਟੁਕਹ (कटु/कटुक: - ਕਉੜਾ, ਤਿੱਖਾ)।

ਕਸ

(ਰਸਾਂ) ਕਸਾਂ ਨੂੰ, (ਮਿਠੇ) ਕਸੈਲੇ ਰਸਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਸ/ਕਸੈਲਾ; ਬੰਗਾਲੀ - ਕਸਾ (ਕਸੈਲਾ); ਪ੍ਰਾਕ੍ਰਿਤ/ਪਾਲੀ - ਕਸਾਯ; ਸੰਸਕ੍ਰਿਤ - ਕਸ਼ਾਯ (कषाय - ਪੀਲਾ ਲਾਲ, ਕਸੈਲਾ)।

ਕਸਮਲ

ਪਾਪ, ਦੋਸ਼, ਮਾੜੇ ਕਰਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਸਮਲ; ਬ੍ਰਜ - ਕਸ਼੍ਮਲ (ਅਸ਼ੁਧਤਾ, ਪਾਪ); ਸੰਸਕ੍ਰਿਤ - ਕਸ਼੍ਮਲਮ੍ (कश्मलम् - ਮੈਲ, ਗੰਦਗੀ; ਅਸ਼ੁਧਤਾ, ਪਾਪ)।

ਕਹਣਾ

ਕਥਨ, ਬਿਓਰਾ, ਵਿਵਰਣ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।

ਕਹਣੁ

ਕਥਨ ਕੀਤੀ ਗਈ, ਕਥਨ/ਬਿਆਨ ਕੀਤੀ ਜਾ ਸਕੀ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।

ਕਹਤ

ਕਿਹਾ/ਕਹਿਆ ਹੋਇਆ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਕਹਤ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।

ਕਹਤੇ

ਕਹਿੰਦੇ ਸਨ, ਕਥਨ ਕਰਦੇ ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਕਹਤਾ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ) ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।

ਕਹਾ

ਕਹਾਂ, ਕਿਥੇ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ - ਕਹਾ; ਅਪਭ੍ਰੰਸ਼ - ਕਾਹਾਂ; ਪ੍ਰਾਕ੍ਰਿਤ - ਕਹਿਂ (ਕਿਥੇ, ਕਿਸ ਸਥਾਨ ‘ਤੇ); ਸੰਸਕ੍ਰਿਤ - ਕੁਤ੍ਰ (कुत्र - ਕਿਥੇ)।

ਕਹਾਏ

ਕਹਾ ਸਕਦਾ ਹੈ, ਅਖਵਾ ਸਕਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।

ਕਹਿ

ਕਹਿੰਦਾ ਹੈ, ਕਥਨ ਕਰਦਾ ਹੈ, ਆਖਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।

ਕਹਿਓ

ਕਿਹਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।

ਕਹਿਆ

ਕਿਹਾ ਹੈ, ਆਖਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ; ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।

ਕਹੀ

ਆਖੀ, ਕੀਤੀ ਜਾਣੀ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਅਰਦਾਸਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ(ਕਹਿਣਾ, ਬੋਲਣਾ, ਹੁਕਮ ਕਰਨਾ ਆਦਿ); ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।

ਕਹੀਅਹਿ

ਕਹੇ ਜਾ ਰਹੇ ਹਨ; ਗਾਏ ਜਾ ਰਹੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।

ਕਹੀਐ

ਆਖੀਏ, ਕਿਹਾ ਜਾ ਸਕਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।

ਕਹੁ

ਕਹੋ, ਦੱਸੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।

ਕਹੈ

ਕਹਿੰਦਾ ਹੈ, ਆਖਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਹੈ; ਪ੍ਰਾਕ੍ਰਿਤ - ਕਹੇਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।

ਕਕਰੁ

ਕੰਕਰ, ਰੋੜ; ਰੋੜਾਂ ਵਿਚ ਖਿਲਰੇ ਬੀਜਾਂ/ਦਾਣਿਆਂ ਆਦਿ ਦੀ ਰਹਿੰਦ-ਖੂੰਹਦ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਕੰਕਰ; ਪੁਰਾਤਨ ਪੰਜਾਬੀ - ਕਕਰ; ਲਹਿੰਦੀ - ਕਕਰਾ (ਕੰਕਰ, ਰੋੜ); ਸਿੰਧੀ - ਕਕਿਰੋ; ਅਪਭ੍ਰੰਸ਼/ਪ੍ਰਾਕ੍ਰਿਤ - ਕੱਕਰ (ਪਥਰ, ਰੋੜ); ਸੰਸਕ੍ਰਿਤ - ਕਰ੍ਕਰ (कर्कर - ਪਥਰ; ਹੱਡੀ)।

ਕਚਂੀ

ਕੱਚਿਆਂ ਨੇ, ਥੋਥਿਆਂ ਨੇ, ਅਧੂਰਿਆਂ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।

ਕਚੁ

ਕੱਚਾ।

ਵਿਆਕਰਣ: ਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਚੁ; ਅਪਭ੍ਰੰਸ਼/ਪ੍ਰਾਕ੍ਰਿਤ - ਕੱਚ; ਸੰਸਕ੍ਰਿਤ - ਕੱਚ (कच्च - ਕੱਚਾ)।

ਕਛੁ

ਕੁਝ, ਕੋਈ।

ਵਿਆਕਰਣ: ਵਿਸ਼ੇਸ਼ਣ (ਗਿਆਨਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।

More Examples

ਕਛੂ

ਕੁਛ/ਕੁਝ ਵੀ, ਕੁਛ/ਕੁਝ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।

More Examples

ਕਛੂਐ

ਕਛੂ/ਕੁਝ ਵੀ; ਕੋਈ ਵੀ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।

ਕਟਿਆ

ਕੱਟਿਆ ਗਿਆ ਹੈ, ਨਾਸ ਹੋ ਗਿਆ ਹੈ; ਦੂਰ ਹੋ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।

ਕਟੀਐ

ਕੱਟੀਦੀ ਹੈ, ਕੱਟੀ ਜਾਂਦੀ ਹੈ, ਲਥ ਜਾਂਦੀ ਹੈ; ਦੂਰ ਹੋ ਜਾਂਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।

ਕਠਨ

ਕਠਨ, ਕਰੜਾ, ਸਖਤ।

ਵਿਆਕਰਣ: ਵਿਸ਼ੇਸ਼ਣ (ਕਰੋਧ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਕਠਣ; ਸਿੰਧੀ - ਕਠਿਨੁ (ਸਖਤ/ਮੁਸ਼ਕਲ, ਔਖਾ); ਬ੍ਰਜ - ਕਠਿਨ/ਕਠੀਨ; ਪਾਲੀ - ਕਠਿਨ (ਸਖਤ/ਮੁਸ਼ਕਲ, ਕਰੜਾ, ਜ਼ਾਲਮ/ਨਿਰਦਈ); ਸੰਸਕ੍ਰਿਤ - ਕਠਿਨ (कठिन - ਸਖਤ/ਮੁਸ਼ਕਲ, ਕਰੜਾ)।

ਕਢਹਿ

ਕਢਣ, ਕਢ ਸਕਣ, ਲਾਉਣ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਖਿੱਚਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।

ਕਢਿ

ਕਢ ਲੈਂਦਾ ਹੈ; ਬਚਾਅ ਲੈਂਦਾ ਹੈ।

ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।

ਕਢੀਐ

ਕੱਢੀ ਜਾਂਦੀ ਹੈ, ਕੱਢ ਲਈ ਜਾਂਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕੱਡਤਿ (कड्ढति - ਖਿਚਦਾ ਹੈ, ਬਾਹਰ ਕਢਦਾ ਹੈ)।

ਕਢੇ

(ਮਾਰ) ਕਢੇ ਹਨ, ਭਜਾ ਦਿੱਤੇ ਹਨ, ਦੂਰ ਕਰ ਦਿੱਤੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।

ਕਢੈ

(ਵੇਗਾਰ) ਕਢਦੀ ਹੈ, (ਬਿਨਾਂ ਮਜ਼ਦੂਰੀ ਕਾਰ/ਸੇਵਾ) ਕਰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕਢਇ; ਪ੍ਰਾਕ੍ਰਿਤ - ਕਡ੍ਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।

ਕਤ

ਕਿਵੇਂ? ਕਿਸ ਤਰ੍ਹਾਂ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ - ਕਤ (ਕਿਉਂ; ਕਿਥੇ; ਕਿਵੇਂ); ਅਪਭ੍ਰੰਸ਼ - ਕੱਤ; ਪ੍ਰਾਕ੍ਰਿਤ - ਕੱਤੋ; ਸੰਸਕ੍ਰਿਤ - ਕੁਤਹ (कुत: - ਕਿਸ ਤੋਂ/ਕੋਲੋਂ; ਕਿਸ ਸਮੇਂ ਤੋਂ; ਕਿਸ ਲਈ; ਕਿਉਂ)।

ਕਤਿਕ

ਕੱਤਕ ਦੁਆਰਾ, ਦੇਸੀ ਸਾਲ ਦੇ ਅਠਵੇਂ ਮਹੀਨੇ ਕੱਤਕ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਤਾ/ਕਤਕ; ਅਪਭ੍ਰੰਸ - ਕੱਤਿਗ; ਪ੍ਰਾਕ੍ਰਿਤ - ਕੱਤਿਯ; ਸੰਸਕ੍ਰਿਤ - ਕਾਰ੍ਤਿਕ (कार्तिक - ਅਕਤੂਬਰ-ਨਵੰਬਰ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਅਠਵਾਂ ਮਹੀਨਾ)।

ਕਤੇਬਾ

ਕਤੇਬਾਂ/ਕਿਤਾਬਾਂ, ਸਾਮੀ ਮੱਤ ਦੀਆਂ ਧਾਰਮਕ ਕਿਤਾਬਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਗੁਰਬਾਣੀ - ਕਤੇਬ; ਅਰਬੀ - ਕਿਤੇਬ/ਕਿਤਾਬ (ਸਾਮੀ ਧਰਮ ਗ੍ਰੰਥ)।

ਕਥਨੀ

ਕਥਨੀ, ਕਥਾ, ਵਿਚਾਰ; ਕਹੀ ਹੋਈ ਗੱਲ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਥਨੀ; ਸੰਸਕ੍ਰਿਤ - ਕਥਨ (कथन - ਬਿਆਨ ਕਰਨਾ)।

ਕਥਾ

ਕਥਾ (ਰੂਪੀ), ਕਹਾਣੀ (ਰੂਪੀ), ਗਾਥਾ (ਰੂਪੀ); ਸਿਫਤ-ਸਲਾਹ (ਰੂਪੀ), ਗਿਆਨ-ਵਿਚਾਰ (ਰੂਪੀ)।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਥਾ (ਉਹ ਜੋ ਕਿਹਾ ਜਾਵੇ; ਧਾਰਮਕ ਵਿਖਿਆਨ; ਚਰਚਾ, ਬਿਰਤਾਂਤ; ਕਿੱਸਾ); ਅਪਭ੍ਰੰਸ਼/ਪਾਲੀ - ਕਥਾ (ਗੱਲ, ਕਹਾਣੀ); ਸੰਸਕ੍ਰਿਤ - ਕਥਾ (कथा - ਵਾਰਤਾਲਾਪ, ਭਾਸ਼ਣ, ਕਹਾਣੀ)।

ਕਥਿਆ

ਕਥਿਆ (ਜਾ ਸਕਦਾ), ਕਥਨ ਕੀਤਾ (ਜਾ ਸਕਦਾ)।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਥ (ਕਹਿਣਾ/ਆਖਣਾ); ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।

ਕਥੀਐ

ਕਥੀ ਹੈ, ਕਥਨ ਕੀਤੀ ਹੈ, ਉਚਾਰੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਥਿ/ਕਥਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਨ/ਵਰਣਨ ਕਰਦਾ ਹੈ)।

ਕਨਿਕ

ਸੋਨੇ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਰਾਜਸਥਾਨੀ/ਬ੍ਰਜ/ਪਾਲੀ - ਕਨਕ; ਸੰਸਕ੍ਰਿਤ - ਕਨਕਮ੍ (कनकम् - ਸੋਨਾ)।

ਕਪਹਿ

ਕੱਟ ਦਿੰਦੀਓਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੋਠੇਹਾਰੀ - ਕੱਪਣਾ (ਕੱਟਣਾ, ਟੁੱਕਣਾ, ਵੱਢਣਾ, ਵਾਢੀ ਕਰਨਾ; ਕਤਲ ਕਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਕੱਪਣ; ਸੰਸਕ੍ਰਿਤ - ਕਲ੍ਪ੍ (कल्प् - ਕੱਟਣਾ; ਕਾਟ ਕਰਨਾ)।

ਕਪਰੁ

ਕੱਪਰ, ਤੂਫਾਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਪਰ (ਦਰਿਆ ਦੀ ਲਹਿਰ, ਮੰਝਧਾਰ); ਸਿੰਧੀ - ਕਪਰੁ (ਦਰਿਆ ਜਾਂ ਝੀਲ ਦਾ ਉੱਚਾ ਕਿਨਾਰਾ)।

ਕਪੜਿ

ਕਪੜੇ ਵਿਚ, ਵਸਤਰ ਵਿਚ; ਲਿਬਾਸ ਵਿਚ, ਪਹਿਰਾਵੇ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।

ਕਪੜੁ

ਕਪੜਾ, ਕਪੜਾ-ਲੱਤਾ, ਮਾਇਕੀ ਸਾਜੋ-ਸਮਾਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।

ਕਪਾਹੈ

ਕਪਾਹ ਨਾਲ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਸਾਮੀ/ਲਹਿੰਦੀ - ਕਪਾਹ; ਸਿੰਧੀ - ਕਪਹ/ਕਪਾਹ; ਅਪਭ੍ਰੰਸ਼ - ਕੱਪਾਸੁ/ਕਪਾਸਿ; ਪ੍ਰਾਕ੍ਰਿਤ - ਕੱਪਾਸ (ਕਪਾਹ, ਉੱਨ); ਪਾਲੀ - ਕੱਪਾਸ; ਸੰਸਕ੍ਰਿਤ - ਕਰ੍ਪਾਸਹ (कर्पास: - ਕਪਾਹ ਦਾ ਬੂਟਾ, ਕਪਾਹ)।

ਕਪੇ

ਕੰਪੇ, ਕੰਬਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਪੈ/ਕੰਪੈ; ਪ੍ਰਾਕ੍ਰਿਤ - ਕੰਪਅਇ; ਪਾਲੀ - ਕਮ੍ਪਤਿ; ਸੰਸਕ੍ਰਿਤ - ਕਮ੍ਪਤੇ (कम्पते - ਥਰਥਰਾਉਂਦਾ ਹੈ, ਕੰਬਦਾ ਹੈ)।

ਕਬ

ਕਦੀ/ਕਦੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।

ਕਬਹੀ

ਕਦੇ ਵੀ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।

ਕਬਹੂੰ

ਕਦੇ/ਕਦੇ ਵੀ; ਕਿਸੇ ਸਮੇਂ/ਕਿਸੇ ਸਮੇਂ ਵੀ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬਘੇਲੀ - ਕਬਹੂੰ (ਕਦੇ ਵੀ); ਬ੍ਰਜ - ਕਬਹੁ/ਕਬਹੂ/ਕਬਹੂੰ (ਕਦੇ ਵੀ), ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।

ਕਬੀਰ

(ਹੇ) ਕਬੀਰ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਕਬੀਰ (ਮਹਾਨ, ਵਡਾ; ਸੰਤ ਕਬੀਰ); ਅਰਬੀ - ਕਬੀਰ (كبير - ਮਹਾਨ, ਵਡਾ)।

ਕਬੈ

ਕਦੇ, ਕਦੇ ਵੀ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।

ਕਮਲ

ਕਮਲ/ਕੰਵਲ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ/ਕੰਵਲ ਦਾ ਫੁੱਲ)।

ਕਮਲੁ

ਕਮਲ/ਕੰਵਲ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ ਦਾ ਫੁੱਲ)।

ਕਮਾਉ

ਕਮਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਇ

ਕਮਾ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਇਆ

ਕਮਾਇਆ, ਧਾਰਨ ਕੀਤਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਈਐ

ਕਮਾਈਦੀ ਹੈ, ਕਮਾਈਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਏ

ਕਮਾਉਂਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ -ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਹਿ

ਕਮਾਉਂਦੇ ਹਨ, ਕਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਦੈ

ਕਮਾਦ ਨਾਲ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਮਾਦ; ਸਿੰਧੀ - ਕਮੰਦੁ (ਗੰਨਾ); ਫ਼ਾਰਸੀ/ਅਰਬੀ - ਕੰਦ (قند - ਬੂਰਾ, ਮਿਸ਼ਰੀ, ਖੰਡ)।

ਕਮਾਵਣੀ

ਕਮਾਉਣੀ ਹੈ, ਕਮਾਉਣ ਹੁੰਦੀ ਹੈ, ਕਰਨੀ ਹੁੰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਮਾਵਣੇ

ਕਮਾਉਣੇ (ਪੈਂਦੇ) ਹਨ; ਭੋਗਣੇ (ਪੈਂਦੇ) ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।

ਕਰ

ਕਰ, ਹੱਥ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਵਧੀ/ਬ੍ਰਜ - ਕਰ; ਸੰਸਕ੍ਰਿਤ - ਕਰਹ (कर: - ਹਥ)।

ਕਰਉ

ਕਰਉਂ, ਕਰਾਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੰਉ

ਕਰਾਂ।

ਕਰਈ

ਕਰੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।

ਕਰਸੀ

ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।

ਕਰਹਲਾ

(ਹੇ) ਕਰਹੋ! (ਹੇ) ਊਠ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।

ਕਰਹਲੇ

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਸਿਰਲੇਖ।

ਵਿਆਕਰਣ: ਨਾਂਵ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।

More Examples

ਕਰਹਿ

ਕਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਕਰਹਿ; ਪ੍ਰਾਕ੍ਰਿਤ - ਕਰੰਤਿ; ਸੰਸਕ੍ਰਿਤ - ਕੁਰਵੰਤਿ (कुर्वन्ति - ਕਰਦੇ ਹਨ)।

ਕਰਹੁ

ਕਰੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਣ

ਕਰਨ (ਦੇ ਸਮਰਥ), ਬਣਾਉਣ (ਦੇ ਸਮਰਥ)।

ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ)।

ਕਰਣਾ

ਕਰਨਾ ਹੈ/ਰਚਣਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਣੀ

ਕਰਣੀਅ, ਕਰਨ ਜੋਗ (ਕਾਰ)।

ਵਿਆਕਰਣ: ਵਿਸ਼ੇਸ਼ਣ (ਕੀਰਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣੀ; ਸਿੰਧੀ - ਕਰਣੀ (ਕੰਮ); ਪ੍ਰਾਕ੍ਰਿਤ - ਕਰਣੀਅ; ਪਾਲੀ - ਕਰਣੀਯ (ਕਰਤੱਬ; ਕਾਰੋਬਾਰ); ਸੰਸਕ੍ਰਿਤ - ਕਰਣੀਯ (करणीय - ਕਰਨ ਜੋਗ; ਕੰਮ)।

ਕਰਣੁ ਜਾਇ

ਕੀਤਾ ਜਾ ਸਕਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।

ਕਰਣੈ

ਕਰਨ ਦੇ (ਜੋਗ), ਕਰਨ ਦੇ (ਸਮਰਥ)।

ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਣੈਹਾਰੋ

ਕਰਨਹਾਰ, ਕਰਨ ਵਾਲਾ, ਰਚਨਹਾਰ, ਸਿਰਜਣਹਾਰ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਤ

ਕਰਦਿਆਂ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।

ਕਰਤਾ

ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।

ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।

More Examples

ਕਰਤਾਰੁ

ਕਰਨਵਾਲਾ, ਕਰਨਹਾਰ/ਰਚਨਹਾਰ ਕਰਤਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਤਾਰੁ; ਅਪਭ੍ਰੰਸ - ਕਰਤਾਰ; ਸੰਸਕ੍ਰਿਤ - ਕਰਤ੍ਰਿ/ਕਰ੍ਤਾ/ਕਰ੍ਤਾਰ (कर्तृ/कर्ता/कर्तार - ਕਰਨ ਵਾਲਾ/ਸ੍ਰਿਸ਼ਟੀ ਬਨਾਉਣ ਵਾਲਾ)।

ਕਰਤਾਰੋ

ਕਰਤਾਰ ਦੇ, ਕਰਤੇ ਦੇ, ਕਰਨਹਾਰ ਦੇ, ਰਚਨਹਾਰ ਦੇ, ਸਿਰਜਣਹਾਰ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਤਾਰ; ਅਪਭ੍ਰੰਸ - ਕਰਤਾਰ; ਸੰਸਕ੍ਰਿਤ - ਕਰਤ੍ਰਿ/ਕਰ੍ਤਾ/ਕਰ੍ਤਾਰ (कर्तृ/कर्ता/कर्तार - ਕਰਨ ਵਾਲਾ/ਸ੍ਰਿਸ਼ਟੀ ਬਨਾਉਣ ਵਾਲਾ)।

ਕਰਤੁ

ਕਰਦਾ (ਹੈਂ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।

ਕਰਤੇ

ਕਰਦੇ ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।

ਕਰਨੀ

ਕਰਨੀ ਕਾਰਣ, ਕਾਰ ਕਾਰਣ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣੀ; ਸਿੰਧੀ - ਕਰਣੀ (ਕੰਮ, ਕਾਰਜ); ਪ੍ਰਾਕ੍ਰਿਤ - ਕਰਣੀਅ; ਪਾਲੀ - ਕਰਣੀਯ (ਫਰਜ, ਕਾਰੋਬਾਰ); ਸੰਸਕ੍ਰਿਤ - ਕਰਣੀਯ (करणीय - ਕਰਨ ਜੋਗ, ਕੰਮ)।

ਕਰਨੈਹਾਰੁ

ਕਰਨਹਾਰ, ਕਰਨ ਵਾਲਾ, ਸਿਰਜਣਹਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਮ

ਕਰਮਾਂ (ਦਾ), ਕੰਮਾਂ (ਦਾ), ਕਾਰਜਾਂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।

ਕਰਮੰ

ਕਰਮ; ਕਰਮ-ਧਰਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।

ਕਰਮ ਧਰਮ

ਕਰਮਾਂ-ਧਰਮਾਂ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ) + ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।

ਕਰਮਿ

ਕਰਮ ਵਿਚ, ਭਾਗ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਕਰਮ (ਫ਼ਜ਼ਲ, ਕਿਰਪਾ)।

ਕਰੰਮਿ

ਕਰਮਾਂ ਨਾਲ, ਭਾਗਾਂ ਨਾਲ, ਨਸੀਬਾਂ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।

ਕਰਮੀ

ਕਰਮਾਂ ਅਨੁਸਾਰ, ਕੰਮਾਂ ਅਨੁਸਾਰ, ਕਾਰਜਾਂ ਅਨੁਸਾਰ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।

ਕਰਮੁ

ਕਰਮ-ਲੇਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।

More Examples

ਕਰੜਾ

ਸਖਤ, ਕਰੜਾ; ਅਤਿ ਕਠਨ।

ਵਿਆਕਰਣ: ਵਿਸ਼ੇਸ਼ਣ (ਸਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਰੜਾ; ਅਪਭ੍ਰੰਸ਼ - ਕਰਿਡਅ; ਪ੍ਰਾਕ੍ਰਿਤ - ਕਰਿਡ; ਸੰਸਕ੍ਰਿਤ - ਕ੍ਰਿਡ੍ (कृड् - ਸਖ਼ਤ)।

ਕਰਾਇਦਾ

ਕਰਾ ਦਿੰਦਾ ਹੈ, ਬਣਾ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।

ਕਰਾਰੇ

ਕਰੜੇ, ਤਕੜੇ; ਬਹਾਦਰ।

ਵਿਆਕਰਣ: ਵਿਸ਼ੇਸ਼ਣ (ਵੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ - ਕਰਾਰਾ (ਸਖਤ, ਰੁੱਖਾ, ਕਰੜਾ); ਬ੍ਰਜ - ਕਰਾਲ (ਉੱਚਾ, ਭਿਆਨਕ); ਪ੍ਰਾਕ੍ਰਿਤ - ਕਰਾਲ (ਮੂੰਹ ਬਨਾਉਣਾ, ਡਰਾਵਣਾ, ਉੱਚਾ); ਸੰਸਕ੍ਰਿਤ - ਕਡਾਰ (कडार - ਉਚੇ ਦੰਦ ਹੋਣਾ)।

ਕਰਿ

ਕਿਵੇਂ, ਕਿਸ ਤਰਾਂ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

More Examples

ਕਰਿ ਕਰਿ

ਕਰ-ਕਰ ਕੇ, ਰਚ-ਰਚ ਕੇ, ਬਣਾ-ਬਣਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਿਆ

ਕਰਿਆ ਹੈ, ਕੀਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰਿਹਉ

(ਰੰਗਣਾ/ਰੰਗ) ਕਰਦੀ ਹਾਂ; ਰੰਗਦੀ ਹਾਂ।

ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਰਹਉ (ਮੈਂ ਕਰਦਾ ਹਾਂ); ਪ੍ਰਾਕ੍ਰਿਤ - ਕਰਮੁ; ਸੰਸਕ੍ਰਿਤ - ਕੁਰ੍ਯਾਮ੍ (कुर्याम् - ਮੈਨੂੰ ਕਰਨਾ ਚਾਹੀਦਾ ਹੈ)।

ਕਰੀ

ਕਰਾਂ, ਕਰਦਾ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੀਮ

ਬਖਸ਼ਿੰਦ, ਬਖਸ਼ਿਸ਼ ਕਰਨ ਵਾਲਾ, ਮਿਹਰ ਕਰਨ ਵਾਲਾ, ਕਿਰਪਾ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਕਰਤਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਕਰੀਮ (ਮਿਹਰਵਾਨੀ ਕਰਨ ਵਾਲਾ, ਬਖਸ਼ਿਸ਼ ਵਾਲਾ, ਕ੍ਰਿਪਾਲੂ); ਕਰਮ (ਮਿਹਰਵਾਨੀ, ਬਖਸ਼ਿਸ਼)।

ਕਰੇ

(ਜਦੋਂ) ਕਰੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੇਉ

ਕਰੇਉਂ/ਕਰਉਂ, ਕਰਦੀ ਹਾਂ; ਧਾਰਦੀ ਹਾਂ, ਪਹਿਨਦੀ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੇਇ

(ਚੋਰ) ਕਰਦਾ ਹੈ, (ਚੋਰ) ਬਣਾ ਦਿੰਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

More Examples

ਕਰੇਹਾ

ਕਰੀਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੇਦੜ

ਕਰਨ ਵਾਲੇ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੇਦੀ

ਕਰਦੀ ਹੋਈ, ਧਾਰਦੀ ਹੋਈ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਲਹਿੰਦੀ - ਕਰੇਂਦੀ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੇਦੇ

(ਖੇਲ) ਕਰੇਂਦੇ, (ਖੇਲ) ਕਰਦੇ, (ਕਲੋਲ) ਕਰਦੇ ਹੋਏ।

ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੇਵਹੋ

ਕਰੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕਰੈ

ਕਰੈਂ/ਕਰਹਿਂ, ਕਰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਰਹਿ/ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

More Examples

ਕਰੈ ਆਰੰਭ

ਅਰੰਭ ਕਰਦਾ ਹੈ, ਸ਼ੁਰੂ ਕਰਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਪੁਰਾਤਨ ਪੰਜਾਬੀ - ਆਰੰਭ/ਅਰੰਭ; ਗੁਜਰਾਤੀ/ਮਰਾਠੀ - ਆਰੰਭ; ਸਿੰਧੀ - ਆਰੰਭੁ; ਅਪਭ੍ਰੰਸ਼/ਪ੍ਰਾਕ੍ਰਿਤ - ਆਰੰਭ (ਸ਼ੁਰੂ/ਅਰੰਭ); ਪਾਲੀ - ਆਰਮ੍ਭ; ਸੰਸਕ੍ਰਿਤ - ਆਰਮ੍ਭਹ (आरम्भ: - ਸ਼ੁਰੂ/ਅਰੰਭ)।

ਕਰੋਧ

ਕ੍ਰੋਧ, ਗੁੱਸਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।

ਕਲ

ਕਲਿਜੁਗ (ਵਿਚ), ਵਰਤਮਾਨ ਜੁਗ (ਵਿਚ); ਕਲ-ਕਲੇਸ਼ ਭਰੇ ਸਮੇਂ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।

ਕਲਪਨਾ

ਕਲਪਨਾ, ਚਿੰਤਾ, ਫਿਕਰ; ਡਰ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਲਪਨਾ (ਕਲਪਨਾ; ਕਲਪਿਤ; ਅਨੁਮਾਨ); ਸੰਸਕ੍ਰਿਤ - ਕਲ੍ਪਨਾ (कल्पना - ਅਨੁਮਾਨ; ਕਾਢ, ਬਨਾਵਟ, ਬਣਾਉਣਾ, ਤਰਤੀਬ ਦੇਣੀ)।

ਕਲਮ

ਕਲਮ; ਰੱਬੀ-ਹੁਕਮ ਰੂਪੀ ਕਲਮ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਕਲਮ (ਛਿੱਲੀ ਜਾਂ ਕੱਟੀ ਹੋਈ ਚੀਜ; ਲਿਖਣ ਦਾ ਸੰਦ; ਹਰੀ ਟਾਹਣੀ ਜੋ ਤੋੜ ਕੇ ਜਮੀਨ ਵਿਚ ਲਾਈ ਜਾਂਦੀ ਹੈ; ਕਾਨੇ ਆਦਿ ਦੀ ਘੜੀ ਹੋਈ ਲੇਖਣੀ)।

ਕਲਰ

ਕੱਲਰ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਲੱਰ; ਸਿੰਧੀ - ਕਲਰੁ; ਸੰਸਕ੍ਰਿਤ - ਕੱਲਰ* (कल्लर - ਕੱਲਰ ਵਾਲੀ ਮਿੱਟੀ/ਕਲਰਾਠੀ ਧਰਤੀ)।

ਕਲਵਤਿ

ਕਰਵਤ/ਕਰਵਤ੍ਰ ਨਾਲ, ਆਰੇ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਰਵਤਰ; ਲਹਿੰਦੀ - ਕਲਵੱਤਰ; ਮਰਾਠੀ/ਪੁਰਾਤਨ ਅਵਧੀ/ਪੁਰਾਤਨ ਮਾਰਵਾੜੀ - ਕਰਵਤ; ਪ੍ਰਾਕ੍ਰਿਤ - ਕਰਪੱਤ; ਸੰਸਕ੍ਰਿਤ - ਕਰਪੱਤ੍ਰਮ੍ (करपत्त्रम् - ਆਰਾ)।

ਕਲਾ

ਕਲਾਂ, ਰਿਸ਼ਮਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪ੍ਰਾਕ੍ਰਿਤ/ਪਾਲੀ - ਕਲਾ (ਕਲਾ, ਹੁਨਰ); ਸੰਸਕ੍ਰਿਤ - ਕਲਾ (कला - ਕੋਈ ਵਿਹਾਰਕ ਕਲਾ)।

ਕਲਿ

ਕਲਿਜੁਗ (ਦੀ), ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਇਕ ਜੁਗ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।

ਕਲੇਸ

ਕਲੇਸ਼, ਦੁਖ, ਪੀੜਾ; ਲੜਾਈ-ਝਗੜੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਕਲੇਸ; ਸੰਸਕ੍ਰਿਤ - ਕ੍ਲੇਸ਼ਹ (क्लेश: - ਦਰਦ, ਕਸ਼ਟ, ਸੰਕਟ, ਬਿਮਾਰੀ ਦਾ ਦਰਦ)।

ਕਵਣੁ

ਕੌਣ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।

ਕਵਨ

ਕੌਣ? ਕਿਹੜੀ? ਕੀ?

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਟੇਕ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।

ਕਵਾਉ

ਬੋਲ; ਹੁਕਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਵਾਉ/ਕੁਆਉ; ਲਹਿੰਦੀ - ਕੋ (ਰੌਲਾ), ਕੁਆਵਣ (ਸੱਦਣਾ/ਬੁਲਾਉਣਾ); ਪ੍ਰਾਕ੍ਰਿਤ - ਕਵਾ (ਬੋਲਣਾ), ਕਵਇ (ਰੌਲਾ ਪਾਉਂਦਾ ਹੈ); ਸੰਸਕ੍ਰਿਤ - ਕਵਾ (कवा - ਚੀਕ), ਕਵਤੇ (कवते - ਚੀਕ ਮਾਰਦਾ ਹੈ/ਪੁਕਾਰਦਾ ਹੈ)।

ਕੜਕਾਇ

ਕੜਕਾ ਕੇ, ਤਿੜਕਾ ਕੇ, ਭੰਨ ਕੇ, ਤੋੜ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਕੜਕਣਾ (ਖੜਖੜ ਕਰਨਾ, ਤਿੜਕਾਉਣਾ); ਅਪਭ੍ਰੰਸ਼/ਪ੍ਰਾਕ੍ਰਿਤ - ਕਡਕਿੱਯ (ਤਿੜਕਨ); ਸੰਸਕ੍ਰਿਤ - ਕਟਕਟਾ (कटकटा - ਰਗੜਨ ਦੀ ਅਵਾਜ)।

ਕਾ

ਕਿਸ (ਨਾਲ/ਵਿਚ)।

ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत:- ਕਰਨਾ)।

ਕਾਂ

ਕਿਸ (ਦੀ)।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਾਂ/ਕਾ (ਕਿਥੇ; ਕਿਹੜਾ); ਅਪਭ੍ਰੰਸ਼ - ਕਾ (ਕਿਸ ਦਾ); ਸੰਸਕ੍ਰਿਤ - ਕਹ (क: - ਕੌਣ)।

ਕਾਇਅਉ

ਕਾਇਆ/ਕਾਇਆਂ, ਦੇਹੀ, ਸਰੀਰ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।

More Examples

ਕਾਇਆ

ਕਾਇਆ ਦੇ, ਦੇਹੀ ਦੇ, ਸਰੀਰ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।

ਕਾਈ

ਕੋਈ।

ਵਿਆਕਰਣ: ਵਿਸੇਸ਼ਣ (ਕਾਰ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।

More Examples

ਕਾਹਿ

ਕਿਉਂ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।

ਕਾਹੀ

ਕਾਹਿ, ਕਿਉਂ, ਕਿਸ ਲਈ।

ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।

ਕਾਹੇ

ਕਾਹਦੇ (ਉਤੇ)? ਕਿਸ (ਉਤੇ)।

ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਹੇ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ/ਕਥੰ (केन/कथं - ਕਿਸ ਦੁਆਰਾ, ਕਿਵੇਂ, ਕਿਸ ਪ੍ਰਕਾਰ)।

ਕਾਗਾ

(ਹੇ) ਕਾਗਾ/ਕਾਗ! (ਹੇ) ਕਾਵਾਂ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਕਾਗ; ਅਵਧੀ/ਬ੍ਰਜ - ਕਾਗ/ਕਾਗਾ; ਸੰਸਕ੍ਰਿਤ - ਕਾਕ/ਕਾਗ (काक/काग - ਕਾਂ)।

ਕਾਚੀ

ਕੱਚੀ।

ਵਿਆਕਰਣ: ਵਿਸ਼ੇਸ਼ਣ (ਸਾਰੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਾਚਾ/ਕਾਚੀ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।

ਕਾਚੈ

ਕੱਚੇ।

ਵਿਆਕਰਣ: ਵਿਸ਼ੇਸ਼ਣ (ਤਾਗੈ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਕਾਚੋ; ਬ੍ਰਜ - ਕਾਚਾ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।

ਕਾਜਿ

ਕਾਜ/ਕਾਰਜ ਵਿਚ, ਕੰਮ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਜੁ; ਸਿੰਧੀ - ਕਾਜੁ (ਕੰਮ, ਰੌਣਕ); ਅਪਭ੍ਰੰਸ਼ - ਕੱਜ/ਕੱਜੁ; ਪ੍ਰਾਕ੍ਰਿਤ - ਕੱਜ (ਕੰਮ, ਫਰਜ਼ ਦੀ ਅਦਾਇਗੀ); ਪਾਲੀ - ਕੱਯ/ਕਰਯ; ਸੰਸਕ੍ਰਿਤ - ਕਾਰਯ (कार्य - ਜੋ ਕੀਤਾ ਗਿਆ; ਕੰਮ)।

ਕਾਜੁ

ਕਾਜ, ਕਾਰਜ, ਕੰਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਜੁ; ਸਿੰਧੀ - ਕਾਜੁ (ਕੰਮ, ਰੌਣਕ); ਅਪਭ੍ਰੰਸ਼ - ਕੱਜ/ਕੱਜੁ; ਪ੍ਰਾਕ੍ਰਿਤ - ਕੱਜ (ਕੰਮ, ਫਰਜ਼ ਦੀ ਅਦਾਇਗੀ); ਪਾਲੀ - ਕੱਯ/ਕਰਯ; ਸੰਸਕ੍ਰਿਤ - ਕਾਰਯ (कार्य - ਜੋ ਕੀਤਾ ਗਿਆ; ਕੰਮ)।

ਕਾਟਿ

ਕੱਟ ਕੇ, ਵੱਢ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਕਾਟਨਾ; ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।

ਕਾਂਢੀਅਹਿ

ਕਹੀਦੇ ਹਨ, ਆਖੀਦੇ ਹਨ, ਕਹੇ ਜਾਂਦੇ ਹਨ, ਆਖੇ ਜਾਂਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਕਾਂਣਿ

ਕਾਣ, ਮੁਥਾਜੀ; ਡਰ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਣ; ਬੁੰਦੇਲੀ - ਕਾਂਨ; ਅਵਧੀ - ਕਾਨਿ; ਬ੍ਰਜ - ਕਾਣ/ਕਾਨ/ਕਾਨਿ/ਕਾਂਨਿ; ਅਪਭ੍ਰੰਸ਼/ਪ੍ਰਾਕ੍ਰਿਤ - ਕਾਣਿ (ਲੋਕਲਾਜ; ਮਰਿਆਦਾ ਦਾ ਧਿਆਨ; ਸੰਕੋਚ; ਚਿੰਤਾ); ਸੰਸਕ੍ਰਿਤ - ਕਰ੍ਣੀ (कर्णी - ਬੰਧਨ)।

ਕਾਤੀ

ਕੈਂਚੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਾਤੀ; ਸਿੰਧੀ - ਕਾਤਰੀ; ਪ੍ਰਾਕ੍ਰਿਤ - ਕੱਤਰੀ; ਪਾਲੀ - ਕੱਤਰੀ; ਸੰਸਕ੍ਰਿਤ - ਕਰ੍ਤ੍ਰੀ (कर्त्री - ਕੈਂਚੀ, ਚਾਕੂ)।

ਕਾਨ੍

ਕਾਨ੍ਹ ਦੇ, ਕ੍ਰਿਸ਼ਨ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਕਾਨ੍ਹ; ਪ੍ਰਾਕ੍ਰਿਤ - ਕੰਨ੍ਹ/ਕਿੰਨ੍ਹ/ਕਿਸਣ; ਪਾਲੀ - ਕਣ੍ਹ; ਸੰਸਕ੍ਰਿਤ - ਕ੍ਰਿਸ਼ਣ (कृष्ण - ਗੂੜਾ ਨੀਲਾ, ਕਾਲਾ; ਕ੍ਰਿਸ਼ਨ)।

ਕਾਪੜੁ

ਕਪੜਾ; ਪਹਿਰਾਵਾ, ਲਿਬਾਸ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ/ਬੰਗਾਲੀ - ਕਾਪੜ; ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।

More Examples

ਕਾਬਲਹੁ

ਕਾਬਲੋਂ, ਕਾਬਲ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਬਲ; ਫ਼ਾਰਸੀ - ਕਾਬੁਲ (ਇਕ ਸ਼ਹਿਰ ਦਾ ਨਾਂ ਜੋ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ)।

ਕਾਮ

ਕਾਮ (ਨਾਲ), ਕਾਮ-ਵਾਸ਼ਨਾ (ਨਾਲ), ਇੰਦ੍ਰਿਆਵੀ ਇੱਛਾ (ਸੰਗ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।

More Examples

ਕਾਮਾਰਥੀ

ਕਾਮ ਦਾ ਅਰਥੀ, ਕਾਮ ਦੀ ਇਛਾ ਵਾਲਾ, ਕਾਮੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਕਾਮਰ੍ਥਿਨ੍ (कामर्थिन् - ਕਾਮੁਕ, ਕਾਮੀ)।

ਕਾਮਿ

ਕਾਮ ਵਿਚ, ਕਾਮ-ਵਾਸ਼ਨਾ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇਛਾ, ਪਿਆਰ, ਜਿਨਸੀ ਪਿਆਰ)।

ਕਾਮਿਨੀ

ਕਾਮਣੀ ਦੇ, ਸੁੰਦਰ ਇਸਤਰੀ ਦੇ, ਪਿਆਰੀ ਇਸਤਰੀ ਦੇ; ਪਤਨੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਾਮਣਿ; ਅਪਭ੍ਰੰਸ਼ - ਕਾਮਿਣਿ; ਪ੍ਰਾਕ੍ਰਿਤ - ਕਾਮਿਣੀ (ਪਿਆਰੀ, ਪਤਨੀ); ਪਾਲੀ - ਕਾਮਿਨੀ; ਸੰਸਕ੍ਰਿਤ - ਕਾਮਿਨੀ (कामिनी - ਪਿਆਰੀ)।

ਕਾਮੁ

ਕਾਮ, ਕਾਮ-ਵਾਸ਼ਨਾ, ਇੰਦ੍ਰਿਆਵੀ ਇਛਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।

ਕਾਰ

ਕਾਰ; ਕਿਰਿਆ/ਪ੍ਰਕਿਰਿਆ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਕਾਰ (ਕੰਮ); ਸਿੰਧੀ - ਕਾਰਿ (ਕੰਮ, ਕਿੱਤਾ); ਸੰਸਕ੍ਰਿਤ - ਕਾਰ (कार - ਕਾਰ, ਕੰਮ) ।

ਕਾਰਜ

ਕਾਰਜ, ਕੰਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾਰਜ (ਕੰਮ); ਸੰਸਕ੍ਰਿਤ - ਕਾਰਯ (कार्य - ਜੋ ਕਰਨਾ ਚਾਹੀਦਾ ਹੈ/ਕਰਨਜੋਗ, ਕੰਮ)।

ਕਾਰਣ

ਕਾਰਣ (ਕਰਤਾ/ਕਰਣ ਵਾਲਾ), ਕਾਰਣ/ਸਬੱਬ (ਬਣਾਉਣ ਦੇ ਜੋਗ), ਕਰਾਉਣ ਦੇ (ਸਮਰਥ)।

ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।

More Examples

ਕਾਲਖ

ਕਾਲਖ ਕਾਰਣ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਕਾਲਿਖ; ਪ੍ਰਾਕ੍ਰਿਤ - ਕਾਲਿੱਕ; ਸੰਸਕ੍ਰਿਤ - ਕਾਲਿਕ (कालिक - ਕਾਲਾਪਨ, ਕਾਲੀ ਸਿਆਹੀ)।

ਕਾਲਾ

ਕਾਲਾ।

ਵਿਆਕਰਣ: ਵਿਸ਼ੇਸ਼ਣ (ਕਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।

ਕਾਲਿ

ਕਾਲ ਨੇ, ਜਮਕਾਲ ਨੇ, ਮੌਤ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ/ਉੜੀਆ/ਅਵਧੀ - ਕਾਲਿ (ਬੀਤਿਆ ਕਲ੍ਹ, ਆਉਣ ਵਾਲਾ ਕਲ੍ਹ); ਬੰਗਾਲੀ/ਬ੍ਰਜ - ਕਾਲ (ਬੀਤਿਆ ਕਲ੍ਹ); ਪੁਰਾਤਨ ਪੰਜਾਬੀ - ਕਲ/ਕਲ੍ਹ (ਆਉਣ ਵਾਲਾ ਕਲ੍ਹ); ਲਹਿੰਦੀ - ਕੱਲ੍ਹ (ਬੀਤਿਆ ਕਲ੍ਹ); ਪ੍ਰਾਕ੍ਰਿਤ - ਕੱਲ/ਕੱਲ੍ਹਿੰ (ਆਉਣ ਵਾਲਾ ਕਲ੍ਹ, ਬੀਤਿਆ ਕਲ੍ਹ); ਪਾਲੀ - ਕੱਲੰ (ਸਵੇਰ/ਪਹੁਫੁਟਾਲਾ); ਸੰਸਕ੍ਰਿਤ - ਕਲਯਮ੍ (कल्यम् - ਸਵੇਰ/ਪਹੁਫੁਟਾਲਾ, ਆਉਣ ਵਾਲਾ ਕਲ੍ਹ)।

ਕਾਲੀ

ਕਾਲੀ-ਬੋਲੀ, ਘੁਪ ਹਨ੍ਹੇਰੀ।

ਵਿਆਕਰਣ: ਵਿਸ਼ੇਸ਼ਣ (ਨਿਸਿ ਦਾ), ਅਧਿਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।

ਕਾਲੁ

ਅਕਾਲ, ਸੋਕਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਕਾਲੁ (ਮੌਤ; ਅਕਾਲ); ਬ੍ਰਜ - ਕਾਲ (ਅਕਾਲ); ਅਪਭ੍ਰੰਸ਼/ਪ੍ਰਾਕ੍ਰਿਤ - ਕਾਲ (ਸਮਾਂ; ਮੌਤ); ਪਾਲੀ - ਕਾਲ (ਸਮਾਂ, ਸਵੇਰਾ); ਸੰਸਕ੍ਰਿਤ - ਕਾਲ (काल - ਸਮਾਂ, ਜੋਗ ਸਮਾਂ; ਕਿਸਮਤ; ਮੌਤ ਦਾ ਦੇਵਤਾ, ਮੌਤ)।

ਕਾਲੇ

ਕਾਲੇ; ਮਾੜੇ।

ਵਿਆਕਰਣ: ਵਿਸ਼ੇਸ਼ਣ (ਲੇਖ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।

ਕਿ

ਕੀ? ਕਿਹੜਾ?

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਿ (ਕੌਣ, ਕਿਹੜਾ); ਸੰਸਕ੍ਰਿਤ - ਕਹ (क: - ਕੋਈ, ਕੌਣ)।

ਕਿਉ

ਕਿਵੇਂ, ਕਿਸ ਤਰਾਂ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਕਿਉ; ਅਪਭ੍ਰੰਸ਼ - ਕਿਂ/ਕਿਉ; ਪ੍ਰਾਕ੍ਰਿਤ - ਕੇਵ/ਕਿਵ; ਸੰਸਕ੍ਰਿਤ - ਕਿਮ੍ (किम् - ਕੀ, ਕਿਵੇਂ)।

ਕਿਆ

ਕੀ, ਕਿਸ ਅਰਥ, ਕਿਸ ਕੰਮ; ਤੁੱਛ, ਵਿਅਰਥ।

ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਅ; ਪ੍ਰਾਕ੍ਰਿਤ - ਕਿ/ਕਿੰ; ਪਾਲੀ - ਕਿਨ; ਸੰਸਕ੍ਰਿਤ - ਕਿਮ੍ (किम् - ਕੀ, ਕਿਉਂ)।

More Examples

ਕਿਸ

ਕਿਸ (ਪਾਸ)? ਕਿਸ (ਅਗੇ)?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।

ਕਿਸੁ

ਕਿਸ (ਨੂੰ)?

ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।

ਕਿਸੈ

ਕਿਸ ਨੂੰ ਵੀ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।

ਕਿਛੁ

ਕੁਝ ਵੀ, ਕੋਈ ਵੀ (ਕਰਮ ਕਾਂਡੀ ਕਿਰਿਆ)।

ਵਿਆਕਰਣ: ਪੜਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।

More Examples

ਕਿਝੁ

ਕੁਝ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਝ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।

ਕਿਤ

ਕਿਨ੍ਹਾਂ, ਕਿਹੜੇ।

ਵਿਆਕਰਣ: ਵਿਸ਼ੇਸ਼ਣ (ਗੁਨ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।

ਕਿਤੀ

ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।

ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।

More Examples

ਕਿਤਂੀ

ਕਿਤਨੇ ਹੀ, ਕਿੰਨੇ ਹੀ।

ਵਿਆਕਰਣ: ਵਿਸ਼ੇਸ਼ਣ (ਜੋਬਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।

ਕਿਤੀਆਹ

ਕਿਤੀਆਂ, ਕਿੰਨੀਆਂ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।

ਕਿਤੁ

ਕਿਉਂ, ਕਿਸ ਕਾਰਨ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ - ਕਿਤੁ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।

More Examples

ਕਿਤੈ

ਕਿਸੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਹੋਰਤੁ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।

More Examples

ਕਿਥੈ

ਕਿਥੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਕਿਥਹੁ; ਅਪਭ੍ਰੰਸ਼ - ਕਿਤ੍ਥੇ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।

ਕਿਨ

(ਜਿਸ) ਕਿਸੇ ਨੇ, ਜਿਸ ਨੇ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।

ਕਿਨੇਹੀ

ਕਿਹੋ ਜਿਹੀ?

ਵਿਆਕਰਣ: ਵਿਸ਼ੇਸ਼ਣ (ਆਸਕੀ ਦਾ) ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।

More Examples

ਕਿਨੈ

ਕਿਸੇ ਨੇ ਹੀ, ਕਿਸੇ ਵਿਰਲੇ ਨੇ ਹੀ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ - ਕਿਨੈ; ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।

ਕਿਰਖੈ

ਵਾਹ ਦਿੰਦੀ ਹੈ; ਲੀਕ ਵਾਹ ਦਿੰਦੀ ਹੈ, ਕਾਟੇ ਵਾਲੀ ਲੀਕ ਮਾਰ ਦਿੰਦੀ ਹੈ; ਕੱਟ ਦਿੰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਿਰਖਣਾ; ਬ੍ਰਜ - ਕਿਰਖ; ਸੰਸਕ੍ਰਿਤ - ਕ੍ਰਿਸ਼੍ (कृष् - ਖਿੱਚਣਾ, ਪੁੱਟਣਾ, ਘਸੀਟਣਾ; ਕਿਸੇ ਵੱਲ ਖਿੱਚਣਾ; ਹਲ ਵਾਹੁਣਾ, ਖੇਤੀ ਕਰਨਾ)।

ਕਿਰਤ

ਕਿਰਤ ਅਨੁਸਾਰ, ਕਿਰਤ-ਲੇਖ ਅਨੁਸਾਰ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦੇ) ਕਰਮ-ਲੇਖ ਅਨੁਸਾਰ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।

ਕਿਰਤਿ

ਕਿਰਤ ਅਨੁਸਾਰ, ਕਰਮ-ਲੇਖ ਅਨੁਸਾਰ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।

ਕਿਰਤੁ

ਕਿਰਤ-ਲੇਖ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦਾ) ਕਰਮ-ਲੇਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।

ਕਿਰਪਾ

ਕਿਰਪਾ (ਨਾਲ/ਸਦਕਾ), ਮਿਹਰ (ਨਾਲ/ਸਦਕਾ)।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਪਾ; ਪ੍ਰਾਕ੍ਰਿਤ - ਕਰਿਪਾ; ਸੰਸਕ੍ਰਿਤ - ਕ੍ਰਿਪਾ (कृपा - ਕਿਰਪਾ, ਦਿਆਲਤਾ)।

ਕਿਲਵਿਖ

ਕਿਲਵਿਖ, ਪਾਪ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਿਲਵਿਖ/ਕਿਲਬਿਖ; ਸੰਸਕ੍ਰਿਤ - ਕਿਲਵਿਸ਼ਨ੍/ਕਿਲਬਿਸ਼ਨ੍ (किल्विषन्/किल्बिषन् - ਨੁਕਸ, ਅਪਰਾਧ, ਪਾਪ, ਦੋਸ਼)।

ਕੀ

ਕਿਉਂ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਅਪਭ੍ਰੰਸ਼ - ਕਿਂ/ਕਿਉ (ਕਿਉਂ); ਪ੍ਰਾਕ੍ਰਿਤ - ਕੇਵ/ਕਿਵ; ਸੰਸਕ੍ਰਿਤ - ਕਿਮ੍ (किम् - ਕੀ, ਕਿਵੇਂ)।

ਕੀਓ

ਕੀਆ/ਕੀਤਾ, ਬਣਾਇਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।

ਕੀਆ

ਕੀਤਾ, ਰਚਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ ਅਤੇ ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।

ਕੀਈ

ਕੀਤੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।

ਕੀਏ

ਕੀਤੇ, ਕਰ ਦਿਤੇ; ਬਣਾ ਦਿਤੇ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।

ਕੀਜੀਐ

ਕਰਨੀ ਚਾਹੀਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮੈਥਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।

ਕੀਜੈ

ਕੀਜੀਏ, ਕੀਤੀ ਜਾਏ/ਜਾਵੇ, ਵਰਤੀ ਜਾਏ/ਜਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮੈਥਿਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।

ਕੀਤਾ

ਕੀਤਾ ਹੋਇਆ; ਬਣਾਇਆ ਹੋਇਆ, ਰਚਿਆ ਹੋਇਆ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।

ਕੀਤੀ

(ਸਿਫਤ) ਕੀਤੀ, (ਮਹਿਮਾ) ਗਾਈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤੀ/ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।

ਕੀਤੇ

ਕੀਤੇ ਹਨ, ਕਰ ਲਏ ਹਨ; ਬਣਾ ਲਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।

ਕੀਤੋਨੁ

ਕੀਤਾ ਹੈ ਉਸ ਨੇ, ਉਸ ਨੇ ਕੀਤਾ ਹੈ, ਉਸ ਨੇ ਕਰ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ) + ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।

ਕੀਨੑਾ

ਕੀਤਾ ਸੀ, ਬਣਾਇਆ ਸੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।

ਕੀਨੑੈ

ਕਰਨ ਨਾਲ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।

ਕੀਨੁ

ਕੀਨਾ/ਕਰ ਲਿਆ ਹੈ; ਗਵਾ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।

ਕੀਨੇ

ਕੀਤੇ ਹਨ, ਕਰ ਲਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।

ਕੀਰਤਨ

ਕੀਰਤਨ (ਵਿਚ), ਜਸ (ਵਿਚ), ਕੀਰਤੀ (ਵਿਚ), ਉਸਤਤਿ (ਵਿਚ), ਸਿਫਤਿ-ਸਾਲਾਹ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਕੀਰਤਨ; ਬ੍ਰਜ - ਕੀਰ੍ਤਨ/ਕੀਰਤਨ/ਕਿਰ੍ਤਨ/ਕਿਰਤਨ (ਭਜਨ ਗਾਉਣਾ, ਉਸਤਤਿ ਵਿਚ ਭਜਨ ਗਾਉਣਾ, ਉਸਤਤਿ); ਸੰਸਕ੍ਰਿਤ - ਕੀਰ੍ਤਨਮ੍ (कीर्तनम् - ਜਿਕਰ ਕਰਨਾ, ਦੁਹਰਾਉਣਾ, ਕਹਿਣਾ, ਦੱਸਣਾ)।

ਕੀਰਤਿ

ਕੀਰਤੀ ਨੂੰ, ਸਿਫਤਿ-ਸਲਾਹ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜਸ, ਪ੍ਰਸਿੱਧੀ)।

More Examples

ਕੁਸਟੀ

ਕੁਸ਼ਟੀ ਦੇ, ਕੋਹੜੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਕੁਸਟੀ; ਬ੍ਰਜ - ਕੁਸਟੀ/ਕੁਸਟਿ; ਸੰਸਕ੍ਰਿਤ - ਕੁਸ਼੍ਠਿਨ੍ (कुष्ठिन् - ਕੋਹੜ ਵਾਲਾ/ਕੋਹੜੀ)।

ਕੁਹਾੜਾ

ਕੁਹਾੜਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੁਹਾੜਾ/ਕੁਲ੍ਹਾੜਾ; ਲਹਿੰਦੀ - ਕੁਹਾੜਾ; ਸਿੰਧੀ - ਕੁਹਾੜੋ; ਬ੍ਰਜ - ਕੁਹਾਰਾ; ਅਪਭ੍ਰੰਸ਼ - ਕੁਹਾਡ; ਪ੍ਰਾਕ੍ਰਿਤ - ਕੁਢਾਰ/ਕੁਹਾਡ; ਸੰਸਕ੍ਰਿਤ - ਕੁਠਾਰ (कुठार - ਕੁਹਾੜੀ ਜਾਂ ਕੁਹਾੜਾ)।

ਕੁੰਚਰ

ਹਾਥੀ।

ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਕੁੰਚਰੁ; ਬ੍ਰਜ - ਕੁੰਜਰੁ; ਅਪਭ੍ਰੰਸ਼/ਪ੍ਰਾਕ੍ਰਿਤ - ਕੁੰਜਰ; ਸੰਸਕ੍ਰਿਤ - ਕੁਞ੍ਜਰਹ (कुञ्जर: - ਹਾਥੀ)।

ਕੁੰਡਲ

ਕੁੰਡਲ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕੁੰਡਲ (ਮੁੰਦਰੀ, ਕੰਨ ਦੀ ਮੁੰਦਰ/ਵਾਲੀ; ਚੱਕਰ); ਪਾਲੀ - ਕੁੰਡਲ; ਸੰਸਕ੍ਰਿਤ - ਕੁਣ੍ਡਲਹ (कुण्डल: - ਮੁੰਦਰੀ, ਕੰਨ ਦੀ ਮੁੰਦਰ/ਵਾਲੀ; ਰੱਸੀ ਦਾ ਕੁੰਡਲ )।

ਕੁਦਰਤਿ

ਕੁਦਰਤ, ਪ੍ਰਕਿਰਤੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੁਦਰਤਿ; ਅਰਬੀ - ਕੁਦਰਤ ( قُدرَت - ਤਾਕਤ, ਰੱਬੀ ਤਾਕਤ, .ਕੁਦਰਤ

ਕੁੰਨੇ

ਕੁੰਨੇ ਨਾਲ, ਹਾਂਡੀ ਨਾਲ, ਮਿੱਟੀ ਦੇ ਭਾਂਡੇ ਨਾਲ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਕੁਨੋ (ਮਿੱਟੀ ਦਾ ਭਾਂਡਾ); ਅਪਭ੍ਰੰਸ਼/ਪ੍ਰਾਕ੍ਰਿਤ - ਕੁੰਡ (ਭਾਂਡਾ, ਤਲਾਬ); ਪਾਲੀ - ਕੁੰਡਿ; ਸੰਸਕ੍ਰਿਤ - ਕੁੰਡਹ (कुण्ड: - ਕਟੋਰਾ, ਪਾਣੀ ਦਾ ਭਾਂਡਾ; ਪਾਣੀ ਦੀ ਖੱਡ, ਖੱਡ)।

ਕੁਮਤਿ

ਕੁ-ਮਤਿ ਵਿਚ, ਭੈੜੀ ਮਤਿ ਵਿਚ, ਖੋਟੀ ਮਤਿ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਬ੍ਰਜ - ਕੁਮਤਿ (ਮਾੜੀ ਜਾਂ ਗਲਤ ਸਲਾਹ, ਮੂਰਖਤਾ); ਪਾਲੀ/ਸੰਸਕ੍ਰਿਤ - ਕੁਮਤਿ (कुमति - ਬੁਰੀ ਭਾਵਨਾ; ਕਮਜ਼ੋਰ ਬੁੱਧੀ, ਮੂਰਖਤਾ)।

ਕੁਮਲਾਣਾ

ਕੁਮਲਾ ਗਿਆ ਹੈ, ਮੁਰਝਾ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੁਮਲਾਉਣਾ; ਬ੍ਰਜ - ਕੁਮਲਾਨਾ (ਮੁਰਝਾਉਣਾ); ਪ੍ਰਾਕ੍ਰਿਤ - ਕੁਮਲਾਇ (ਕੁਮਲਾਉਂਦਾ/ਮੁਰਝਾਉਂਦਾ ਹੈ); ਸੰਸਕ੍ਰਿਤ - ਕੁਙ੍ਮਲਾਯਤੇ* (कुङ्मलायते - ਮੁਰਝਾ/ਕੁਮਲਾ ਜਾਂਦਾ ਹੈ)।

ਕੁਰਬਾਣੁ

ਕੁਰਬਾਣ (ਕੀਤਾ ਜਾਵਾਂ), ਬਲਿਹਾਰ (ਜਾਵਾਂ), ਵਾਰਨੇ (ਜਾਵਾਂ), ਸਦਕੇ (ਜਾਵਾਂ)।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੁਰਬਾਨ (ਕਿਸੇ ਦੇ ਦੁਆਲੇ ਫਿਰ ਕੇ ਉਸ ਦੀ ਬਲਾ ਆਪਣੇ ਸਿਰ ਲੈਣ ਦਾ ਭਾਵ, ਬਲਿਹਾਰ, ਸਦਕੇ); ਅਰਬੀ - ਕੁਰਬਾਨ (قربان - ਉਹ ਸ਼ੈ, ਜਿਹੜੀ ਰਬ ਦੇ ਨਾਂ ‘ਤੇ ਦਿੱਤੀ ਜਾਵੇ, ਭੇਟਾ, ਸਦਕਾ)।

ਕੁਰਬਾਨੁ ਹੇ

ਕੁਰਬਾਨ ਹੈ, ਸਦਕੇ ਹੈ, ਵਾਰਨੇ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੁਰਬਾਨ (ਕਿਸੇ ਦੇ ਦੁਆਲੇ ਫਿਰ ਕੇ ਉਸ ਦੀ ਬਲਾ ਆਪਣੇ ਸਿਰ ਲੈਣ ਦਾ ਭਾਵ, ਬਲਿਹਾਰ, ਸਦਕੇ); ਅਰਬੀ - ਕੁਰਬਾਨ (قربان - ਉਹ ਸ਼ੈ, ਜਿਹੜੀ ਰਬ ਦੇ ਨਾਂ ‘ਤੇ ਦਿੱਤੀ ਜਾਵੇ, ਭੇਟਾ, ਸਦਕਾ) + ਲਹਿੰਦੀ - ਹੇ; ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।

ਕੁੜਮਾਈ

ਕੁੜਮਾਈ ਲਈ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੁੜਮਾਈ (ਮੰਗਣੀ, ਕੁੜਮਾਈ); ਪਾਲੀ - ਕੁੜਮੱਤ (ਵਿਆਹ ਰਾਹੀਂ ਬਣਿਆ ਰਿਸ਼ਤਾ); ਸੰਸਕ੍ਰਿਤ - ਕੁਟੁਮ੍ਬਤ (कुटुम्बत - ਪਰਵਾਰਕ ਰਿਸ਼ਤਾ)।

ਕੂਕੇ

ਕੂਕਦਾ ਹੈ, ਕੂਕ ਰਿਹਾ ਹੈ, ਪੁਕਾਰ ਰਿਹਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।

ਕੂਕੇਦਿਆ

ਕੂਕੇਂਦਿਆਂ/ਕੂਕਦਿਆਂ, ਕੂਕਾਂ ਮਾਰਦਿਆਂ, ਪੁਕਾਰਦਿਆਂ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।

ਕੂੜ

ਕੂੜ, ਝੂਠ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜਾ

ਝੂਠਾ; ਨਾਸ਼ਵਾਨ।

ਵਿਆਕਰਣ: ਵਿਸ਼ੇਸ਼ਣ (ਲਾਲਚੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜਾਵਿਆ

ਕੂੜਾਵੇ+ਆ, ਕੂੜੇ ਹਨ, ਝੂਠੇ ਹਨ; ਨਾਸ਼ਵਾਨ ਹਨ, ਛਿਣ-ਭੰਗਰ ਹਨ।

ਵਿਆਕਰਣ: ਵਿਸ਼ੇਸ਼ਣ (ਰੰਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜਾਵੇ

ਕੂੜੇ, ਕੂੜ ਦੇ ਧਾਰਨੀ, ਝੂਠੇ, ਝੂਠ ਵਿਚ ਲਿਪਤ; ਨਾਸ਼ਵਾਨ, ਛਿਣ-ਭੰਗਰ।

ਵਿਆਕਰਣ: ਵਿਸ਼ੇਸ਼ਣ (ਸਾਕ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜਿ

ਕੂੜ ਵਿਚ; ਨਾਸ਼ਵਾਨ ਸੰਸਾਰ ਅਤੇ ਇਸ ਦੇ ਨਾਸ਼ਵਾਨ ਮਾਇਕੀ ਪਦਾਰਥਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।

ਕੂੜਿਆਰ

ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।

More Examples

ਕੂੜੀ

ਝੂਠੀ; ਨਾਸ਼ਵਾਨ।

ਵਿਆਕਰਣ: ਵਿਸ਼ੇਸ਼ਣ (ਰਾਸਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜੀਆ

ਕੂੜੀਆਂ, ਝੂਠੀਆਂ।

ਵਿਆਕਰਣ: ਵਿਸ਼ੇਸ਼ਣ (ਸਲਾਮ ਤੇ ਜਬਾਬ ਰੂਪੀ ਦੋਵਾਂ ਕਿਰਿਆਵਾਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜੁ

ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।

ਕੂੜੈ

ਕੂੜੇ ਦਾ; (ਨਾਸ਼ਵਾਨ ਮਾਇਕੀ ਪਦਾਰਥਾਂ ਵਿਚ ਗ੍ਰਸਤ) ਨਾਸ਼ਵਾਨ ਮਨੁਖ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜਾ/ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।

ਕੂੜੋ

ਕੂੜ-ਕੁਸੱਤ, ਝੂਠ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।

More Examples

ਕੇਇ

ਕੋਈ, ਵਿਰਲੇ, ਟਾਵੇਂ ਟਾਵੇਂ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੇਇ; ਅਪਭ੍ਰੰਸ਼ - ਕੇਈ (ਕੋਈ); ਪ੍ਰਾਕ੍ਰਿਤ - ਕਅਇ; ਸੰਸਕ੍ਰਿਤ - ਕਤਿ (कति - ਕਿਤਨੇ, ਕਿੰਨੇ)।

ਕੇਈ

ਕਈ, ਅਨੇਕ; ਕੋਈ, ਵਿਰਲੇ, ਟਾਵੇਂ ਟਾਵੇਂ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੇਇ; ਅਪਭ੍ਰੰਸ਼ - ਕੇਈ (ਕੋਈ); ਪ੍ਰਾਕ੍ਰਿਤ - ਕਅਇ; ਸੰਸਕ੍ਰਿਤ - ਕਤਿ (कति - ਕਿਤਨੇ, ਕਿੰਨੇ)।

ਕੇਤੀ

ਕਿਤਨੀ, ਕਿੰਨੀ।

ਵਿਆਕਰਣ: ਵਿਸ਼ੇਸ਼ਣ (ਲੋਕਾਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।

ਕੇਤੀਆ

ਕਿਤਨੀਆਂ, ਕਿੰਨੀਆਂ, ਕਈ; ਅਨੇਕ, ਅਣਗਿਣਤ।

ਵਿਆਕਰਣ: ਵਿਸ਼ੇਸ਼ਣ (ਕਹਾਣੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੀ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।

ਕੇਤੁ

ਕਿਤ, ਕਿਸੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਰਜਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।

ਕੇਤੇ

ਕਿਤਨੇ, ਕਿੰਨੇ, ਕਈ; ਅਣਗਿਣਤ।

ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।

More Examples

ਕੇਲ

ਖੇਲ (ਕਰਦਾ ਸੀ), ਕਲੋਲ (ਕਰਦਾ ਸੀ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।

ਕੇਲ ਕਰੇਦੇ

ਖੇਲ ਕਰੇਂਦੇ, ਖੇਲ ਕਰਦੇ, ਕਲੋਲ ਕਰਦੇ ਹੋਏ।

ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ) + ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕੇਲਾਂ

ਖੇਲਾਂ, ਕਲੋਲਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।

ਕੇਵਡੁ

ਕੇ-ਵਡ, ਕਿੰਨਾ ਵਡਾ?

ਵਿਆਕਰਣ: ਵਿਸ਼ੇਸ਼ਣ (ਵਡਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕੇਵਡੁ; ਅਪਭ੍ਰੰਸ਼ - ਕੇਵਡ; ਪ੍ਰਾਕ੍ਰਿਤ - ਕੇਵਡਯ; ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵਡਾ)।

ਕੈ

(ਘੋਖ) ਕੇ, (ਪਰਖ) ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਕੈ; ਅਪਭ੍ਰੰਸ਼ - ਕਇਅ; ਪ੍ਰਾਕ੍ਰਿਤ - ਕਰਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।

ਕੈਸਾ

ਕੈਸਾ, ਕਿਹੋ-ਜਿਹਾ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ - ਕੈਸਾ/ਕੈਸੀ; ਪੁਰਾਤਨ ਅਵਧੀ - ਕੈਸ; ਅਪਭ੍ਰੰਸ਼ - ਕਇਸ; ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਰਿਸ/ਕੀਦਿਸ; ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਕਿਸਮ ਦਾ)।

ਕੈਹੀ

ਕਿਸੇ ਦਾ ਵੀ।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਕੇਹੁ/ਕੇਹਿ; ਬ੍ਰਜ - ਕੇਹ (ਕਿਹੋ ਜਿਹਾ/ਕਿਵੇਂ; ਕੁਝ ਵੀ; ਕਿਸ ਨੂੰ); ਅਪਭ੍ਰੰਸ਼ - ਕੇਹ; ਪ੍ਰਾਕ੍ਰਿਤ - ਕੇਹਅ (ਕਿਹੋ ਜਿਹਾ/ਕਿਵੇਂ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।

ਕੋ

(ਸਭ) ਕੋਈ, (ਹਰ) ਕੋਈ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।

More Examples

ਕੋਇ

ਕੋਈ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੋਇ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।

More Examples

ਕੋਇਲ

(ਹੇ) ਕੋਇਲ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਕੋਯਲ/ਕੋਇਲ; ਪੁਰਾਤਨ ਅਵਧੀ/ਸਿੰਧੀ/ਅਪਭ੍ਰੰਸ਼ - ਕੋਇਲ; ਪ੍ਰਾਕ੍ਰਿਤ - ਕੋਇਲ/ਕੋਇਲਾ; ਸੰਸਕ੍ਰਿਤ - ਕੋਕਿਲ (कोकिल - ਕਾਲੀ ਜਾਂ ਭਾਰਤੀ ਕੋਇਲ; ਭਾਰਤੀ ਕਾਵਿ ਵਿਚ ਅਕਸਰ ਇਸ ਦਾ ਜਿਕਰ ਕੀਤਾ ਜਾਂਦਾ ਹੈ, ਕਿਉਂਜੁ ਇਸਦੀ ਸੰਗੀਤਕ ਕੂਕ ਕੋਮਲ ਜਜ਼ਬਿਆਂ ਨੂੰ ਪ੍ਰੇਰਤ ਕਰਨ ਵਾਲੀ ਮੰਨੀ ਜਾਂਦੀ ਹੈ)।

ਕੋਈ

ਹਰ ਕੋਈ, ਹਰੇਕ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।

More Examples

ਕੋਕਿਲ

ਕੋਇਲ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਕੋਕਿਲ (कोकिल - ਕਾਲੀ ਜਾਂ ਭਾਰਤੀ ਕੋਇਲ; ਭਾਰਤੀ ਕਾਵਿ ਵਿਚ ਅਕਸਰ ਇਸ ਦਾ ਜਿਕਰ ਕੀਤਾ ਜਾਂਦਾ ਹੈ, ਇਸਦੀ ਸੰਗੀਤਕ ਕੂਕ ਕੋਮਲ ਜਜ਼ਬਿਆਂ ਦੀ ਪ੍ਰੇਰਕ ਮੰਨੀ ਜਾਂਦੀ ਹੈ).

ਕੋਟਨ

ਕਰੋੜਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ) + ਬ੍ਰਜ - ਮੈ; ਪ੍ਰਾਕ੍ਰਿਤ - ਮਯ (ਸਹਿਤ); ਸੰਸਕ੍ਰਿਤ - ਮਯ (मय - ਇਕ ਪਿਛੇਤਰ ਜੋ ਅਧਿਕਤਾ ਦੇ ਅਰਥ ਵਿਚ ਸ਼ਬਦਾਂ ਨਾਲ ਲਾਇਆ ਜਾਂਦਾ ਹੈ)।

ਕੋਟਿ

(ਤੇਤੀ) ਕਰੋੜ; ਅਣਗਿਣਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ)।

ਕੋਠੇ

ਕੋਠੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਕੋਠਾ/ਕੋਠੜੀ; ਮਰਾਠੀ - ਕੋਠਾ/ਕੋਠੀ; ਪ੍ਰਾਕ੍ਰਿਤ - ਕੋਟਠ; ਸੰਸਕ੍ਰਿਤ - ਕੋਸ਼ਠ (कोष्ठ - ਭਾਂਡਾ, ਅੰਨ-ਭੰਡਾਰ, ਅੰਦਰਲਾ ਕਮਰਾ)।

ਕ੍ਰਮ

ਕਰਮ ਕਰਕੇ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।

ਕ੍ਰਿਸ੍ਨੰ

ਕ੍ਰਿਸ਼ਨ, ਆਕਰਸ਼ਕ-ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਕ੍ਰਿਸਨੰ/ਕ੍ਰਿਸਨ; ਸੰਸਕ੍ਰਿਤ - ਕ੍ਰਿਸ਼੍ਣ (कृष्ण - ਕਾਲਾ, ਸਾਂਵਲਾ, ਗੂੜ੍ਹਾ ਨੀਲਾ; ਆਕਰਸ਼ਕ; ਕ੍ਰਿਸ਼ਨ)।

ਕ੍ਰੋਧ

ਕ੍ਰੋਧ (ਨਾਲ), ਗੁੱਸੇ (ਨਾਲ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।