ਪਉ
ਪਉ/ਪਓ/ਪਵੋ, ਜਾ ਪਉ।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਉ
ਪਉਣ
ਪਉਣ/ਪੌਣ ਦਾ, ਹਵਾ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਉਣੁ; ਅਪਭ੍ਰੰਸ਼ - ਪਉਣ/ਪਉਨ; ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਉਣ
ਪਉਣੁ
ਪਉਣ, ਹਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਉਣੁ; ਅਪਭ੍ਰੰਸ਼ - ਪਉਣ/ਪਉਨ; ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਉਣੁ
ਪਇਓਈ
ਪਇਆ/ਪਿਆ ਹੈ; ਆਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਇਓਈ
ਪਇਆ
ਪਏ+ਆ, ਪਏ ਹਨ, ਪੈ ਗਏ ਹਨ; ਆ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਇਆ
ਪਇਆ
ਪਇਆ/ਪਿਆ ਹੈ; ਆਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
ਪਇਆਣਾ
ਪਿਆਣਾ/ਪਿਆਨਾ, ਕੂਚ; ਮਰਨਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਿਆਨ; ਉੜੀਆ/ਪੁਰਾਤਨ ਮੈਥਿਲੀ/ਪੁਰਾਤਨ ਅਵਧੀ - ਪਯਾਨ (ਰਵਾਨਗੀ, ਮੌਤ); ਬੰਗਾਲੀ - ਪਯਾਨ (ਕੂਚ, ਰਵਾਨਗੀ, ਛੁਟਕਾਰਾ); ਅਪਭ੍ਰੰਸ਼/ਪ੍ਰਾਕ੍ਰਿਤ - ਪਯਾਣ (ਯਾਤਰਾ); ਸੰਸਕ੍ਰਿਤ - ਪ੍ਰਯਾਣ (प्रयाण - ਬਾਹਰ ਜਾਣਾ, ਯਾਤਰਾ; ਮੌਤ)।
More Examples for ਪਇਆਣਾ
ਪਇਐ
ਪਏ ਹੋਏ ਅਨੁਸਾਰ, ਉਕਰੇ/ਲਿਖੇ ਹੋਏ ਅਨੁਸਾਰ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿੱਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿੱਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿੱਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ ; ਰਿਗਵੇਦ - ਡਿੱਗਦਾ ਹੈ )।
More Examples for ਪਇਐ
ਪਈ
ਪਵੇਗੀ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਈ
ਪਈਓ
ਪਈਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਈਓ
ਪਈਸੁ
ਪਈ (ਰਹਿੰਦੀ) ਹੈ ਉਸ ਦੇ, ਉਸ ਦੇ ਪਈ (ਰਹਿੰਦੀ) ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਈਸੁ
ਪਏ
ਪੈ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਏ
ਪਸਾਉ
ਪਰਸਾਦ, ਕਿਰਪਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪਸਾਉ; ਪ੍ਰਾਕ੍ਰਿਤ - ਪਸਾਯ; ਸੰਸਕ੍ਰਿਤ - ਪ੍ਰਸਾਦਹ (प्रसाद: - ਕਿਰਪਾ)।
More Examples for ਪਸਾਉ
ਪਸਾਰਿਆ
ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਸਰਣਾ; ਬ੍ਰਜ - ਪਸਰਨਾ (ਖਿਲ੍ਹਾਰਨਾ/ਫੈਲਾਉਣਾ); ਸਿੰਧੀ - ਪਸਿਰਣੁ (ਵਧਾਉਣਾ/ਫੁਲਾਉਣਾ); ਪ੍ਰਾਕ੍ਰਿਤ - ਪਸਰਅਇ; ਪਾਲੀ - ਪਸਰਤਿ (ਫੈਲਾਉਂਦਾ ਹੈ, ਖਿੰਡਾਉਂਦਾ ਹੈ); ਸੰਸਕ੍ਰਿਤ - ਪ੍ਰਸਰਤਿ (प्रसरति - ਅਗੇ ਵਧਦਾ ਹੈ, ਫੈਲਾਉਂਦਾ ਹੈ, ਬਿਮਾਰੀ ਵਿਚੋਂ ਬਾਹਰ ਨਿਕਲਦਾ ਹੈ)।
More Examples for ਪਸਾਰਿਆ
ਪਸਾਰੋਵਾ
(ਝੂਠਾ) ਪਸਾਰਾ, (ਝੂਠਾ) ਖਿਲਾਰਾ।
ਵਿਆਕਰਣ: ਵਿਸ਼ੇਸ਼ਣ (ਜਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਸਾਰਣਾ; ਸਿੰਧੀ - ਪਸਾਰਣੁ (ਪਸਾਰਾ ਕਰਨਾ); ਪ੍ਰਾਕ੍ਰਿਤ - ਪਸਾਰੇਇ; ਪਾਲੀ - ਪਸਾਰੇਤਿ; ਸੰਸਕ੍ਰਿਤ - ਪ੍ਰਸਾਰਯਤਿ (प्रसारयति - ਪਸਾਰਾ ਕਰਦਾ ਹੈ/ਫੈਲਾਉਂਦਾ ਹੈ)।
More Examples for ਪਸਾਰੋਵਾ
ਪਸੁ
ਪਸ਼ੂ (ਵਾਂਗ), ਡੰਗਰ (ਵਾਂਗ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ - ਪਸੁ; ਬ੍ਰਜ - ਪਸੁ/ਪਸੂ (ਪਸ਼ੂ); ਅਪਭ੍ਰੰਸ਼ - ਪਸੁ; ਪ੍ਰਾਕ੍ਰਿਤ - ਪਸੁ (ਪਸ਼ੂ, ਸਿੰਗਾਂ ਵਾਲਾ ਚੌਪਾਇਆ, ਬੱਕਰੀ, ਭੇਡ); ਪਾਲੀ - ਪਸੁ (ਪਸ਼ੂ); ਸੰਸਕ੍ਰਿਤ - ਪਸ਼ੁ (पशु - ਘਰੇਲੂ ਜਾਂ ਬਲੀ ਵਾਲਾ ਜਾਨਵਰ; ਬੱਕਰੀ)।
More Examples for ਪਸੁ
ਪਹਰਿਆ
"ਪਹਿਰਿਆਂ (ਦੇ), ਪਹਿਰੇ ਸਿਰਲੇਖ ਵਾਲੀ ਬਾਣੀ (ਦੇ), ਪਹਿਰਿਆਂ 'ਤੇ ਅਧਾਰਿਤ ਬਾਣੀ (ਦੇ)। (ਰਾਤ ਦੇ ਚਾਰ) ਪਹਿਰਾਂ ’ਤੇ ਅਧਾਰਤ ਕਾਵਿ-ਰੂਪ (ਦੇ), (ਰਾਤ ਦੇ ਚਾਰ) ਪਹਿਰਾਂ ਰਾਹੀਂ ਗੁਰ-ਉਪਦੇਸ ਨਿਰੂਪਣ ਕਰਨ ਵਾਲੀ ਬਾਣੀ (ਦੇ)।"
ਵਿਆਕਰਣ: ਨਾਂਵ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਕਸ਼ਮੀਰੀ/ਬ੍ਰਜ/ਅਪਭ੍ਰੰਸ਼ - ਪਹਰ; ਸੰਸਕ੍ਰਿਤ - ਪ੍ਰਹਰ (प्रहर - ਦਿਨ-ਰਾਤ ਦਾ ਅਠਵਾਂ ਹਿੱਸਾ, ਤਿੰਨ ਘੰਟੇ ਦਾ ਸਮਾਂ)।
More Examples for ਪਹਰਿਆ
ਪਹਰੀ
ਪਹਰਿ, ਪਹਿਰ ਪਿਛੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ/ਸਿੰਧੀ/ਕਸ਼ਮੀਰੀ/ਬ੍ਰਜ/ਅਪਭ੍ਰੰਸ਼ - ਪਹਰ; ਸੰਸਕ੍ਰਿਤ - ਪ੍ਰਹਰ (प्रहर - ਦਿਨ-ਰਾਤ ਦਾ ਅਠਵਾਂ ਹਿੱਸਾ, ਤਿੰਨ ਘੰਟੇ ਦਾ ਸਮਾਂ)।
More Examples for ਪਹਰੀ
ਪਹਰੈ
ਪਹਿਰ ਵਿਚ; ਰਾਤ ਦੇ ਪਹਿਲੇ ਪਹਿਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਕਸ਼ਮੀਰੀ/ਬ੍ਰਜ/ਅਪਭ੍ਰੰਸ਼ - ਪਹਰ; ਸੰਸਕ੍ਰਿਤ - ਪ੍ਰਹਰ (प्रहर - ਦਿਨ-ਰਾਤ ਦਾ ਅਠਵਾਂ ਹਿੱਸਾ, ਤਿੰਨ ਘੰਟੇ ਦਾ ਸਮਾਂ)।
More Examples for ਪਹਰੈ
ਪਹਿਚਾਣਿ
ਪਹਿਚਾਣ, ਪਛਾਣ, ਸਮਝ, ਜਾਣ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਪਿਛਾਣਣੋ; ਪੁਰਾਤਨ ਪੰਜਾਬੀ - ਪਛਾਨਣਾ; ਲਹਿੰਦੀ - ਪਛਾਣ; ਬ੍ਰਜ - ਪਹਿਚਾਨਨਾ/ਪੈਛਾਨਨਾ/ਪਹਚਾਨਨਾ (ਪਛਾਨਣਾ; ਸਵੀਕਾਰਨਾ; ਮਹਿਸੂਸ ਕਰਨਾ); ਕਸ਼ਮੀਰੀ - ਪਛਾਨੁਨ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪਚ੍ਛਹਿਯਾਣਅਇ; ਸੰਸਕ੍ਰਿਤ - ਪ੍ਰਤ੍ਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਹਿਚਾਣਿ
ਪਹਿਰੇਇ
ਪਹਿਨੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪਹਿਰੇਇ
ਪਹਿਲੈ
ਪਹਿਲੇ।
ਵਿਆਕਰਣ: ਵਿਸ਼ੇਸ਼ਣ (ਪਹਰੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਉੜੀਆ/ਬੰਗਾਲੀ/ਲਹਿੰਦੀ - ਪਹਿਲਾ; ਬ੍ਰਜ - ਪਹਿਲ/ਪਹਿਲਾ; ਅਪਭ੍ਰੰਸ਼ - ਪਹਿਲਯ/ਪਹਿਲ; ਪ੍ਰਾਕ੍ਰਿਤ - ਪਹਿੱਲ (ਪਹਿਲਾ, ਪ੍ਰਥਮ); ਸੰਸਕ੍ਰਿਤ - ਪ੍ਰਥਿੱਲ(प्रथिल्ल - ਪਹਿਲਾ)।
More Examples for ਪਹਿਲੈ
ਪਹੁਚਾਵਏ
ਪਹੁੰਚਾਉਂਦਾ ਹੈ, ਅਪੜਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹੁੰਚਣਾ/ਪਹੁਚਣਾ; ਲਹਿੰਦੀ - ਪਹੋਂਚਣ (ਆਉਣਾ); ਸਿੰਧੀ - ਪਹੁਚਣੁ (ਪਹੁੰਚਣਾ); ਅਪਭ੍ਰੰਸ਼/ਪ੍ਰਾਕ੍ਰਿਤ - ਪਹੁੱਚਅਇ (ਪਹੁੰਚਦਾ ਹੈ); ਸੰਸਕ੍ਰਿਤ - ਪ੍ਰਭੂਤ (प्रभूत - ਬਹੁਤ, ਮਹਾਨ)
More Examples for ਪਹੁਚਾਵਏ
ਪਹੁਚੈ
(ਆ) ਪਹੁੰਚਦਾ ਹੈ, (ਆ) ਪੁੱਜਦਾ ਹੈ; (ਆ) ਘੇਰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹੁੰਚਣਾ/ਪਹੁਚਣਾ; ਲਹਿੰਦੀ - ਪਹੋਂਚਣ (ਆਉਣਾ); ਸਿੰਧੀ - ਪਹੁਚਣੁ (ਪਹੁੰਚਣਾ); ਅਪਭ੍ਰੰਸ਼/ਪ੍ਰਾਕ੍ਰਿਤ - ਪਹੁੱਚਅਇ (ਪਹੁੰਚਦਾ ਹੈ); ਸੰਸਕ੍ਰਿਤ - ਪ੍ਰਭੂਤ (प्रभूत - ਬਹੁਤ, ਮਹਾਨ)।
More Examples for ਪਹੁਚੈ
ਪਹੂਚਿਓ
(ਆਣ) ਪਹੁੰਚਿਆ ਹੈ, (ਆ) ਪਹੁੰਚਿਆ ਹੈ, (ਆ) ਗਿਆ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਹੂਚਨਾ; ਪੁਰਾਤਨ ਪੰਜਾਬੀ - ਪਹੁੰਚਣਾ/ਪਹੁਚਣਾ; ਲਹਿੰਦੀ - ਪਹੋਂਚਣ (ਆਉਣਾ); ਸਿੰਧੀ - ਪਹੁਚਣੁ (ਪਹੁੰਚਣਾ); ਅਪਭ੍ਰੰਸ਼/ਪ੍ਰਾਕ੍ਰਿਤ - ਪਹੁੱਚਅਇ (ਪਹੁੰਚਦਾ ਹੈ); ਸੰਸਕ੍ਰਿਤ - ਪ੍ਰਭੂਤ (प्रभूत - ਬਹੁਤ, ਮਹਾਨ)।
More Examples for ਪਹੂਚਿਓ
ਪਕੰਦੀ ਆਈਆ
ਪੱਕਦੀ ਆਉਂਦੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਕਣਾ; ਲਹਿੰਦੀ - ਪੱਕਣ (ਪੱਕਣਾ); ਕਸਮੀਰੀ - ਪਾਕਵੁਨ (ਖਾਸ ਕਰਕੇ ਉਬਾਲ ਕੇ ਪਕਾਉਣਾ); ਅਪਭ੍ਰੰਸ਼ - ਪਕਾਵਅਇ (ਪਕਾਉਂਦਾ ਹੈ); ਪ੍ਰਾਕ੍ਰਿਤ/ਪਾਲੀ - ਪੱਕ; ਸੰਸਕ੍ਰਿਤ - ਪਕ੍ਵ (पक्व - ਪੱਕਿਆ ਹੋਇਆ, ਪੱਕਾ) + ਪੁਰਾਤਨ ਪੰਜਾਬੀ - ਆਉਣਾ; ਲਹਿੰਦੀ - ਆਵੁਣ; ਪ੍ਰਾਕ੍ਰਿਤ - ਆਈਅਇ/ਆਵੇਇ/ਆਵਇ (ਆਉਂਦਾ ਹੈ); ਪਾਲੀ - ਆਪੇਤਿ; ਸੰਸਕ੍ਰਿਤ - ਆਪਯਤਿ (आपयति - ਅਪੜਾਉਂਦਾ/ਪਹੁੰਚਾਉਂਦਾ ਹੈ)।
More Examples for ਪਕੰਦੀ ਆਈਆ
ਪਕੜਿ
ਪਕੜ ਕੇ, ਫੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪਕੜਣਾ; ਬ੍ਰਜ - ਪਕੜਨਾ (ਫੜਣਾ/ਜ਼ਬਤ ਕਰਨਾ); ਸੰਸਕ੍ਰਿਤ - ਪੱਕਡ (पक्कड - ਪਕੜ)।
More Examples for ਪਕੜਿ
ਪਕੀ
ਪਕੀ।
ਵਿਆਕਰਣ: ਵਿਸ਼ੇਸ਼ਣ (ਖੜੁ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਕਾ/ਪਕੀ; ਲਹਿੰਦੀ - ਪੱਕ/ਪੱਕਾ (ਯਕੀਨਨ/ਜੋ ਕੱਚਾ ਨਹੀਂ); ਸਿੰਧੀ - ਪਕੋ (ਪੱਕਿਆ ਹੋਇਆ; ਦ੍ਰਿੜ; ਮਜ਼ਬੂਤ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੱਕ (ਪੱਕਾ; ਪਕਾਇਆ ਹੋਇਆ); ਸੰਸਕ੍ਰਿਤ - ਪਕਵ (पक्व - ਪਕਾਇਆ ਹੋਇਆ, ਪਕਾਇਆ ਭੋਜਨ; ਰਿਗਵੇਦ - ਪੱਕਾ)।
More Examples for ਪਕੀ
ਪਗ
ਪੈਰਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਗੁਜਰਾਤੀ - ਪਗ/ਪਾਗ; ਮਰਾਠੀ/ਬ੍ਰਜ - ਪਗ; ਪੁਰਾਤਨ ਅਵਧੀ - ਪਗੁ (ਪੈਰ); ਸੰਸਕ੍ਰਿਤ - ਪਦਗਹ (पदग: - ਪੈਦਲ, ਪੈਦਲ ਚਲਣ ਵਾਲਾ)।
More Examples for ਪਗ
ਪਗਿ
ਪਗੀਂ, ਪਗਾਂ ਨਾਲ, ਪੈਰਾਂ ਨਾਲ, ਚਰਨਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਗੁਜਰਾਤੀ - ਪਗ/ਪਾਗ; ਮਰਾਠੀ/ਬ੍ਰਜ - ਪਗ; ਪੁਰਾਤਨ ਅਵਧੀ - ਪਗੁ (ਪੈਰ); ਸੰਸਕ੍ਰਿਤ - ਪਦਗਹ (पदग: - ਪੈਦਲ, ਪੈਦਲ ਚਲਣ ਵਾਲਾ)।
More Examples for ਪਗਿ
ਪਛਾਣਿਆ
ਪਛਾਣਿਆ, ਜਾਣਿਆ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣਿਆ
ਪਛਾਣਿਆ
ਪਛਾਣਿਆ ਹੈ, ਪਛਾਣ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
ਪਛਾਣੀਐ
ਪਛਾਣੀਦਾ ਹੈ; ਜਾਣੀਦਾ ਹੈ, ਸਮਝੀਦਾ ਹੈ; ਅਨੁਭਵ ਕਰੀਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣੀਐ
ਪਛਾਣੁ
ਪਛਾਣੂ, ਜਾਣੂ-ਪਛਾਣੂ।
ਵਿਆਕਰਣ: ਵਿਸ਼ੇਸ਼ਣ (ਕਰਨੈਹਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਣਨਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣੁ
ਪਛਾਣੈ
ਪਛਾਣ ਲਵੇ; ਜਾਣ ਲਵੇ, ਸਮਝ ਲਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣੈ
ਪਛਾਤਾ
ਪਛਾਣਿਆ ਹੈ, ਪਛਾਣ ਲਿਆ ਹੈ, ਸਿਆਣ ਲਿਆ ਹੈ, ਜਾਣ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਤਾ
ਪਛਾਨਿਆ
ਪਛਾਣਿਆ, ਸਿਆਣਿਆ, ਜਾਣਿਆ, ਸਮਝਿਆ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਨਿਆ
ਪਛਿਮ
ਪੱਛਮ ਵੱਲੋਂ, ਪੱਛਮ ਦਿਸ਼ਾ ਵੱਲੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਮ; ਲਹਿੰਦੀ - ਪੱਛਮ; ਬ੍ਰਜ - ਪਚ੍ਛਮ (ਪੱਛਮ); ਪ੍ਰਾਕ੍ਰਿਤ/ਪਾਲੀ - ਪਚ੍ਛਿਮ (ਪੱਛਮੀ); ਸੰਸਕ੍ਰਿਤ - ਪਸ਼੍ਚਿਮਹ (पश्चिम: - ਅਖੀਰਲਾ/ਅੰਤਲਾ, ਪੱਛਮ, ਪੱਛਮੀ; ਪਿੱਛੇ/ਮਗਰ, ਪਿਛੋਂ/ਮਗਰੋਂ)।
More Examples for ਪਛਿਮ
ਪਛੁਤਾਇ
ਪਛਤਾਅ ਕੇ, ਪਛਤਾਵਾ ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਇ
ਪਛੁਤਾਏ
ਪਛਤਾਉਂਦੀ ਹੈ, ਪਛਤਾਵਾ ਕਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਏ
ਪਛੁਤਾਹੀ
ਪਛੁਤਾਹਿ, ਪਛਤਾਵੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਹੀ
ਪਛੁਤਾਣੀ
ਪਛਤਾਈ, ਪਛਤਾਵੇ ਵਿਚ ਆਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਣੀ
ਪਛੁਤਾਣੇ
ਪਛਤਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਣੇ
ਪਛੁਤਾਵਹਿ
ਪਛਤਾਉਂਦੇ ਹਨ, ਪਛਤਾਵਾ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਵਹਿ
ਪਛੁਤਾਵਹਿਗਾ
ਪਛਤਾਵੇਂਗਾ, ਪਛਤਾਵਾ ਕਰੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਵਹਿਗਾ
ਪਛੋਤਾਉ
ਪਛਤਾਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੋਤਾਵਣਾ/ਪਛੋਤਾਣਾ; ਸਿੰਧੀ - ਪਛੋਤਾਉ (ਪਛਤਾਵਾ), ਪਛੋਤਾਇਣੁ (ਪਛਤਾਉਣਾ); ਅਪਭ੍ਰੰਸ਼ - ਪਚ੍ਛੁੱਤਾਵਿਯ/ਪਚ੍ਛੁਤਾਵਿਅ; ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੋਤਾਉ
ਪਟ
ਪਟ (ਦੀ), ਰੇਸ਼ਮ (ਦੀ); ਮਖਮਲ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਟੁ (ਰੇਸ਼ਮ); ਅਪਭ੍ਰੰਸ਼/ਪ੍ਰਾਕ੍ਰਿਤ - ਪੱਟ (ਕਪੜਾ; ਬਸਤਰ; ਪੱਗ); ਪਾਲੀ - ਪੱਟ (ਬੁਣਿਆ ਹੋਇਆ ਰੇਸ਼ਮ; ਵਧੀਆ ਕੱਪੜਾ; ਸੂਤੀ ਕਪੜਾ; ਪੱਗ ਆਦਿ); ਸੰਸਕ੍ਰਿਤ - ਪੱਟਹ (पट्ट: - ਕਪੜਾ; ਬੁਣਿਆ ਹੋਇਆ ਰੇਸ਼ਮ)।
More Examples for ਪਟ
ਪਟੋਲਾ
ਪਟੋਲਾ, ਰੇਸ਼ਮੀ ਕਪੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਟੋਲਾ (ਰੇਸ਼ਮੀ ਕੱਪੜਾ); ਬ੍ਰਜ/ਉਰਦੂ - ਪਟੋਲਾ (ਰੇਸ਼ਮੀ ਕੱਪੜੇ ਦੀ ਇਕ ਕਿਸਮ, ਰੇਸ਼ਮੀ ਕੱਪੜੇ ਦੀ ਇਕ ਕਿਸਮ ਜੋ ਗੁਜਰਾਤ ਵਿਚ ਤਿਆਰ ਹੁੰਦੀ ਹੈ); ਸਿੰਧੀ - ਪਟੋਰੋ/ਪਟੋਲੋ (ਰੇਸ਼ਮੀ ਕੱਪੜਾ); ਗੁਜਰਾਤੀ - ਪਟੋਲੁੰ; ਪੁਰਾਤਨ ਗੁਜਰਾਤੀ - ਪਟਉਲਊਂ (ਔਰਤਾਂ ਵੱਲੋਂ ਪਹਿਨਿਆ ਜਾਣ ਵਾਲਾ ਇਕ ਵਧੀਆ ਰੇਸ਼ਮੀ ਕੱਪੜਾ); ਸੰਸਕ੍ਰਿਤ - ਪੱਟਦੁਕੂਲ* (पट्टदुकूल - ਵਧੀਆ ਰੇਸ਼ਮੀ ਕੱਪੜਾ)।
More Examples for ਪਟੋਲਾ
ਪਤਿਤ
ਪਤਿਤ ਤੋਂ, ਧਰਮ-ਕਰਮ ਤੋਂ ਡਿਗੇ ਹੋਏ ਤੋਂ, ਸ਼ੁਭ ਆਚਰਣ ਤੋਂ ਜਾਂ ਵਿਕਾਰਾਂ ਵਿਚ ਡਿਗੇ ਹੋਏ ਤੋਂ, ਪਾਪੀ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਤਿਤ (ਡਿਗਿਆ ਹੋਇਆ, ਅਚਾਰ, ਨੈਤਿਕਤਾ ਜਾਂ ਧਰਮ ਤੋਂ ਡਿਗਿਆ ਹੋਇਆ; ਨੀਚ, ਪਾਪੀ); ਪਾਲੀ - ਪਤਿਤ; ਸੰਸਕ੍ਰਿਤ - ਪਤਿਤਹ (पतित: - ਡਿਗਿਆ ਹੋਇਆ)।
More Examples for ਪਤਿਤ
ਪਥਰ
ਸੈਲ-ਪਥਰਾਂ ਵਿਚ, ਪਰਬਤਾਂ-ਪਥਰਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸੈਲ; ਪ੍ਰਾਕ੍ਰਿਤ - ਸੇਲ (ਪਥਰ, ਪਹਾੜ); ਸੰਸਕ੍ਰਿਤ - ਸ਼ੈਲ (शैल - ਪਥਰ ਦਾ ਬਣਿਆ, ਪਥਰੀਲਾ, ਚੱਟਾਨੀ) + ਪੁਰਾਤਨ ਪੰਜਾਬੀ - ਪਥਰ; ਲਹਿੰਦੀ - ਪਥਰ/ਪੱਥਰ; ਸਿੰਧੀ - ਪਥਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਤ੍ਥਰ (ਪਥਰ); ਸੰਸਕ੍ਰਿਤ - ਪ੍ਰਸ੍ਤਰ (प्रस्तर - ਕੋਈ ਖਿਲਰੀ ਹੋਈ ਚੀਜ, ਬੈਠਣ ਲਈ ਘਾਹ, ਪਧਰੀ ਸਤ੍ਹਾ, ਮੈਦਾਨ, ਚੱਟਾਨ, ਪਥਰ)।
More Examples for ਪਥਰ
ਪਦ
ਪਦ (ਕਾਰਣ/ਲਈ), ਰੁਤਬੇ (ਕਾਰਣ/ਲਈ); ਅਵਸਥਾ (ਕਾਰਣ/ਲਈ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਦੁ (ਪਦਵੀ, ਦਰਜਾ); ਰਾਜਸਥਾਨੀ/ਬ੍ਰਜ - ਪਦ (ਪੈਰ-ਚਿੰਨ੍ਹ, ਚਿੰਨ੍ਹ, ਨਿਸ਼ਾਨ, ਦਰਜਾ, ਮਾਣ, ਮਾਤਰਾ); ਸੰਸਕ੍ਰਿਤ - ਪਦਮ੍ (पदम् - ਕਦਮ, ਗਤੀ, ਛਾਲ; ਪੈਰ-ਚਿੰਨ੍ਹ, ਚਿੰਨ੍ਹ, ਨਿਸ਼ਾਨ)।
More Examples for ਪਦ
ਪਦੰ
ਪਦ, ਸਥਾਨ; ਸਰੋਤ, ਸੋਮਾ; ਖਜਾਨਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਦੁ (ਪਦਵੀ, ਦਰਜਾ); ਰਾਜਸਥਾਨੀ/ਬ੍ਰਜ - ਪਦ (ਪੈਰ-ਚਿੰਨ੍ਹ, ਚਿੰਨ੍ਹ, ਨਿਸ਼ਾਨ, ਦਰਜਾ, ਮਾਣ, ਮਾਤਰਾ); ਸੰਸਕ੍ਰਿਤ - ਪਦਮ੍ (पदम् - ਕਦਮ, ਗਤੀ, ਛਾਲ; ਪੈਰ-ਚਿੰਨ੍ਹ, ਚਿੰਨ੍ਹ, ਨਿਸ਼ਾਨ)।
More Examples for ਪਦੰ
ਪਦਾਰਥ
ਪਦਾਰਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ - ਪਦਾਰਥ; ਰਾਜਸਥਾਨੀ - ਪਦਾਰ੍ਥ; ਸਿੰਧੀ - ਪਦਾਰ੍ਥੁ; ਸੰਸਕ੍ਰਿਤ - ਪਦਾਰ੍ਥ (पदार्थ - ਵਸਤੂ, ਅਸਤਿਤਵ ਦਾ ਮੂਲ ਜਾਂ ਭੌਤਿਕ ਰੂਪ; ਪਦਾਰਥ, ਗੁਣ, ਕਿਰਿਆ, ਪਛਾਣ, ਵਿਭਿੰਨਤਾ)।
More Examples for ਪਦਾਰਥ
ਪਦਾਰਥੁ
ਪਦਾਰਥ, ਵਸਤੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ - ਪਦਾਰਥ; ਰਾਜਸਥਾਨੀ - ਪਦਾਰ੍ਥ; ਸਿੰਧੀ - ਪਦਾਰ੍ਥੁ; ਸੰਸਕ੍ਰਿਤ - ਪਦਾਰ੍ਥ (पदार्थ - ਵਸਤੂ, ਅਸਤਿਤਵ ਦਾ ਮੂਲ ਜਾਂ ਭੌਤਿਕ ਰੂਪ; ਪਦਾਰਥ, ਗੁਣ, ਕਿਰਿਆ, ਪਛਾਣ, ਵਿਭਿੰਨਤਾ)।
More Examples for ਪਦਾਰਥੁ
ਪਨਹ
ਪਨਾਹ ਵਿਚ, ਸ਼ਰਣ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਨਾਹ; ਬ੍ਰਜ - ਪਨਾਹ/ਪਨਹ; ਫ਼ਾਰਸੀ - ਪਨਹ (پنہ - ਸ਼ਰਣ); ਫ਼ਾਰਸੀ - ਪਨਾਹ (پناہ - ਸੁਰਖਿਆ, ਸ਼ਰਣ, ਛਾਂ, ਆਸਰਾ/ਓਟ)।
More Examples for ਪਨਹ
ਪਰ
ਪਰਾਏ, ਦੂਜੇ ਦੇ।
ਵਿਆਕਰਣ: ਵਿਸ਼ੇਸ਼ਣ (ਦਰਬੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਰੁ; ਅਪਭ੍ਰੰਸ਼ - ਪਰ (ਪਰਾਇਆ); ਪ੍ਰਾਕ੍ਰਿਤ/ਪਾਲੀ - ਪਰ (ਦੂਜਾ, ਅਲੱਗ); ਸੰਸਕ੍ਰਿਤ - ਪਰ (पर - ਦੁਰੇਡਾ, ਪਰੇ, ਹੋਰ)।
More Examples for ਪਰ
ਪਰ
ਪਰਾਏ, ਦੂਜੇ ਦੇ।
ਵਿਆਕਰਣ: ਵਿਸ਼ੇਸ਼ਣ (ਗ੍ਰਿਹੰ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਰੁ; ਅਪਭ੍ਰੰਸ਼ - ਪਰ (ਪਰਾਇਆ); ਪ੍ਰਾਕ੍ਰਿਤ/ਪਾਲੀ - ਪਰ (ਦੂਜਾ, ਅਲੱਗ); ਸੰਸਕ੍ਰਿਤ - ਪਰ (पर - ਦੁਰੇਡਾ, ਪਰੇ, ਹੋਰ)।
ਪਰਉ
ਪਰਉਂ, ਪੈਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰਉ
ਪਰਹਰੇ
ਪਰ੍ਹਾਂ ਹਟਾ ਦੇਵੇਗਾ, ਦੂਰ ਕਰ ਦੇਵੇਗਾ; ਨਾਸ ਕਰ ਦੇਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪਰਿਹਰਿ (ਤਿਆਗ ਕੇ); ਪ੍ਰਾਕ੍ਰਿਤ - ਪਰਿਹਰਿਯ; ਪਾਲੀ - ਪਰਿਹਰਤਿ; ਸੰਸਕ੍ਰਿਤ - ਪਰਿਹਾਰਤਿ (परिहारति - ਤਿਆਗਦਾ ਹੈ)।
More Examples for ਪਰਹਰੇ
ਪਰਗਟੁ
ਪਰਗਟ, ਪ੍ਰਤਖ।
ਵਿਆਕਰਣ: ਵਿਸ਼ੇਸ਼ਣ (ਜੋਤਿ ਦਾ),ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਪ੍ਰਾਕ੍ਰਿਤ - ਪਰਗਟ ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪਰਗਟ)।
More Examples for ਪਰਗਟੁ
ਪਰਗਾਸਿ
ਪ੍ਰਗਾਸ ਹੋ ਆਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪਰਗਾਸਿ
ਪਰਗਾਸਿਆ
ਪ੍ਰਕਾਸ਼ਿਆ ਹੈ, ਪ੍ਰਕਾਸ਼ਤ ਹੋ ਗਿਆ ਹੈ, ਖਿੜ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪਰਗਾਸਿਆ
ਪਰਗਾਸੁ
ਪ੍ਰਕਾਸ਼, ਚਾਨਣ; ਗਿਆਨ ਦਾ ਚਾਨਣ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪਰਗਾਸੁ
ਪਰਣਾਇ
ਪਰਣਾ ਕੇ, ਵਿਆਹ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਪਰਨਾਨਾ; ਪੁਰਾਤਨ ਪੰਜਾਬੀ - ਪਰਨਾਉਣਾ/ਪਰਨੀਣਾ; ਲਹਿੰਦੀ - ਪਰਨਾਵਣ (ਵਿਆਹੁਣਾ/ਵਿਆਹ ਕਰਨਾ); ਅਪਭ੍ਰੰਸ਼ - ਪਰਿਣਾਇ (ਵਿਆਹੇ ਜਾਣਾ); ਪ੍ਰਾਕ੍ਰਿਤ - ਪਰਿਣਾਵਅਇ (ਵਿਆਹ ਕਰਵਾਉਂਦਾ ਹੈ); ਸੰਸਕ੍ਰਿਤ - ਪਰਿਣਯਨ (परिणयन - ਵਿਆਹ ਕਰਨਾ)।
More Examples for ਪਰਣਾਇ
ਪਰਤ
ਪੈਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਤ (ਡਿਗਦਾ ਹੈ, ਹੋਇਆ); ਨੇਪਾਲੀ - ਪਰਨੁ (ਹੋਣਾ, ਜਰੂਰੀ); ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰਤ
ਪਰਦੇਸੀਆ
ਪਰ+ਦੇਸੀਆ! (ਹੇ) ਪਰਦੇਸੀਆ! (ਹੇ) ਪਰਦੇਸੀ! (ਹੇ) ਕਿਸੇ ਦੂਜੇ ਦੇਸ ਦੇ ਵਾਸੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਪਰਦੇਸੀ; ਸੰਸਕ੍ਰਿਤ - ਪਰਦੇਸ਼ਿਨ੍ (परदेशिन् - ਪਰਦੇਸੀ/ਵਿਦੇਸ਼ੀ)।
More Examples for ਪਰਦੇਸੀਆ
ਪਰਪੰਚਿ
ਪਰਪੰਚ ਵਿਚ, ਜਗਤ-ਪਸਾਰੇ ਵਿਚ, ਸੰਸਾਰ ਵਿਚ; ਅਡੰਬਰ ਵਿਚ; ਛਲ-ਫਰੇਬ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਰਪੰਚ; ਰਾਜਸਥਾਨੀ - ਪ੍ਰਪੰਚ (ਸੰਸਾਰ; ਛਲ/ਫਰੇਬ, ਝੂਠ/ਧੋਖਾ, ਕਪਟ); ਸੰਸਕ੍ਰਿਤ - ਪ੍ਰਪਞ੍ਚਹ (प्रपञ्च: - ਫੈਲਾਅ/ਵਿਸਥਾਰ, ਵਿਕਾਸ, ਪ੍ਰਗਟਾਵਾ; ਛਲ/ਫਰੇਬ, ਧੋਖਾ, ਗਲਤੀ)।
More Examples for ਪਰਪੰਚਿ
ਪਰਪੰਚੁ
ਪਰਪੰਚ, ਅਡੰਬਰ; ਛਲ-ਫਰੇਬ; ਜਗਤ-ਪਸਾਰਾ, ਸੰਸਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਰਪੰਚ; ਰਾਜਸਥਾਨੀ - ਪ੍ਰਪੰਚ (ਸੰਸਾਰ; ਛਲ/ਫਰੇਬ, ਝੂਠ/ਧੋਖਾ, ਕਪਟ); ਸੰਸਕ੍ਰਿਤ - ਪ੍ਰਪਞ੍ਚਹ (प्रपञ्च: - ਫੈਲਾਅ/ਵਿਸਥਾਰ, ਵਿਕਾਸ, ਪ੍ਰਗਟਾਵਾ; ਛਲ/ਫਰੇਬ, ਧੋਖਾ, ਗਲਤੀ)।
More Examples for ਪਰਪੰਚੁ
ਪਰਬਤ
ਪਰਬਤ, ਪਹਾੜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਗੜ੍ਹਵਾਲੀ/ਅਵਧੀ/ਭੋਜਪੁਰੀ/ਰਾਜਸਥਾਨੀ - ਪਰਬਤ; ਬ੍ਰਜ - ਪਰਵਤੁ/ਪਰਬਤ; ਸੰਸਕ੍ਰਿਤ - ਪਰਵਤ (पर्वत - ਪਹਾੜ, ਉਚਾਈ, ਪਹਾੜੀ, ਚੱਟਾਨ)।
More Examples for ਪਰਬਤ
ਪਰਮ
ਪਰਮ, ਸਰਬ-ਉਚ, ਸਰਬੋਤਮ।
ਵਿਆਕਰਣ: ਵਿਸ਼ੇਸ਼ਣ (ਤਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
More Examples for ਪਰਮ
ਪਰਮ
ਪਰਮ, ਸਰਬ-ਉਚ, ਸਰਬੋਤਮ।
ਵਿਆਕਰਣ: ਵਿਸ਼ੇਸ਼ਣ (ਪਦਵੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
ਪਰਮ
ਪਰਮ, ਸਰਬ-ਉਚ, ਸਰਬੋਤਮ, ਸ੍ਰੇਸ਼ਟ।
ਵਿਆਕਰਣ: ਵਿਸ਼ੇਸ਼ਣ (ਗੁਰਦੇਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
ਪਰਮਗਤਿ
ਪਰਮ-ਗਤੀ, ਪਰਮ-ਅਵਸਥਾ, ਉੱਚੀ ਆਤਮਕ ਅਵਸਥਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਬ੍ਰਜ - ਪਰਮਗਤਿ (ਅਜਾਦੀ, ਮੁਕਤੀ ਦੀ ਅਵਸਥਾ); ਸੰਸਕ੍ਰਿਤ - ਪਰਮਗਤਿਹ (परमगति: - ਪਰਮਗਤੀ/ਪਰਮ-ਅਨੰਦ)।
More Examples for ਪਰਮਗਤਿ
ਪਰਮਦਭੁਤੰ
ਪਰਮ+ਅਦਭੁਤੰ, ਪਰਮ ਅਦਭੁਤ, ਬਹੁਤ ਹੀ ਅਸਚਰਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮਦਭੁਤ; ਸੰਸਕ੍ਰਿਤ - ਪਰਮਾਦ੍ਭੁਤਮ੍ (परमाद्भुतम् - ਪਰਮ ਅਦਭੁਤ, ਬਹੁਤ ਹੀ ਅਸਚਰਜ)।
More Examples for ਪਰਮਦਭੁਤੰ
ਪਰਮਪਦੁ
ਪਰਮ-ਪਦ, ਸਰਬ ਉੱਚ ਪਦ, ਸਰਬੋਤਮ ਰੁਤਬਾ; ਸਰਬੋਤਮ ਅਵਸਥਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮ-ਪਦ (ਮੁਕਤੀ); ਸੰਸਕ੍ਰਿਤ - ਪਰਮ-ਪਦਮ੍ (परम-पदम् - ਸਰਬ ਉੱਚ ਪਦ, ਉੱਚਾ ਦਰਜਾ)।
More Examples for ਪਰਮਪਦੁ
ਪਰਮਾਦਿ
ਪਰਮ+ਆਦਿ, ਪਰਮ (ਅਤੇ) ਆਦਿ; ਸ਼੍ਰੋਮਣੀ ਅਤੇ ਸਾਰਿਆਂ ਦਾ ਮੂਲ।
ਵਿਆਕਰਣ: ਵਿਸ਼ੇਸ਼ਣ (ਪੁਰਖਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਪਰਮਾਦਿ (परमादि - ਮੂਲ ਅਤੇ ਸ੍ਰੇਸ਼ਟ, ਸਭ ਦਾ ਮੂਲ ਅਤੇ ਸ੍ਰੇਸ਼ਟ)।
More Examples for ਪਰਮਾਦਿ
ਪਰਮਾਨੰਦੁ
ਪਰਮਾਨੰਦ ਨੂੰ, ਪਰਮ-ਅਨੰਦ ਨੂੰ, ਪਰਮ ਆਨੰਦ ਦੇਣ ਵਾਲੇ ਨੂੰ; ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮਾਨੰਦ/ਪਰਮਨੰਦ; ਸੰਸਕ੍ਰਿਤ - ਪਰਮਾਨੰਦ (परमानंद - ਪਰਮ ਸੁਖ, ਪਰਮ ਅਨੰਦ; ਪਰਮੇਸ਼ਰ)।
More Examples for ਪਰਮਾਨੰਦੁ
ਪਰਮੇਸਰ
ਪਰਮ+ਈਸਰ (ਤੋਂ), ਪਰਮ ਈਸ਼ਵਰ (ਤੋਂ), ਸਰਬ-ਉਚ ਪ੍ਰਭੂ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮੇਸ਼ਵਰ/ਪਰਮੇਸਵਰ/ਪਰਮੇਸੁਰ; ਸੰਸਕ੍ਰਿਤ - ਪਰਮੇਸ਼ਵਰ (परमेश्वर - ਸਰਬ-ਉਚ ਪ੍ਰਭੂ, ਸਰਬ-ਉਚ ਬ੍ਰਹਮ)।
More Examples for ਪਰਮੇਸਰ
ਪਰਮੇਸਰੁ
ਪਰਮ+ਈਸਰੁ, ਪਰਮ ਈਸ਼ਵਰ, ਸਰਬ-ਉਚ ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮੇਸ਼ਵਰ/ਪਰਮੇਸਵਰ/ਪਰਮੇਸੁਰ; ਸੰਸਕ੍ਰਿਤ - ਪਰਮੇਸ਼ਵਰ (परमेश्वर - ਸਰਬ-ਉਚ ਪ੍ਰਭੂ, ਸਰਬ-ਉਚ ਬ੍ਰਹਮ)।
More Examples for ਪਰਮੇਸਰੁ
ਪਰਲੋਕ
ਪਰ+ਲੋਕ, ਪਰਲੋਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਪਰਲੋਕ; ਸੰਸਕ੍ਰਿਤ - ਪਰਲੋਕਹ (परलोक: - ਪਰਲੋਕ, ਸਵਰਗ, ਸੁਰਗਲੋਕ)।
More Examples for ਪਰਲੋਕ
ਪਰਵਾਣੁ
ਪਰਵਾਣ, ਪ੍ਰਵਾਣਤ, ਕਬੂਲ; ਮਾਣਨੀਕ, ਆਦਰਜੋਗ।
ਵਿਆਕਰਣ: ਵਿਸ਼ੇਸ਼ਣ (ਪੋਤ੍ਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਮਾਣ/ਪਰਵਾਣ (ਮਾਪ, ਮਾਤਰਾ, ਉਮਰ ਦੀ ਸਮਾਨਤਾ); ਅਪਭ੍ਰੰਸ਼ - ਪਰਮਾਣ; ਪਾਲੀ/ਪ੍ਰਾਕ੍ਰਿਤ - ਪਰਿਮਾਣ (ਮਾਪ/ਪੈਮਾਨਾ, ਹੱਦ, ਸੀਮਾ); ਸੰਸਕ੍ਰਿਤ - ਪਰਿਮਾਣ (परिमाण - ਮਾਪ/ਪੈਮਾਨਾ)।
More Examples for ਪਰਵਾਣੁ
ਪਰਵਾਣੁ
ਪਰਵਾਣ, ਕਬੂਲ।
ਵਿਆਕਰਣ: ਵਿਸ਼ੇਸ਼ਣ (ਬ੍ਰਾਹਮਣ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਮਾਣ/ਪਰਵਾਣ (ਮਾਪ, ਮਾਤਰਾ, ਉਮਰ ਦੀ ਸਮਾਨਤਾ); ਅਪਭ੍ਰੰਸ਼ - ਪਰਮਾਣ; ਪਾਲੀ/ਪ੍ਰਾਕ੍ਰਿਤ - ਪਰਿਮਾਣ (ਮਾਪ/ਪੈਮਾਨਾ, ਹੱਦ, ਸੀਮਾ); ਸੰਸਕ੍ਰਿਤ - ਪਰਿਮਾਣ (परिमाण - ਮਾਪ/ਪੈਮਾਨਾ)।
ਪਰਵਾਣੋ
ਪਰਵਾਣੁ, ਪਰਵਾਣ/ਪਰਵਾਨ, ਕਬੂਲ।
ਵਿਆਕਰਣ: ਵਿਸ਼ੇਸ਼ਣ (ਰਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਮਾਣ/ਪਰਵਾਣ (ਮਾਪ, ਮਾਤਰਾ, ਉਮਰ ਦੀ ਸਮਾਨਤਾ); ਅਪਭ੍ਰੰਸ਼ - ਪਰਮਾਣ; ਪਾਲੀ/ਪ੍ਰਾਕ੍ਰਿਤ - ਪਰਿਮਾਣ (ਮਾਪ/ਪੈਮਾਨਾ, ਹੱਦ, ਸੀਮਾ); ਸੰਸਕ੍ਰਿਤ - ਪਰਿਮਾਣ (परिमाण - ਮਾਪ/ਪੈਮਾਨਾ)।
More Examples for ਪਰਵਾਣੋ
ਪਰਵਾਰੁ
ਪਰਵਾਰ, ਟੱਬਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਵਾਰ (ਟੱਬਰ); ਗੁਜਰਾਤੀ/ਬ੍ਰਜ - ਪਰਵਾਰ (ਟੱਬਰ, ਨਿਰਭਰ); ਪ੍ਰਾਕ੍ਰਿਤ - ਪਰਿਵਾਰ (ਸੇਵਾਦਾਰ); ਪਾਲੀ - ਪਰਿਵਾਰ (ਘੇਰਾ, ਚੇਲੇ); ਸੰਸਕ੍ਰਿਤ - ਪਰਿਵਾਰ (परिवार - ਪਰਦਾ, ਆਲਾ-ਦੁਆਲਾ, ਵਾੜ; ਚੇਲੇ)।
More Examples for ਪਰਵਾਰੁ
ਪਰਵਿਰਤੀ
ਪਰਵਿਰਤ ਹੋਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਕਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸੰਸਕ੍ਰਿਤ - ਪ੍ਰਵ੍ਰਿੱਤਿ (प्रवृत्ति - ਅੱਗੇ ਵਧਣਾ, ਤਰੱਕੀ; ਗਤੀਵਿਧੀ, ਕਾਰਜ)।
More Examples for ਪਰਵਿਰਤੀ
ਪਰਾਇਆ
ਦੂਜੇ ਦਾ, ਬੇਗਾਨਾ, ਓਪਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਇਆ/ਪਰਾਯਾ (ਓਪਰਾ/ਅਜਨਬੀ); ਲਹਿੰਦੀ - ਪਰਾਇਆ; ਸਿੰਧੀ - ਪਰਾਯੋ (ਦੂਜੇ ਨਾਲ ਸੰਬੰਧਤ, ਅਜਨਬੀ, ਪਰਦੇਸੀ); ਪ੍ਰਾਕ੍ਰਿਤ - ਪਰਾਯ; ਸੰਸਕ੍ਰਿਤ - ਪਰਗਤ (परगत - ਦੂਜੇ ਨਾਲ ਸੰਬੰਧਤ)।
More Examples for ਪਰਾਇਆ
ਪਰਾਇਐ
ਪਰਾਏ, ਬਿਗਾਨੇ/ਬੇਗਾਨੇ।
ਵਿਆਕਰਣ: ਵਿਸ਼ੇਸ਼ਣ (ਬਾਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਇਆ/ਪਰਾਯਾ (ਓਪਰਾ/ਅਜਨਬੀ); ਲਹਿੰਦੀ - ਪਰਾਇਆ; ਸਿੰਧੀ - ਪਰਾਯੋ (ਦੂਜੇ ਨਾਲ ਸੰਬੰਧਤ, ਅਜਨਬੀ, ਪਰਦੇਸੀ); ਪ੍ਰਾਕ੍ਰਿਤ - ਪਰਾਯ; ਸੰਸਕ੍ਰਿਤ - ਪਰਗਤ (परगत - ਦੂਜੇ ਨਾਲ ਸੰਬੰਧਤ)।
More Examples for ਪਰਾਇਐ
ਪਰਾਈ
ਪਰਾਈ, ਬਿਗਾਨੀ, ਦੂਜੇ ਦੀ।
ਵਿਆਕਰਣ: ਵਿਸ਼ੇਸ਼ਣ (ਰੋਟੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਲਹਿੰਦੀ/ਬ੍ਰਜ/ਅਪਭ੍ਰੰਸ਼ - ਪਰਾਈ; ਪ੍ਰਾਕ੍ਰਿਤ - ਪਰਾਯ; ਸੰਸਕ੍ਰਿਤ - ਪਰਗਤ (परगत - ਦੂਜੇ ਨਾਲ ਸਬੰਧਤ)।
More Examples for ਪਰਾਈ
ਪਰਾਨੀ
ਪ੍ਰਾਣੀ, ਜੀਵ, ਮਨੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪ੍ਰਾਣੀ; ਸੰਸਕ੍ਰਿਤ - ਪ੍ਰਾਣਿਨ੍ (प्राणिन् - ਪ੍ਰਾਣੀ, ਜੀਵ)।
More Examples for ਪਰਾਨੀ
ਪਰਾਪਤਿ
ਪ੍ਰਾਪਤ ਹੋਈ, ਮਿਲੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਪਤ; ਸੰਸਕ੍ਰਿਤ - ਪ੍ਰਾਪਤਿਹ (प्राप्ति: - ਪਰਾਪਤੀ, ਉਪਲਬਧੀ)।
More Examples for ਪਰਾਪਤਿ
ਪਰਾਪਤੇ
ਪ੍ਰਾਪਤ ਹੋ ਜਾਂਦੇ ਹਨ, ਮਿਲ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਪਤ; ਸੰਸਕ੍ਰਿਤ - ਪ੍ਰਾਪਤਿਹ (प्राप्ति: - ਪਰਾਪਤੀ, ਉਪਲਬਧੀ)।
More Examples for ਪਰਾਪਤੇ
ਪਰਾਲੀ
ਪਰਾਲੀ, ਪਰਾਲੀ ਵਾਂਗ ਪੀਲੇ; ਸ਼ਰਮਿੰਦੇ।
ਵਿਆਕਰਣ: ਵਿਸ਼ੇਸ਼ਣ (ਮਨਮੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਰਾਲੀ; ਸਿੰਧੀ - ਪਲਾਲੁ; ਅਪਭ੍ਰੰਸ਼ - ਪਰਾਲ; ਪ੍ਰਾਕ੍ਰਿਤ - ਪਲਾਲ/ਪਰਾਲ (ਤੂੜੀ/ਪਰਾਲੀ); ਪਾਲੀ - ਪਲਾਲ (ਭੂਸਾ/ਪਰਾਲੀ); ਸੰਸਕ੍ਰਿਤ - ਪਲਾਲ/ਪਲਾਲਿ (पलाल/पलालि - ਟਾਂਡਾ/ਨਾੜ, ਤੂੜੀ/ਪਰਾਲੀ; ਬਾਜਰੇ ਦੀ ਤੂੜੀ/ਪਰਾਲੀ)।
More Examples for ਪਰਾਲੀ
ਪਰੀ
ਪਈ, ਪੈ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੜੀ/ਪਰੀ (ਡਿਗੀ ਹੋਈ, ਵਾਪਰੀ, ਪ੍ਰਾਪਤ ਹੋਈ; ਭੁੰਜੇ ਲੇਟਣਾ); ਅਪਭ੍ਰੰਸ਼ - ਪਡਿਅ; ਪ੍ਰਾਕ੍ਰਿਤ - ਪਡਿਯ/ਪਡਿਅ (ਡਿਗਿਆ ਹੋਇਆ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੀ
ਪਰੀਤਿ
ਪਰੀਤ/ਪ੍ਰੀਤ ਵਿਚ, ਪਿਆਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰੀਤਿ; ਸੰਸਕ੍ਰਿਤ - ਪ੍ਰੀਤਿਹ (प्रीति: - ਖੁਸ਼ੀ; ਪਿਆਰ)।
More Examples for ਪਰੀਤਿ
ਪਰੇ
ਪਏ (ਦੀ)।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੇ
ਪਰੈ
ਪਵੇ, ਪੈ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੈ
ਪਰੋ
ਪਰਉ/ਪੜਉ, ਡਿਗ ਪਏਗਾ, ਢਹਿ-ਢੇਰੀ ਹੋ ਜਾਏਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੋ
ਪਲਟਿਆ
ਪਲਟ ਗਿਆ, ਬਦਲ ਗਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪਲਟਨਾ (ਪਲਟਣਾ, ਮੁੜਨਾ, ਬਦਲਣਾ); ਸਿੰਧੀ - ਪਲਟਣੁ; ਕਸ਼ਮੀਰੀ - ਪਲਟੁਨ (ਪਿਘਲਾਉਣਾ, ਧਾਤ ਨੂੰ ਢਾਲਣਾ); ਪ੍ਰਾਕ੍ਰਿਤ - ਪੱਲੱਟਅਇ (ਵਾਪਸ ਮੁੜਦਾ ਹੈ); ਸੰਸਕ੍ਰਿਤ - ਪੱਲੱਟ* (पल्लट्ट - ਮੁੜਨਾ, ਪਲਟਣਾ)।
More Examples for ਪਲਟਿਆ
ਪਲਤੁ
ਪਲਤ, ਪਰਲੋਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਲਤ; ਸੰਸਕ੍ਰਿਤ - ਪਰਤ੍ਰ (परत्र - ਹੋਰ ਕਿਤੇ, ਇਸ ਤੋਂ ਬਾਅਦ/ਅੱਗੇ)।
More Examples for ਪਲਤੁ
ਪਲਵੈ
ਪੱਲਰਦੀ ਹੈ, ਪ੍ਰਫੁਲਤ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਲਵੈ; ਅਪਭ੍ਰੰਸ਼ - ਪੱਲਵਇ; ਪ੍ਰਾਕ੍ਰਿਤ - ਪੱਲਵਅਇ (ਪੁੰਗਰਦਾ ਹੈ); ਸੰਸਕ੍ਰਿਤ - ਪੱਲਵਯਤਿ (पल्लवयति - ਨਵੀਆਂ ਕਰੂੰਬਲਾਂ ਕੱਢਦਾ ਹੈ)।
More Examples for ਪਲਵੈ
ਪਲੈ
ਪੱਲੇ, ਲੜ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਲਾ; ਪੁਰਾਤਨ ਮਾਰਵਾੜੀ - ਪਲਾ; ਲਹਿੰਦੀ - ਪੱਲੋ/ਪੱਲਾ (ਝੋਲੀ, ਕੱਪੜੇ ਦਾ ਦਾਮਨ, ਲੜ ਆਦਿ); ਸਿੰਧੀ - ਪਲੁ (ਕੱਪੜੇ ਦਾ ਕਿਨਾਰਾ); ਕਸ਼ਮੀਰੀ - ਪਲਵ (ਕੱਪੜਾ); ਸੰਸਕ੍ਰਿਤ - ਪੱਲਵ (पल्लव - ਕੱਪੜੇ ਦਾ ਟੁਕੜਾ)।
More Examples for ਪਲੈ
ਪਵਸਿ
ਪੈ ਰਹੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਵਸੇ; ਪੁਰਾਤਨ ਅਵਧੀ/ਬ੍ਰਜ - ਪਵਸਿ (ਪਵੇਗਾ); ਅਪਭ੍ਰੰਸ਼ - ਪਵਸਇ/ਪਵਸਿ; ਪ੍ਰਾਕ੍ਰਿਤ - ਪਵਸਇ; ਸੰਸਕ੍ਰਿਤ - ਪਤਿਸ਼੍ਯਤਿ (पतिष्यति - ਡਿੱਗੇਗਾ)।
More Examples for ਪਵਸਿ
ਪਵਹੀ
(ਪਾਰ) ਪਵੇਂਗਾ, (ਪਾਰ) ਹੋਵੇਂਗਾ; (ਮੁਕਤ) ਹੋਵੇਂਗਾ।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਵਹੀ
ਪਵਣੁ
ਪਵਣ (ਰੂਪ), ਹਵਾ (ਰੂਪ)।
ਵਿਆਕਰਣ: ਵਿਸ਼ੇਸ਼ਣ (ਵਾਜਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਵਣੁ
ਪਵਨਿ
ਪੈਂਦੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਵਨਿ
ਪਵਨੈ
ਪਵਨ ਵਿਚ, ਹਵਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਵਨੈ
ਪਵਿਤੁ
ਪਾਵਨ ਪਵਿੱਤਰ, ਪਰਮ ਪਵਿੱਤਰ।
ਵਿਆਕਰਣ: ਵਿਸ਼ੇਸ਼ਣ (ਭੋਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਪਵਿੱਤ (ਪਵਿੱਤਰ); ਸੰਸਕ੍ਰਿਤ - ਪਵਿਤ੍ਰ (पवित्र - ਸ਼ੁੱਧ, ਪਾਵਨ, ਪਾਕ)।
More Examples for ਪਵਿਤੁ
ਪਵਿਤ੍ਰ
ਪਵਿੱਤਰ, ਨਿਰਮਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਪਵਿਤ੍ਰੁ/ਪਵਿਤਰੁ; ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਪਵਿਤ੍ਰ (पवित्र - ਸ਼ੁਧ, ਪਾਵਨ, ਪਾਕ)।
More Examples for ਪਵਿਤ੍ਰ
ਪਵੈ
ਪੈਂਦਾ ਹੈ, ਵਿਆਪਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ ; ਰਿਗਵੇਦ - ਡਿਗਦਾ ਹੈ )।
More Examples for ਪਵੈ
ਪੜਹਿ
ਪੜ੍ਹਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪਢਹਿ; ਪ੍ਰਾਕ੍ਰਿਤ - ਪਢੰਤਿ; ਪਾਲੀ - ਪਟ੍ਠੰਤਿ; ਸੰਸਕ੍ਰਿਤ - ਪਠੰਤਿ (पठन्ति - ਪੜ੍ਹਦੇ ਹਨ)।
More Examples for ਪੜਹਿ
ਪੜਹੁ
ਪਉ/ਪਓ/ਪਵੋ, ਜਾ ਪਉ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੜੀ/ਪਰੀ (ਡਿਗੀ ਹੋਈ, ਵਾਪਰੀ, ਪ੍ਰਾਪਤ ਹੋਈ; ਭੁੰਜੇ ਲੇਟਣਾ); ਅਪਭ੍ਰੰਸ਼ - ਪਡਿਅ; ਪ੍ਰਾਕ੍ਰਿਤ - ਪਡਿਯ/ਪਡਿਅ (ਡਿਗਿਆ ਹੋਇਆ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪੜਹੁ
ਪੜਿ
ਪੜ੍ਹ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪੜਿ; ਅਪਭ੍ਰੰਸ਼ - ਪਢਿ (ਪੜ੍ਹ ਕੇ); ਪ੍ਰਾਕ੍ਰਿਤ - ਪਢਇ; ਪਾਲੀ/ਸੰਸਕ੍ਰਿਤ - ਪਠਤਿ (पठति - ਪੜ੍ਹਦਾ ਹੈ)।
More Examples for ਪੜਿ
ਪੜਿਆ
ਪੜ੍ਹਦਾ ਰਿਹਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜਿਆ
ਪੜੀਅਹਿ
ਭਾਵੇਂ ਪੜ੍ਹ ਲਏ ਜਾਣ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੀਅਹਿ

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
ਪੜੀਆਹ
ਪੈਂਦੀਆਂ ਹਨ, ਪੈ ਜਾਂਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੜੀ/ਪਰੀ (ਡਿਗੀ ਹੋਈ, ਵਾਪਰੀ, ਪ੍ਰਾਪਤ ਹੋਈ; ਭੁੰਜੇ ਲੇਟਣਾ); ਅਪਭ੍ਰੰਸ਼ - ਪਡਿਅ; ਪ੍ਰਾਕ੍ਰਿਤ - ਪਡਿਯ/ਪਡਿਅ (ਡਿਗਿਆ ਹੋਇਆ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪੜੀਆਹ
ਪੜੀਐ
ਪੜ੍ਹਨੀ ਚਾਹੀਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੀਐ
ਪੜੁ
ਪੜ੍ਹ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੁ
ਪੜੈ
ਪੜ੍ਹਦਾ ਹੈ, ਪੜ੍ਹ ਰਿਹਾ ਹੈ; ਪੜ੍ਹਾ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੜ੍ਹਣਾ; ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੁਹਰਾ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੈ
ਪਾਇ
ਪੈਂਦਾ; ਪ੍ਰਾਪਤ ਹੁੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਾਇ
ਪਾਇ
ਪੈਰੀਂ, ਚਰਨੀਂ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਨੇਪਾਲੀ - ਪਾਉ; ਬ੍ਰਜ - ਪਾਇ/ਪਾਉਂ/ਪਾਉ; ਅਪਭ੍ਰੰਸ਼ - ਪਾਉ/ਪਾਵ; ਪ੍ਰਾਕ੍ਰਿਤ - ਪਾਯ/ਪਾਦ; ਪਾਲੀ - ਪਾਦ (ਪੈਰ); ਸੰਸਕ੍ਰਿਤ - ਪਾਦ (पाद - ਪੈਰ, ਪੈਰ ਜਾਂ ਬੇਜਾਨ ਚੀਜ਼ ਦੀ ਲੱਤ)।
ਪਾਇਓ
ਪਾਇਆ ਜਾ ਸਕਦਾ, ਪ੍ਰਾਪਤ ਕੀਤਾ ਜਾ ਸਕਦਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਇਓ
ਪਾਇਆ
ਪਾਇਆ ਜਾ ਸਕਦਾ, ਪ੍ਰਾਪਤ ਕੀਤਾ ਜਾ ਸਕਦਾ; ਜਾਣਿਆ ਜਾ ਸਕਦਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਇਆ
ਪਾਇਆ
ਪਾਇਆ ਹੈ, ਪਾ ਲਿਆ ਹੈ, ਪ੍ਰਾਪਤ ਕੀਤਾ/ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਇਆ
ਪਾਇਆ ਹੈ, ਪਾ ਲਿਆ ਹੈ, ਪ੍ਰਾਪਤ ਕੀਤਾ/ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਇਸੀ
ਪਾ ਲੈਂਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਇਸੀ
ਪਾਇਸੀ
ਪਾਉਂਦਾ ਹੈ, ਪ੍ਰਾਪਤ ਕਰਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵਏ
ਪਾਉਂਦਾ ਹੈ, ਪ੍ਰਾਪਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਏ
ਪਾਈ
ਪਾਈ ਹੈ, ਪਾ ਲਈ ਹੈ, ਪ੍ਰਾਪਤ ਕੀਤੀ ਹੈ, ਪ੍ਰਾਪਤ ਕਰ ਲਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਈ
ਪਾਈਅਹਿ
ਪਾਈਦੇ ਹਨ, ਪਾਏ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਪਾਇਅਇ (ਪਾਏ ਜਾਂਦੇ ਹਨ); ਪ੍ਰਾਕ੍ਰਿਤ - ਪਾਇੰਤਿ; ਸੰਸਕ੍ਰਿਤ - ਪ੍ਰਾਪਯੰਤੇ (प्राप्यन्ते - ਪਾਉਂਦੇ ਹਨ)।
More Examples for ਪਾਈਅਹਿ
ਪਾਈਆ
ਪਾਈ+ਆ, ਪਾਈ ਹੈ, ਪਾ ਲਈ ਹੈ, ਪ੍ਰਾਪਤ ਕਰ ਲਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਈਆ
ਪਾਈਆ
ਪਾਈ, ਪ੍ਰਾਪਤ ਕੀਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਈਐ
ਪਾਈਦਾ ਹੈ, ਪ੍ਰਾਪਤ ਕਰੀਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਈਐ
ਪਾਏ
ਪੈਰੀਂ, ਚਰਨੀਂ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ/ਗੁਜਰਾਤੀ/ਪੁਰਾਤਨ ਅਵਧੀ - ਪਾਯ; ਨੇਪਾਲੀ/ਲਹਿੰਦੀ/ਸਿੰਧੀ - ਪਾਉ; ਕਸ਼ਮੀਰੀ - ਪਾਵ; ਬ੍ਰਜ - ਪਾਵ/ਪਾਂ/ਪਾਇਂ/ਪਾਂਵ/ਪਾਵ/ਪਾਉ; ਅਪਭ੍ਰੰਸ਼ - ਪਾਵ; ਪ੍ਰਾਕ੍ਰਿਤ - ਪਾਯ; ਸੰਸਕ੍ਰਿਤ - ਪਾਦ (पाद - ਪੈਰ)।
More Examples for ਪਾਏ
ਪਾਏ
ਪਾਉਂਦਾ ਹੈ, ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਏ ਹੈ
ਪਾਏ ਹੈਂ, ਪਾਏ ਹਨ, ਪਾ ਲਏ ਹਨ, ਪ੍ਰਾਪਤ ਕਰ ਲਏ ਹਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਏ ਹੈ
ਪਾਸ
ਪਾਸੇ; ਸਰੀਰ ਦੇ ਪਾਸੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ - ਪਾਸ; ਪੁਰਾਤਨ ਪੰਜਾਬੀ/ਲਹਿੰਦੀ - ਪਾਸਾ (ਪਾਸਾ; ਸਰੀਰ ਦਾ ਪਾਸਾ); ਸਿੰਧੀ - ਪਾਸੋ (ਪਾਸਾ, ਦਿਸ਼ਾ); ਅਪਭ੍ਰੰਸ਼/ਪ੍ਰਾਕ੍ਰਿਤ - ਪਾਸ (ਪੱਖ); ਪਾਲੀ - ਪੱਸ (ਪਾਸਾ, ਪਹਾੜ ਦੀ ਢਲਾਣ); ਸੰਸਕ੍ਰਿਤ - ਪਾਰ੍ਸ਼੍ਵ (पार्श्व - ਪਸਲੀਆਂ ਵਾਲਾ ਹਿੱਸਾ, ਪਾਸਾ)।
More Examples for ਪਾਸ
ਪਾਸਿ
ਪਾਸ, ਕੋਲ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਪੰਜਾਬੀ/ਮੈਥਿਲੀ/ਬੰਗਾਲੀ - ਪਾਸ (ਨਾਲ, ਨੇੜੇ); ਲਹਿੰਦੀ - ਪਾਸੇ (ਵਲ, ਹਰ ਪਾਸੇ); ਸਿੰਧੀ - ਪਾਸੇ (ਇਕ ਪਾਸੇ); ਸੰਸਕ੍ਰਿਤ - ਪਾਰ੍ਸ਼ਵਤਸ੍ (पार्श्वतस् - ਪਾਸੇ-ਪਰਨੇ)।
More Examples for ਪਾਸਿ
ਪਾਸੀ
ਪਾਏਗਾ, ਪਾਵੇਗਾ, ਪ੍ਰਾਪਤ ਕਰੇਗਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਬੰਗਾਲੀ/ਉੜੀਆ - ਪੈਸੇ; ਬ੍ਰਜ - ਪੈਸ (ਵੜਨਾ/ਦਾਖਲ ਹੋਣਾ); ਪ੍ਰਾਕ੍ਰਿਤ - ਪਵਿਸਇ/ਪਅਇਅਇ; ਪਾਲੀ - ਪਵਿਸਤਿ; ਸੰਸਕ੍ਰਿਤ - ਪ੍ਰਵਿਸ਼ਤਿ (प्रविशति - ਵੜਦਾ ਹੈ/ਦਾਖਲ ਹੁੰਦਾ ਹੈ)।
More Examples for ਪਾਸੀ
ਪਾਸੁ
ਪਾਸਾ, ਬੰਨਾ; ਆਸਰਾ, ਸਹਾਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਮੈਥਿਲੀ/ਬੰਗਾਲੀ - ਪਾਸ (ਨਾਲ, ਨੇੜੇ); ਲਹਿੰਦੀ - ਪਾਸੇ (ਵੱਲ, ਹਰ ਪਾਸੇ); ਸਿੰਧੀ - ਪਾਸੇ (ਇਕ ਪਾਸੇ); ਸੰਸਕ੍ਰਿਤ - ਪਾਰ੍ਸ਼ਵਤਸ੍ (पार्श्वतस् - ਪਾਸੇ)।
More Examples for ਪਾਸੁ
ਪਾਹਿ
ਪੈਂਦੇ ਹਨ, ਭਟਕਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਾਹਿ
ਪਾਕੜਿਆ
ਪਕੜ ਲਿਆ, ਫੜ੍ਹ ਲਿਆ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਕੜਣਾ; ਬ੍ਰਜ - ਪਕੜਨਾ (ਫੜਣਾ/ਜ਼ਬਤ ਕਰਨਾ); ਸੰਸਕ੍ਰਿਤ - ਪੱਕਡ (पक्कड - ਪਕੜ)।
More Examples for ਪਾਕੜਿਆ
ਪਾਕੁ
ਪਾਵਨ ਪਵਿੱਤਰ, ਪਰਮ ਪਵਿੱਤਰ।
ਵਿਆਕਰਣ: ਵਿਸ਼ੇਸ਼ਣ (ਭੋਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਪਾਕ (ਪਵਿੱਤਰ) + ਪ੍ਰਾਕ੍ਰਿਤ - ਪਵਿੱਤ (ਪਵਿੱਤਰ); ਸੰਸਕ੍ਰਿਤ - ਪਵਿਤ੍ਰ (पवित्र - ਸ਼ੁੱਧ, ਪਾਵਨ, ਪਾਕ)।
More Examples for ਪਾਕੁ
ਪਾਖੰਡਿ
ਪਖੰਡ, ਦੰਭ, ਲੋਕ ਵਿਖਾਵਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਖੰਡ; ਪ੍ਰਾਕ੍ਰਿਤ - ਪਾਸੰਡ; ਸੰਸਕ੍ਰਿਤ - ਪਾਸ਼ੰਡ/ਪਾਸ਼ਣ੍ਡ (पाषंड/पाषण्ड - ਦੰਭ, ਦਿਖਾਵਾ)।
More Examples for ਪਾਖੰਡਿ
ਪਾਖੰਡੁ
ਪਖੰਡ, ਦੰਭ, ਲੋਕ-ਵਿਖਾਵਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਖੰਡ; ਪ੍ਰਾਕ੍ਰਿਤ - ਪਾਸੰਡ; ਸੰਸਕ੍ਰਿਤ - ਪਾਸ਼ੰਡ/ਪਾਸ਼ਣ੍ਡ (पाषंड/पाषण्ड - ਦੰਭ, ਦਿਖਾਵਾ)।
More Examples for ਪਾਖੰਡੁ
ਪਾਂਚ
ਪੰਜਾਂ (ਦਾ)।
ਵਿਆਕਰਣ: ਵਿਸ਼ੇਸ਼ਣ (ਤਤ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ/ਮੈਥਲੀ/ਬੰਗਾਲੀ/ਨੇਪਾਲੀ/ਬ੍ਰਜ - ਪਾਂਚ; ਪੁਰਾਤਨ ਪੰਜਾਬੀ - ਪੰਜ; ਲਹਿੰਦੀ - ਪਾਂਜ/ਪੰਜ; ਸਿੰਧੀ - ਪੰਜ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਪੰਚ (पंच - ਪੰਜ)।
More Examples for ਪਾਂਚ
ਪਾਜੋ
ਪਾਜ, ਵਿਖਾਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਜ (ਸੋਨੇ ਜਾਂ ਚਾਂਦੀ ਦੀ ਝਾਲ/ਪਰਤ; ਵਿਖਾਵਾ, ਬਹਾਨਾ), ਪਜ (ਬਹਾਨਾ; ਵਿਖਾਵਾ, ਦਿਖਾਵਟੀ ਝੂਠਾ ਪ੍ਰਦਰਸ਼ਨ); ਸੰਸਕ੍ਰਿਤ - ਪ੍ਰਾਂਜ (प्राञ्ज - ਲੇਪਣ ਕਰਨਾ)।
More Examples for ਪਾਜੋ
ਪਾਟੇ
ਪਾਟ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਟਣਾ; ਲਹਿੰਦੀ - ਪਾਟਣ (ਵੰਡਿਆ ਜਾਣਾ, ਪਾਟਣਾ); ਸੰਸਕ੍ਰਿਤ - ਪਾਟਯਤੇ (पाटयते - ਵੰਡਦਾ ਹੈ, ਖੋਲ੍ਹਦਾ ਹੈ, ਬਾਹਰ ਕਢਦਾ ਹੈ, ਹਟਾਉਂਦਾ ਹੈ)।
More Examples for ਪਾਟੇ
ਪਾਣੀ
ਪਾਣੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਅਪਭ੍ਰੰਸ਼ - ਪਾਣੀ; ਪ੍ਰਾਕ੍ਰਿਤ - ਪਾਣੀਅ; ਸੰਸਕ੍ਰਿਤ - ਪਾਨੀਯ (पानीय - ਪਾਣੀ)।
More Examples for ਪਾਣੀ
ਪਾਤਾਲ
ਪਤਾਲ (ਦੀ), ਧਰਤੀ ਦੇ ਹੇਠਲੇ ਪਾਸੇ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪਾਲੀ - ਪਾਤਾਲ; ਸੰਸਕ੍ਰਿਤ - ਪਾਤਾਲਮ੍ (पातालम् - ਪਤਾਲ, ਧਰਤੀ ਦੇ ਹੇਠਲੇ ਲੋਕ)।
More Examples for ਪਾਤਾਲ
ਪਾਤਿਸਾਹ
ਪਾਤਸ਼ਾਹ! ਗੁਰੂ ਅੰਗਦ ਸਾਹਿਬ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਤਿਸਾਹ/ਪਾਤਸਾਹ; ਬ੍ਰਜ - ਪਾਤਸਾਹ/ਪਾਤਿਸਾਹ/ਪਾਤਸਾ; ਸਿੰਧੀ - ਪਾਤਿਸ਼ਾਹੁ; ਫ਼ਾਰਸੀ - ਪਾਤਸ਼ਾਹ/ਪਾਦਸ਼ਾਹ (پادِشاه - ਰਖਿਆ ਕਰਨ ਵਾਲਾ ਮਾਲਕ, ਸਮਰਾਟ, ਸੰਪ੍ਰਭੂ, ਰਾਜਾ)।
More Examples for ਪਾਤਿਸਾਹ
ਪਾਤਿਸਾਹੁ
ਪਾਤਸ਼ਾਹ, ਬਾਦਸ਼ਾਹ, ਹੁਕਮਰਾਨ।
ਵਿਆਕਰਣ: ਵਿਸ਼ੇਸ਼ਣ (ਪਰਮੇਸਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਤਿਸਾਹ/ਪਾਤਸਾਹ; ਬ੍ਰਜ - ਪਾਤਸਾਹ/ਪਾਤਿਸਾਹ/ਪਾਤਸਾ; ਸਿੰਧੀ - ਪਾਤਿਸ਼ਾਹੁ; ਫ਼ਾਰਸੀ - ਪਾਤਸ਼ਾਹ/ਪਾਦਸ਼ਾਹ (پادِشاه - ਰਖਿਆ ਕਰਨ ਵਾਲਾ ਮਾਲਕ, ਸਮਰਾਟ, ਸੰਪ੍ਰਭੂ, ਰਾਜਾ)।
More Examples for ਪਾਤਿਸਾਹੁ
ਪਾਤੀ
ਪੱਤੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ/ਬੰਗਾਲੀ/ਮਰਾਠੀ/ਨੇਪਾਲੀ - ਪਾਤ/ਪਾਤੀ; ਰਾਜਸਥਾਨੀ/ਬ੍ਰਜ - ਪਤ੍ਰ/ਪਾਤ੍ਰ; ਸੰਸਕ੍ਰਿਤ - ਪਤ੍ਰਮ੍ (पत्रम् - ਖੰਭ, ਰੁਖ ਦਾ ਪੱਤਾ, ਫੁੱਲ ਦੀ ਪੰਖੁੜੀ, ਕਿਤਾਬ ਦਾ ਪੰਨਾ/ਪੱਤਰਾ)।
More Examples for ਪਾਤੀ
ਪਾਧਾ
ਪਾਧਾ/ਪਾਂਧਾ, ਪੰਡਿਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਧੋ; ਬ੍ਰਜ - ਪਾਧਾ; ਪ੍ਰਾਕ੍ਰਿਤ - ਉਪਾਧਾ; ਸੰਸਕ੍ਰਿਤ - ਉਪਾਧ੍ਯਾਯ (उपाध्याय - ਉਪਦੇਸ਼ਕ, ਵੇਦਾਂ ਦਾ ਅਧਿਆਪਕ)।
More Examples for ਪਾਧਾ
ਪਾਧੇ
(ਹੇ) ਪਾਂਧੇ! (ਹੇ) ਪੰਡਿਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਧੋ; ਬ੍ਰਜ - ਪਾਧਾ; ਪ੍ਰਾਕ੍ਰਿਤ - ਉਪਾਧਾ; ਸੰਸਕ੍ਰਿਤ - ਉਪਾਧ੍ਯਾਯ (उपाध्याय - ਉਪਦੇਸ਼ਕ, ਵੇਦ ਦਾ ਉਪਦੇਸ਼ਕ)।
More Examples for ਪਾਧੇ
ਪਾਪ
ਪਾਪ (ਤੋਂ), ਮਾੜੇ ਕਰਮ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਪੁ; ਅਪਭ੍ਰੰਸ਼ - ਪਾਪ (ਪਾਪ); ਪਾਲੀ/ਸੰਸਕ੍ਰਿਤ - ਪਾਪ (पाप - ਬਦਮਾਸ਼, ਬੁਰਾ, ਪਾਪ)।
More Examples for ਪਾਪ
ਪਾਪਾਂ
ਪਾਪਾਂ ਦੀ, ਮਾੜੇ ਕਰਮਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਪਾਪੁ; ਅਪਭ੍ਰੰਸ਼ - ਪਾਪ (ਪਾਪ); ਪਾਲੀ/ਸੰਸਕ੍ਰਿਤ - ਪਾਪ (पाप - ਬਦਮਾਸ਼, ਬੁਰਾ, ਪਾਪ)।
More Examples for ਪਾਪਾਂ
ਪਾਪੀ
ਪਾਪੀ, ਮੰਦ ਕਰਮੀ, ਮਾੜੇ ਕੰਮ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਹੀਐ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ - ਪਾਪੀ; ਬ੍ਰਜ - ਪਾਪਈ; ਪਾਲੀ - ਪਾਪਿਕ; ਸੰਸਕ੍ਰਿਤ - ਪਾਪਿਨ੍ (पापिन् - ਪਾਪ ਕਰਨ ਵਾਲਾ, ਦੁਸ਼ਟ, ਬੁਰਾ)।
More Examples for ਪਾਪੀ
ਪਾਪੁ
ਪਾਪ, ਮਾੜਾ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਪੁ; ਅਪਭ੍ਰੰਸ਼ - ਪਾਪ (ਪਾਪ); ਪਾਲੀ/ਸੰਸਕ੍ਰਿਤ - ਪਾਪ (पाप - ਬਦਮਾਸ਼, ਬੁਰਾ, ਪਾਪ)।
More Examples for ਪਾਪੁ
ਪਾਰਜਾਤ
ਪਾਰਜਾਤ, ਜਿਸ ਨੂੰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਰਜਾਤ/ਪਾਰਿਜਾਤ; ਸੰਸਕ੍ਰਿਤ - ਪਾਰਿਜਾਤਹ (पारिजात: - ਸਮੁੰਦਰ ਮੰਥਨ ਤੋਂ ਪੈਦਾ ਹੋਇਆ ਇਕ ਰੁਖ, ਜੋ ਬਾਅਦ ਵਿਚ ਇੰਦਰ ਦੇਵਤੇ ਨੇ ਆਪਣੇ ਬਾਗ ਵਿਚ ਲਾ ਲਿਆ)।
More Examples for ਪਾਰਜਾਤ
ਪਾਰਬ੍ਰਹਮ
ਪਾਰਬ੍ਰਹਮ (ਦੀ), ਜਗਤ ਤੋਂ ਪਰੇ ਨਿਰਗੁਣ ਬ੍ਰਹਮ (ਦੀ), ਪਰਮੇਸ਼ਰ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਰਬ੍ਰਹਮ/ਪਰਬ੍ਰਹਮ (ਜਗਤ ਤੋਂ ਪਰੇ ਨਿਰਗੁਣ ਬ੍ਰਹਮ); ਸੰਸਕ੍ਰਿਤ - ਪਰਮਬ੍ਰਹ੍ਮਨ੍/ਪਰਬ੍ਰਹ੍ਮਨ੍ (परमब्रह्मन्/परब्रह्मन् - ਪਾਰਬ੍ਰਹਮ/ਪਰਮਾਤਮਾ)।
More Examples for ਪਾਰਬ੍ਰਹਮ
ਪਾਰਾਵਾਰ
ਪਾਰ+ਅਵਾਰ, ਪਾਰ ਅਤੇ ਉਰਾਰ, ਉਰਵਾਰ-ਪਾਰ, ਪਰਲਾ-ਉਰਲਾ ਕੰਢਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਪਾਰਾਵਾਰ (पारावार - ਪਾਰ ਅਤੇ ਉਰਾਰ, ਉਰਲੇ-ਪਰਲੇ ਬੰਨੇ)।
More Examples for ਪਾਰਾਵਾਰ
ਪਾਰਿ
ਪਾਰ (ਪਵੇਂਗਾ), ਪਾਰ (ਹੋਵੇਂਗਾ); ਮੁਕਤ (ਹੋਵੇਂਗਾ)।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਾਰ (ਦਰਿਆ ਦਾ ਦੂਜਾ ਕਿਨਾਰਾ); ਸੰਸਕ੍ਰਿਤ - ਪਾਰਹ (पार: - ਪਾਰ ਲਿਆਉਣਾ; ਰਿਗਵੇਦ - ਨਦੀ ਜਾਂ ਸਮੁੰਦਰ ਦਾ ਸਾਹਮਣੇ ਵਾਲਾ ਕਿਨਾਰਾ, ਸਭ ਤੋ ਦੂਰ ਦਾ ਸਿਰਾ/ਬੰਨਾ)।
More Examples for ਪਾਰਿ
ਪਾਰਿ ਪਰਾਇ
ਪਾਰ ਪੈ ਜਾਂਦੇ ਹਨ, ਪਾਰ ਹੋ ਜਾਂਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਾਰ (ਦਰਿਆ ਦਾ ਦੂਜਾ ਕਿਨਾਰਾ); ਸੰਸਕ੍ਰਿਤ - ਪਾਰਹ (पार: - ਪਾਰ ਲਿਆਉਣਾ; ਰਿਗਵੇਦ - ਨਦੀ ਜਾਂ ਸਮੁੰਦਰ ਦਾ ਸਾਹਮਣੇ ਵਾਲਾ ਕਿਨਾਰਾ, ਸਭ ਤੋ ਦੂਰ ਦਾ ਸਿਰਾ/ਬੰਨਾ) + ਅਪਭ੍ਰੰਸ਼ - ਪਰਾਵਇ; ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਰਿ ਪਰਾਇ
ਪਾਰੁ
ਪਾਰ, ਪਾਰਲਾ ਬੰਨਾ; ਪਾਰਾਵਾਰ, ਅੰਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਾਰ (ਦਰਿਆ ਦਾ ਦੂਜਾ ਕਿਨਾਰਾ); ਸੰਸਕ੍ਰਿਤ - ਪਾਰਹ (पार: - ਪਾਰ ਲਿਆਉਣਾ; ਰਿਗਵੇਦ - ਨਦੀ ਜਾਂ ਸਮੁੰਦਰ ਦਾ ਸਾਹਮਣੇ ਵਾਲਾ ਕਿਨਾਰਾ, ਸਭ ਤੋ ਦੂਰ ਦਾ ਸਿਰਾ/ਬੰਨਾ)।
More Examples for ਪਾਰੁ
ਪਾਲੀਐ
ਪਾਲੀਦਾ ਹੈ, ਪਾਲਿਆ ਜਾਂਦਾ ਹੈ, ਪਾਲਿਆ-ਪੋਸਿਆ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਲਣਾ; ਲਹਿੰਦੀ - ਪਾਲਣ (ਪਾਲਣ-ਪੋਸ਼ਣ ਕਰਨਾ, ਭੋਜਨ ਖੁਆਉਣਾ, ਸਹਾਰਾ ਦੇਣਾ, ਭੋਜਨ ਮੁਹੱਈਆ ਕਰਾਉਣਾ); ਕਸ਼ਮੀਰੀ - ਪਾਲੁਨ (ਰਖਿਆ ਕਰਨਾ, ਪਾਲਣ-ਪੋਸ਼ਣ ਕਰਨਾ); ਪ੍ਰਾਕ੍ਰਿਤ - ਪਾਲੇਇ; ਪਾਲੀ - ਪਾਲੇਤਿ; ਸੰਸਕ੍ਰਿਤ - ਪਾਲਯਤਿ (पालयति - ਰਖਿਆ ਕਰਦਾ ਹੈ)।
More Examples for ਪਾਲੀਐ
ਪਾਵਉ
ਪਾਵਉਂ, ਪਾਉਂਦਾ ਹਾਂ, ਪ੍ਰਾਪਤ ਕਰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਉ
ਪਾਵਹਿ
ਪਾਉਂਦੇ ਹਨ, ਪ੍ਰਾਪਤ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਹਿ
ਪਾਵਹੁ
ਪਾਵਹੁਗੇ, ਪਾਉਗੇ, ਪ੍ਰਾਪਤ ਕਰੋਗੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ; ਪ੍ਰਾਪਤ ਕਰਦਾ ਹੈ)।
More Examples for ਪਾਵਹੁ
ਪਾਵਹੇ
ਪਾਉਂਦਾ ਹੈਂ, ਪਾ ਦਿੰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਹੇ
ਪਾਵਹੇ
ਪਾਉਂਦਾ ਹੈ, ਪ੍ਰਾਪਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵਹੇ
ਪਾਉਂਦੇ ਹਨ, ਪ੍ਰਾਪਤ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵਣਹਾਰਾ
ਪਾਵਣਹਾਰ, ਪਾਉਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਣਹਾਰਾ
ਪਾਵੈ
ਪਾਉਂਦਾ ਹੈ, ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ; ਲਭ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵੈ
ਪਾਵੈ
ਪਾਉਂਦਾ ਹੈ, ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ
ਪਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ
ਪਾਉਂਦਾ ਹੈ, ਪ੍ਰਾਪਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ
ਪਾ ਸਕਦਾ ਹੈ, ਪ੍ਰਾਪਤ ਕਰ ਸਕਦਾ ਹੈ।

ਪਾ ਸਕਦੀ ਹੈ, ਪ੍ਰਾਪਤ ਕਰ ਸਕਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ ਪਾਰਿ
ਪਾਰ ਪਾਉਂਦਾ ਹੈ, ਪਾਰ ਲੰਘਾ ਦਿੰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ) + ਪੁਰਾਤਨ ਪੰਜਾਬੀ/ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਾਰ (ਦਰਿਆ ਦਾ ਦੂਜਾ ਕਿਨਾਰਾ); ਸੰਸਕ੍ਰਿਤ - ਪਾਰਹ (पार: - ਪਾਰ ਲਿਆਉਣਾ; ਰਿਗਵੇਦ - ਨਦੀ ਜਾਂ ਸਮੁੰਦਰ ਦਾ ਸਾਹਮਣੇ ਵਾਲਾ ਕਿਨਾਰਾ, ਸਭ ਤੋ ਦੂਰ ਦਾ ਸਿਰਾ/ਬੰਨਾ)।
More Examples for ਪਾਵੈ ਪਾਰਿ
ਪਿਆਰਾ
ਪਿਆਰਾ।
ਵਿਆਕਰਣ: ਵਿਸ਼ੇਸ਼ਣ (ਰਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰਾ
ਪਿਆਰਾ
ਪਿਆਰਾ।
ਵਿਆਕਰਣ: ਵਿਸ਼ੇਸ਼ਣ (ਪਿਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
ਪਿਆਰਿਆ
ਪਿਆਰੇ!
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰਿਆ
ਪਿਆਰਿਆ
ਪਿਆਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
ਪਿਆਰੁ
ਪਿਆਰ, ਲਗਨ, ਰੁਚੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਭੋਜਪੁਰੀ/ਲਹਿੰਦੀ/ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰੁ
ਪਿਆਰੇ
ਪਿਆਰੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰੇ
ਪਿਆਰੋ
ਪਿਆਰੁ, ਪਿਆਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਭੋਜਪੁਰੀ/ਲਹਿੰਦੀ/ਪ੍ਰਾਕ੍ਰਿਤ - ਪਿਆਰ (ਪਿਆਰ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰੋ
ਪਿਆਲਾ
ਪਿਆਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਲਾ; ਬ੍ਰਜ - ਪ੍ਯਾਲਾ/ਪਿਯਾਲਾ; ਫ਼ਾਰਸੀ - ਪਯਾਲਹ (پیالہ - ਕਟੋਰਾ, ਪਾਣੀ ਪੀਣ ਦਾ ਭਾਂਡਾ, ਕਾਸਾ)।
More Examples for ਪਿਆਲਾ
ਪਿੰਗੁਲਾ
ਪਿੰਗਲਾ, ਪਿੰਗਲਾ ਨਾੜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ - ਪਿੰਗੁਲਾ; ਬ੍ਰਜ - ਪਿੰਗਲਾ; ਪਾਲੀ - ਪਿਙ੍ਗਲ/ਪਿਙ੍ਗਲਾ; ਸੰਸਕ੍ਰਿਤ - ਪਿਙ੍ਗਲਾ (पिङ्गला - ਸਰੀਰ ਦੇ ਸੱਜੇ ਪਾਸੇ ਇਕ ਵਿਸ਼ੇਸ਼ ਨਾੜੀ; ਰੀੜ੍ਹ ਦੇ ਅਧਾਰ ਚੋਂ ਨਿਕਲਣ ਵਾਲੀਆਂ ਤਿੰਨ ਨਾੜੀਆਂ ਵਿਚੋਂ ਇਕ, ਜੋ ਯੋਗ-ਦਰਸ਼ਨ ਦੇ ਦਰਸਾਏ ਸਰੀਰ ਵਿਗਿਆਨ ਅਨੁਸਾਰ ਸਾਹ ਅਤੇ ਹਵਾ ਦੇ ਮੁੱਖ ਮਾਰਗ ਹਨ)।
More Examples for ਪਿੰਗੁਲਾ
ਪਿਛਲੇ
ਪਿਛਲੇ, ਪੂਰਬਲੇ, ਪਹਿਲਾਂ ਦੇ।
ਵਿਆਕਰਣ: ਵਿਸ਼ੇਸ਼ਣ (ਗੁਨਹ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਪਿਛਲੋ; ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ/ਬ੍ਰਜ - ਪਿਛਲਾ; ਪ੍ਰਾਕ੍ਰਿਤ - ਪਚਿ੍ਛੱਲ; ਸੰਸਕ੍ਰਿਤ - ਪਾਸ਼੍ਚਾਤ੍ਯ (पाश्चात्य - ਪਿਛਲਾ, ਪਹਿਲਾਂ ਦਾ)।
More Examples for ਪਿਛਲੇ
ਪਿੰਜਰੈ
ਪਿੰਜਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਿੰਜਰ (ਛਾਤੀ, ਕੰਕਾਲ), ਪਿੰਜਰਾ (ਪਿੰਜਰਾ); ਲਹਿੰਦੀ - ਪਿੰਜਰ (ਜਾਨਵਰ ਦੀ ਛਾਤੀ), ਪਿੰਜਰਾ (ਪਿੰਜਰਾ); ਸੰਸਕ੍ਰਿਤ - ਪਿੰਜਰ (पिन्जर - ਪਿੰਜਰਾ, ਕੰਕਾਲ, ਪਸਲੀਆਂ)।
More Examples for ਪਿੰਜਰੈ
ਪਿੰਡਿ
ਪਿੰਡ/ਪਿੰਡੇ ਵਿਚ, ਸਰੀਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਿੰਡਾ (ਤਨ, ਸਰੀਰ); ਲਹਿੰਦੀ - ਪਿੰਡ (ਗਰਾਂ, ਥੇਹ-ਟਿੱਬਾ; ਪਿੰਡ ਭਰਾਉਣੇ); ਬ੍ਰਜ - ਪਿੰਡ; ਸੰਸਕ੍ਰਿਤ - ਪਿੰਡ (पिण्ड - ਗੋਲਾ, ਮਿੱਟੀ ਦਾ ਗੋਲਾ; ਸਰੀਰ)।
More Examples for ਪਿੰਡਿ
ਪਿੰਡੀ
ਪਿੰਡ/ਸਰੀਰ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਿੰਡਾ (ਤਨ, ਸਰੀਰ); ਲਹਿੰਦੀ - ਪਿੰਡ (ਗਰਾਂ, ਥੇਹ-ਟਿੱਬਾ; ਪਿੰਡ ਭਰਾਉਣੇ); ਬ੍ਰਜ - ਪਿੰਡ; ਸੰਸਕ੍ਰਿਤ - ਪਿੰਡ (पिण्ड - ਗੋਲਾ, ਮਿੱਟੀ ਦਾ ਗੋਲਾ; ਸਰੀਰ)।
More Examples for ਪਿੰਡੀ
ਪਿੰਡੇ
ਪਿੰਡ ਵਿਚ, ਸਰੀਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਿੰਡਾ (ਤਨ, ਸਰੀਰ); ਲਹਿੰਦੀ - ਪਿੰਡ (ਗਰਾਂ, ਥੇਹ-ਟਿੱਬਾ; ਪਿੰਡ ਭਰਾਉਣੇ); ਬ੍ਰਜ - ਪਿੰਡ; ਸੰਸਕ੍ਰਿਤ - ਪਿੰਡ (पिण्ड - ਗੋਲਾ, ਮਿੱਟੀ ਦਾ ਗੋਲਾ; ਸਰੀਰ)।
More Examples for ਪਿੰਡੇ
ਪਿਤਰੀ
ਪਿਤਰੀਂ, ਪਿੱਤਰਾਂ ਦਾ, ਮਰ ਚੁਕੇ ਵੱਡੇ-ਵੱਡੇਰਿਆਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਪਿਤਰ; ਸੰਸਕ੍ਰਿਤ - ਪਿਤ੍ਰਿ (पितृ - ਪੂਰਵਜ, ਪਿਤਾ, ਮਰ ਚੁਕੇ ਬਾਪ, ਦਾਦਾ, ਪੜਦਾਦਾ ਆਦਿ)।
More Examples for ਪਿਤਰੀ
ਪਿਤਾ
ਪਿਤਾ ਦਾ, ਪਿਓ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਪਾਲੀ - ਪਿਤਾ (ਪਿਤਾ); ਸੰਸਕ੍ਰਿਤ - ਪਿਤ੍ਰਿ (पितृ - ਪਿਤਾ; ਰਿਗਵੇਦ - ਪਿਤਾ ਅਤੇ ਮਾਤਾ)।
More Examples for ਪਿਤਾ
ਪਿਰ
ਪਤੀ ਨੂੰ; ਪ੍ਰਭੂ-ਪਤੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰ
ਪਿਰਹਿ
ਪਿਆਰੇ (ਬਿਨਾਂ), ਪਿਆਰੇ ਪਤੀ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰਹਿ
ਪਿਰਹੁ
ਪਤੀ ਤੋਂ; ਪ੍ਰਭੂ-ਪਤੀ ਤੋਂ, ਪ੍ਰਭੂ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰਹੁ
ਪਿਰੰਮ
ਪਿਆਰੇ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੰਮ
ਪਿਰਮੁ
ਪ੍ਰੇਮ, ਪਿਆਰ, ਸਨੇਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪਾਲੀ - ਪ੍ਰੇਮ; ਸਿੰਧੀ - ਪ੍ਰੇਮੁ; ਸੰਸਕ੍ਰਿਤ - ਪ੍ਰੇਮਨ (प्रेमन - ਪਿਆਰ)।
More Examples for ਪਿਰਮੁ
ਪਿਰਾਗੁ
ਪਿਰਾਗ, ਪ੍ਰਯਾਗ, ਹਿੰਦੂਆਂ ਦਾ ਮਹੱਤਵਪੂਰਨ ਤੀਰਥ ਸਥਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਿਰਾਗ; ਅਵਧੀ/ਬ੍ਰਜ - ਪਰਾਗ; ਪਾਲੀ - ਪ੍ਰਯਾਗ; ਸੰਸਕ੍ਰਿਤ - ਪ੍ਰਯਾਗਹ (प्रयाग: - ਇਲਾਹਾਬਾਦ/ਪ੍ਰਯਾਗਰਾਜ ਵਿਚ ਸਥਿਤ ਇਕ ਪ੍ਰਸਿੱਧ ਤੀਰਥ ਸਥਾਨ ਜਿਥੇ ਗੰਗਾ ਅਤੇ ਯਮੁਨਾ ਦਾ ਮਿਲਾਪ ਹੁੰਦਾ ਹੈ)।
More Examples for ਪਿਰਾਗੁ
ਪਿਰਿ
ਪਤੀ ਨੇ; ਪ੍ਰਭੂ-ਪਤੀ ਨੇ, ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰਿ
ਪਿਰੀ
ਪਿਆਰੇ, ਪ੍ਰੀਤਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੀ
ਪਿਰੀਆ
ਪਿਰ/ਪਿਰੀ (ਦੀ), ਪਿਆਰੇ (ਦੀ), ਪ੍ਰੀਤਮ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੀਆ
ਪਿਰੁ
ਪਤੀ; ਪ੍ਰਭੂ-ਪਤੀ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੁ
ਪਿਰੁ
ਪਤੀ ਨੂੰ; ਪ੍ਰਭੂ-ਪਤੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
ਪਿਰੁ
ਪਤੀ ਨੇ; ਪ੍ਰਭੂ-ਪਤੀ ਨੇ, ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
ਪਿਰੁ
ਪਤੀ; ਪ੍ਰਭੂ-ਪਤੀ, ਪ੍ਰਭੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
ਪੀਉ
ਪੀ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਣੁ (ਪੀਣਾ); ਪ੍ਰਾਕ੍ਰਿਤ - ਪਿਬਇ/ਪਿਵਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਉ
ਪੀਆ
ਪੀਆ ਕਰ; ਆਤਮਸਾਤ ਕਰਿਆ ਕਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਣੁ (ਪੀਣਾ); ਪ੍ਰਾਕ੍ਰਿਤ - ਪਿਬਇ/ਪਿਵਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਆ
ਪੀਐ
ਪੀਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਣੁ (ਪੀਣਾ); ਪ੍ਰਾਕ੍ਰਿਤ - ਪਿਬਇ/ਪਿਵਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਐ
ਪੀਣਾ
ਪੀਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਣਾ; ਅਪਭ੍ਰੰਸ਼ - ਪਿਅਣਾ; ਪ੍ਰਾਕ੍ਰਿਤ - ਪਿਅਣ; ਸੰਸਕ੍ਰਿਤ - ਪੀ/ਪਾਨ (पी/पान - ਪੀਣਾ)।
More Examples for ਪੀਣਾ
ਪੀਤਿਆ
ਪੀਂਦਾ ਹੈ; ਆਤਮਸਾਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪੀਤ; ਪ੍ਰਾਕ੍ਰਿਤ - ਪਿਅਤ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਤਿਆ
ਪੀਪਾ
ਪੀਪਾ, ਇਕ ਭਗਤ ਦਾ ਨਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਪੀਪਾ (ਗਾਗਰੌਣ ਦਾ ਇਕ ਸਰਦਾਰ ਜੋ ਬਾਅਦ ਵਿਚ ਇਕ ਭਗਤ ਅਖਵਾਇਆ)।
More Examples for ਪੀਪਾ
ਪੀਰ
ਪੀਰ, ਇਸਲਾਮ ਮਤ ਦੇ ਧਾਰਮਕ ਆਗੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਪੀਰ; ਬ੍ਰਜ - ਪੀਰ/ਪੀਰਾ; ਸਿੰਧੀ - ਪੀਰੁ; ਫ਼ਾਰਸੀ - ਪੀਰ (پیر - ਵੱਡਾ, ਬਜੁਰਗ ਆਦਮੀ, ਮੁਸਲਿਮ ਅਧਿਆਤਮਿਕ ਮਾਰਗ-ਦਰਸ਼ਕ, ਮੁਸਲਿਮ ਸੰਤ)।
More Examples for ਪੀਰ
ਪੀਰਿ
ਪੀਰ ਨੇ, ਗੁਰੂ-ਪੀਰ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਪੀਰ; ਬ੍ਰਜ - ਪੀਰ/ਪੀਰਾ; ਸਿੰਧੀ - ਪੀਰੁ; ਫ਼ਾਰਸੀ - ਪੀਰ (پیر - ਵੱਡਾ, ਬਜੁਰਗ ਆਦਮੀ, ਮੁਸਲਿਮ ਅਧਿਆਤਮਿਕ ਮਾਰਗ-ਦਰਸ਼ਕ, ਮੁਸਲਿਮ ਸੰਤ)।
More Examples for ਪੀਰਿ
ਪੀਵਹਿ
ਪੀਵੇਂਗਾ, ਪੀ ਲਵੇਂਗਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਹਿ
ਪੀਵਹੁ
ਪੀਵੋ/ਪੀਓ; ਆਤਮਸਾਤ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਹੁ
ਪੀਵਣਹਾਰੁ
ਪੀਵਣਹਾਰ, ਪੀਣ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਣਹਾਰੁ
ਪੀਵਦੈ
ਪੀਂਵਦੇ ਦੇ, ਪੀਂਦੇ ਹੋਏ ਦੇ, ਪੀ ਰਹੇ ਦੇ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਲਹਣੇ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਦੈ
ਪੀਵਨਹਾਰ
ਪੀਣ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਨਹਾਰ
ਪੀਵੈ
ਪੀਂਦਾ ਹੈ; ਆਤਮਸਾਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵੈ
ਪੀੜੇ
ਪੀੜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀੜਣਾ (ਤਿਲਾਂ, ਗੰਨਾ ਆਦਿ ਨੂੰ ਪੀੜਣਾ); ਸਿੰਧੀ - ਪੀੜਣੁ (ਦਬਾਉਣਾ; ਦੁਖ ਦੇਣਾ); ਅਪਭ੍ਰੰਸ਼ - ਪੀਡਇ; ਪ੍ਰਾਕ੍ਰਿਤ - ਪੀਡਇ; ਪਾਲੀ - ਪੀਲੇਤਿ; ਸੰਸਕ੍ਰਿਤ - ਪੀਡਯਤਿ (पीडयति - ਦਬਾਉਂਦਾ ਹੈ, ਨਿਚੋੜਦਾ ਹੈ)।
More Examples for ਪੀੜੇ
ਪੁਹਪ
ਪੁਸ਼ਪ, ਫੁੱਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਪੁਹਪ; ਪੁਰਾਤਨ ਅਵਧੀ - ਪੁਹੁਪ; ਬ੍ਰਜ - ਪੁਸੁਪ/ਪੁਹੁਪ; ਪ੍ਰਾਕ੍ਰਿਤ/ਪਾਲੀ - ਪੁਪ੍ਫ; ਸੰਸਕ੍ਰਿਤ - ਪੁਸ਼ਪਮ੍ (पुष्पम् - ਫੁੱਲ)।
More Examples for ਪੁਹਪ
ਪੁਕਾਰਹਿ
ਪੁਕਾਰਦਾ ਹੈਂ, ਕੂਕਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁਕਾਰਨਾ; ਨੇਪਾਲੀ/ਸਿੰਧੀ - ਪੁਕਾਰਣੁ (ਚੀਕਣਾ/ਪੁਕਾਰਨਾ, ਅਵਾਜ ਮਾਰਨਾ); ਪ੍ਰਾਕ੍ਰਿਤ - ਪੋੱਕਾਰੇਇ/ਪੁੱਕਾਰੇਇ (ਚੀਕਦਾ/ਪੁਕਾਰਦਾ ਹੈ); ਸੰਸਕ੍ਰਿਤ - ਪੂਤ੍ਕਰੋਤਿ (पूत्करोति - ਉਚੀ-ਉਚੀ ਸਾਹ ਲੈਣ ਦੀ ਅਵਾਜ ਕਰਦਾ ਹੈ)।
More Examples for ਪੁਕਾਰਹਿ
ਪੁਕਾਰਿ
ਪੁਕਾਰ ਕੇ, ਕੂਕ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪੁਕਾਰਨਾ; ਨੇਪਾਲੀ/ਸਿੰਧੀ - ਪੁਕਾਰਣੁ (ਚੀਕਣਾ/ਪੁਕਾਰਨਾ, ਅਵਾਜ ਮਾਰਨਾ); ਪ੍ਰਾਕ੍ਰਿਤ - ਪੋੱਕਾਰੇਇ/ਪੁੱਕਾਰੇਇ (ਚੀਕਦਾ/ਪੂਕਾਰਦਾ ਹੈ); ਸੰਸਕ੍ਰਿਤ - ਪੂਤ੍ਕਰੋਤਿ (पूत्करोति - ਉਚੀ-ਉਚੀ ਸਾਹ ਲੈਣ ਦੀ ਅਵਾਜ ਕਰਦਾ ਹੈ)।
More Examples for ਪੁਕਾਰਿ
ਪੁਛਈ
ਪੁੱਛਦਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁਛਣਾ; ਲਹਿੰਦੀ - ਪੁਛਣ; ਸਿੰਧੀ - ਪੁਛਣੁ (ਪੁੱਛਣਾ); ਅਪਭ੍ਰੰਸ਼ - ਪੂਛਅਇ; ਪ੍ਰਾਕ੍ਰਿਤ - ਪੁਚ੍ਛਇ; ਪਾਲੀ - ਪੁਚ੍ਛਤਿ; ਸੰਸਕ੍ਰਿਤ - ਪ੍ਰਿਚ੍ਛਤਿ (पृच्छति - ਪੁੱਛਦਾ ਹੈ)।
More Examples for ਪੁਛਈ
ਪੁਛਹਿ
ਪੁਛਦੇ ਹਨ, ਪੁਛ ਰਹੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁਛਣਾ; ਲਹਿੰਦੀ - ਪੁਛਣ; ਸਿੰਧੀ - ਪੁਛਣੁ (ਪੁਛਣਾ); ਅਪਭ੍ਰੰਸ਼ - ਪੂਛਅਇ; ਪ੍ਰਾਕ੍ਰਿਤ - ਪੁਚ੍ਛਇ; ਪਾਲੀ - ਪੁਚ੍ਛਤਿ; ਸੰਸਕ੍ਰਿਤ - ਪ੍ਰਿਚ੍ਛਤਿ (पृच्छति - ਪੁਛਦਾ ਹੈ)।
More Examples for ਪੁਛਹਿ
ਪੁਛਿ
ਪੁੱਛ ਕੇ, ਸਲਾਹ ਲੈ ਕੇ; ਸੇਧ ਲੈ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼ - ਪੁਚ੍ਛਿ (ਪੁੱਛ ਕੇ); ਪ੍ਰਾਕ੍ਰਿਤ/ਪਾਲੀ - ਪੁਚ੍ਛਾ; ਸੰਸਕ੍ਰਿਤ - ਪ੍ਰਚ੍ਛ੍ (प्रच्छ् - ਪੁੱਛਣਾ) + ਪੁਰਾਤਨ ਪੰਜਾਬੀ - ਕੈ; ਅਪਭ੍ਰੰਸ਼ - ਕਇਅ; ਪ੍ਰਾਕ੍ਰਿਤ - ਕਰਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) ।
More Examples for ਪੁਛਿ
ਪੁਜਾਈਆ
ਪੁਗਾ ਦਿਤੀਆਂ, ਪੂਰੀਆਂ ਕਰ ਦਿਤੀਆਂ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਪੂਜਨਾ (ਭਰਿਆ ਜਾਣਾ, ਪੂਰਾ ਹੋਣਾ); ਪੁਰਾਤਨ ਅਵਧੀ - ਪੂਜਅਇ (ਪੂਰਨ ਹੁੰਦਾ ਹੈ, ਸੰਤੁਸ਼ਟ ਹੁੰਦਾ ਹੈ, ਪਹੁੰਚਦਾ ਹੈ); ਪ੍ਰਾਕ੍ਰਿਤ - ਪੁੱਜਅਇ; ਸੰਸਕ੍ਰਿਤ - ਪੂਰਯਤੇ (पूर्यते - ਭਰ ਜਾਂਦਾ ਹੈ)।
More Examples for ਪੁਜਾਈਆ
ਪੁੰਡਰ
ਸਫੇਦ, ਚਿੱਟੇ।
ਵਿਆਕਰਣ: ਵਿਸ਼ੇਸ਼ਣ (ਕੇਸ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁੰਡਰ (ਚਿੱਟਾ); ਅਪਭ੍ਰੰਸ਼ - ਪੁੰਡੁਰ (ਪੀਲਾ; ਚਿੱਟਾ); ਪ੍ਰਾਕ੍ਰਿਤ - ਪੰਡ (ਚਿੱਟਾ); ਸੰਸਕ੍ਰਿਤ - ਪੁੰਡ੍ਰ (पुंड्र - ਚਿੱਟਾ ਕੰਵਲ ਦਾ ਫੁੱਲ; ਪੀਲੇ, ਲਾਲ ਰੰਗ ਦੇ ਗੰਨੇ ਦੀ ਇਕ ਕਿਸਮ)।
More Examples for ਪੁੰਡਰ
ਪੁਤ
ਪੁੱਤ/ਪੁੱਤਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ - ਪੁਤਰ; ਲਹਿੰਦੀ - ਪੁੱਤਰ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ)।
More Examples for ਪੁਤ
ਪੁਤੁ
ਪੁੱਤ, ਪੁੱਤਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ - ਪੁਤਰ; ਲਹਿੰਦੀ - ਪੁੱਤਰ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ)।
More Examples for ਪੁਤੁ
ਪੁੰਨ
ਪੁੰਨ ਦਾ; ਚੰਗੇ/ਭਲੇ ਕਰਮ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੁੰਨ; ਸਿੰਧੀ - ਪੁਨੁ; ਅਪਭ੍ਰੰਸ਼ - ਪੁੰਨੁ; ਪ੍ਰਾਕ੍ਰਿਤ - ਪੁੰਣ; ਪਾਲੀ - ਪੁੱਨ; ਸੰਸਕ੍ਰਿਤ - ਪੁਣਯ (पुण्य - ਪਵਿਤਰ, ਚੰਗਾ, ਮਨੋਹਰ, ਲਾਭਦਾਇਕ)।
More Examples for ਪੁੰਨ
ਪੁਨਰਪਿ
ਪੁਨਹ+ਅਪਿ, ਪੁਨਹ/ਪੁਨਾ ਵੀ, ਫਿਰ ਵੀ, ਮੁੜਕੇ, ਦੁਬਾਰਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੁਨਰਪਿ (ਫਿਰ ਵੀ, ਤਾਂ ਵੀ; ਬਾਰ-ਬਾਰ, ਮੁੜ-ਮੁੜ); ਸੰਸਕ੍ਰਿਤ - ਪੁਨਰਪਿ (पुनरपि - ਵੀ, ਮੁੜ/ਮੁੜਕੇ, ਵੀ; ਅਤੇ, ਦੂਜੇ ਪਾਸੇ)।
More Examples for ਪੁਨਰਪਿ
ਪੁੰਨਿ
ਪੁੰਨ ਨਾਲ, ਪੁੰਨ-ਕਰਮਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੁੰਨ; ਸਿੰਧੀ - ਪੁਨੁ; ਅਪਭ੍ਰੰਸ਼ - ਪੁੰਨੁ; ਪ੍ਰਾਕ੍ਰਿਤ - ਪੁੰਣ; ਪਾਲੀ - ਪੁੱਨ; ਸੰਸਕ੍ਰਿਤ - ਪੁਣਯ (पुण्य - ਪਵਿਤਰ, ਚੰਗਾ, ਮਨੋਹਰ, ਲਾਭਦਾਇਕ)।
More Examples for ਪੁੰਨਿ
ਪੁਨੀ
ਪੂਰੀ ਹੋ ਗਈ; ਪੁੱਗ ਗਈ, ਮੁੱਕ ਗਈ, ਖਤਮ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁੰਨਣਾ (ਪੂਰਾ ਹੋਣਾ); ਸਿੰਧੀ - ਪੁਨੋ; ਪਾਲੀ - ਪੁੰਣ (ਪੂਰਾ); ਸੰਸਕ੍ਰਿਤ - ਪੂਰ੍ਣ (पूर्ण - ਭਰਨ ਦਾ ਕੰਮ; ਪੂਰਾ, ਸੰਪੂਰਨ, ਪੂਰਾ/ਨਿਪੁੰਨ)।
More Examples for ਪੁਨੀ
ਪੁਨੀਤ
ਪਵਿੱਤਰ, ਨਿਰਮਲ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਪੁਨੀਤ (पुनीत - ਸ਼ੁਧ, ਮਹਾਨ; ਸੁੰਦਰ)।
More Examples for ਪੁਨੀਤ
ਪੁਰਸਲਾਤ
ਪੁਲ-ਸਿਰਾਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੁਲਸਰਾਤ; ਫ਼ਾਰਸੀ - ਪੁਲ-ਸਿਰਾਤ (پل صراط - ਸਿਰਾਤ ਨਾਮੀ ਇਕ ਪੁਲ, ਜਿਸ ਰਾਹੀਂ ਪੱਕੇ ਮੁਸਲਮਾਨ ਦੋਜਖ/ਨਰਕ ਉੱਤੋਂ ਲੰਘ ਕੇ ਜੰਨਤ/ਸੁਰਗ ਜਾ ਸਕਦੇ ਹਨ)।
More Examples for ਪੁਰਸਲਾਤ
ਪੁਰਖ
ਪੁਰਖ (ਦੀ); ਵਿਆਪਕ (ਦੀ), ਸਮਾਏ ਹੋਏ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਨਗਰੀ/ਸਰੀਰ ਵਿਚ ਲੇਟਿਆ ਹੋਇਆ, ਪੁਰਸ਼/ਪੁਰਖ)।
More Examples for ਪੁਰਖ
ਪੁਰਖਮਨੋਪਿਮੰ
ਪੁਰਖਮ+ਅਨੋਪਿਮੰ, ਅਨੂਪਮ ਪੁਰਖ, ਉਪਮਾ ਰਹਿਤ ਪੁਰਖ, ਬੇ-ਮਿਸਾਲ ਪੁਰਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ + ਵਿਸ਼ੇਸ਼ਣ (ਪੁਰਖਮ ਦਾ), ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਪੁਰੁਸ਼ਮਨੁਪਮਮ੍ (पुरुषमनुपमम् - ਉਪਮਾ ਰਹਿਤ ਪੁਰਖ)।
More Examples for ਪੁਰਖਮਨੋਪਿਮੰ
ਪੁਰਖਾ
ਸਿਧ ਪੁਰਖਾਂ (ਦੀਆਂ), ਪੁੱਗੇ ਹੋਏ ਅਥਵਾ ਆਪਣੀ ਸਿਧੀ ਵਿਚ ਸਫਲਤਾ ਪਾ ਚੁੱਕੇ ਜੋਗੀਆਂ/ਵਿਅਕਤੀਆਂ (ਦੀਆਂ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
More Examples for ਪੁਰਖਾ
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਵਿਸ਼ੇਸ਼ਣ (ਸਤਿਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
More Examples for ਪੁਰਖੁ
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਪੁਰਾਣਾ
ਪੁਰਾਣਾ।
ਵਿਆਕਰਣ: ਵਿਸ਼ੇਸ਼ਣ (ਤਗੁੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ - ਪੁਰਾਣ; ਸਿੰਧੀ - ਪੁਰਾਣੁ; ਬ੍ਰਜ - ਪੁਰਾਣ/ਪੁਰਾਨ; ਸੰਸਕ੍ਰਿਤ - ਪੁਰਾਣਮ੍ (पुराणम् - ਪ੍ਰਾਚੀਨ ਜਾਂ ਪੁਰਾਤਨ ਸਮੇਂ ਨਾਲ ਸੰਬੰਧਤ; ਅਤੀਤ ਦੀ ਕੋਈ ਕਹਾਣੀ ਜਾਂ ਘਟਨਾ, ਪੁਰਾਤਨ ਰਵਾਇਤੀ ਇਤਿਹਾਸ, ਅਠਾਰਾਂ ਪੁਰਾਤਨ ਰਚਨਾਵਾਂ ਦਾ ਨਾਮ ਜੋ ਮੁੱਖ ਤੌਰ 'ਤੇ ਬ੍ਰਹਿਮੰਡ ਅਤੇ ਬ੍ਰਹਮ ਬੰਸਾਵਲੀ ਨਾਲ ਸੰਬੰਧਤ ਹਨ)।
More Examples for ਪੁਰਾਣਾ
ਪੁਰਾਣੁ
ਪੁਰਾਣ, ਗਰੁੜ ਪੁਰਾਣ, ਸਨਾਤਨ ਮਤ ਦੇ ਪੌਰਾਣਿਕ (ਮਿਥਿਹਾਸਕ) ਗ੍ਰੰਥਾਂ ਵਿਚੋਂ ਇਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ - ਪੁਰਾਣ; ਸਿੰਧੀ - ਪੁਰਾਣੁ; ਬ੍ਰਜ - ਪੁਰਾਣ/ਪੁਰਾਨ; ਸੰਸਕ੍ਰਿਤ - ਪੁਰਾਣਮ੍ (पुराणम् - ਪ੍ਰਾਚੀਨ ਜਾਂ ਪੁਰਾਤਨ ਸਮੇਂ ਨਾਲ ਸੰਬੰਧਤ; ਅਤੀਤ ਦੀ ਕੋਈ ਕਹਾਣੀ ਜਾਂ ਘਟਨਾ, ਪੁਰਾਤਨ ਰਵਾਇਤੀ ਇਤਿਹਾਸ, ਅਠਾਰਾਂ ਪੁਰਾਤਨ ਰਚਨਾਵਾਂ ਦਾ ਨਾਮ ਜੋ ਮੁੱਖ ਤੌਰ 'ਤੇ ਬ੍ਰਹਿਮੰਡ ਅਤੇ ਬ੍ਰਹਮ ਬੰਸਾਵਲੀ ਨਾਲ ਸੰਬੰਧਤ ਹਨ)।
More Examples for ਪੁਰਾਣੁ
ਪੁਰਾਨ
ਪੁਰਾਣ, ਸਨਾਤਨ ਮਤ ਦੇ ਪੌਰਾਣਿਕ (ਮਿਥਿਹਾਸਕ) ਗ੍ਰੰਥ; ਧਾਰਮਕ ਪੁਸਤਕਾਂ ਦੇ ਉਪਦੇਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ - ਪੁਰਾਣ; ਸਿੰਧੀ - ਪੁਰਾਣੁ; ਬ੍ਰਜ - ਪੁਰਾਣ/ਪੁਰਾਨ; ਸੰਸਕ੍ਰਿਤ - ਪੁਰਾਣਮ੍ (पुराणम् - ਪ੍ਰਾਚੀਨ ਜਾਂ ਪੁਰਾਤਨ ਸਮੇਂ ਨਾਲ ਸੰਬੰਧਤ; ਅਤੀਤ ਦੀ ਕੋਈ ਕਹਾਣੀ ਜਾਂ ਘਟਨਾ, ਪੁਰਾਤਨ ਰਵਾਇਤੀ ਇਤਿਹਾਸ, ਅਠਾਰਾਂ ਪੁਰਾਤਨ ਰਚਨਾਵਾਂ ਦਾ ਨਾਮ ਜੋ ਮੁੱਖ ਤੌਰ 'ਤੇ ਬ੍ਰਹਿਮੰਡ ਅਤੇ ਬ੍ਰਹਮ ਬੰਸਾਵਲੀ ਨਾਲ ਸੰਬੰਧਤ ਹਨ)।
More Examples for ਪੁਰਾਨ
ਪੁੜ
ਪੁੜ, ਪਾਟ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਾਤਨ ਪੰਜਾਬੀ/ਲਹਿੰਦੀ - ਪੁੜ (ਚੱਕੀ ਜਾਂ ਖਰਾਸ ਦਾ ਪੱਥਰ); ਸਿੰਧੀ - ਪੁੜੁ (ਢੱਕਣ); ਅਪਭ੍ਰੰਸ਼/ਪ੍ਰਾਕ੍ਰਿਤ - ਪੁਡ (ਬਟੂਆ); ਸੰਸਕ੍ਰਿਤ - ਪੁਟ (पुट - ਖੋਖਲੀ ਥਾਂ, ਛੋਟਾ ਗੁਦਾਮ, ਤਹਿ)।
More Examples for ਪੁੜ
ਪੂਛਉ
ਪੂਛਉਂ, ਪੁਛਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪੂਛਨਾ; ਪੁਰਾਤਨ ਪੰਜਾਬੀ - ਪੁਛਣਾ; ਲਹਿੰਦੀ - ਪੁਛਣ; ਸਿੰਧੀ - ਪੁਛਣੁ (ਪੁਛਣਾ); ਪ੍ਰਾਕ੍ਰਿਤ - ਪੁਛਅਇ; ਪਾਲੀ - ਪੁਚ੍ਛਤਿ; ਸੰਸਕ੍ਰਿਤ - ਪ੍ਰਿਚ੍ਛਤਿ (पृच्छति - ਪੁਛਦਾ)।
More Examples for ਪੂਛਉ
ਪੂਜਉ
ਪੂਜਦਾ ਹਾਂ; ਧਿਆਉਂਦਾ ਹਾਂ, ਅਰਾਧਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪੂਜਨਾ; ਪੁਰਾਤਨ ਪੰਜਾਬੀ - ਪੁਜਣਾ; ਲਹਿੰਦੀ - ਪੁੱਜਣ (ਆਉਣਾ, ਪਹੁੰਚਣਾ, ਸਮਾਪਤ ਹੋਣਾ); ਸਿੰਧੀ - ਪੁਜਣੁ (ਪੂਰਾ ਹੋਣਾ, ਆਉਣਾ/ਪਹੁੰਚਣਾ); ਅਪਭ੍ਰੰਸ਼ - ਪੁੱਜਇ; ਪ੍ਰਾਕ੍ਰਿਤ - ਪੁੱਜਅਇ (ਆਉਂਦਾ ਹੈ, ਪਹੁੰਚਦਾ ਹੈ; ਪੂਰਾ ਹੁੰਦਾ ਹੈ); ਸੰਸਕ੍ਰਿਤ - ਪੂਰਯਤੇ (पूर्यते - ਭਰਿਆ ਜਾਂਦਾ ਹੈ)।
More Examples for ਪੂਜਉ
ਪੂਜਸਿ
ਪੂਜਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਜਣਾ (ਪੂਜਾ ਕਰਨਾ); ਅਪਭ੍ਰੰਸ਼ - ਪੁੱਜਇ; ਪ੍ਰਾਕ੍ਰਿਤ - ਪੂਏਇ/ਪੁੱਜਅਇ; ਪਾਲੀ - ਪੂਜੇਤਿ (ਪੂਜਦਾ ਹੈ); ਸੰਸਕ੍ਰਿਤ - ਪੂਜਯਤਿ (पूजयति - ਸਤਿਕਾਰ ਕਰਦਾ ਹੈ, ਪੂਜਾ ਕਰਦਾ ਹੈ)।
More Examples for ਪੂਜਸਿ
ਪੂਜਾ
ਪੂਜਾ, ਪੂਜਾ-ਅਰਚਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਪੂਜਾ (पूजा - ਪੂਜਣਾ, ਪੂਜਾ ਕਰਨਾ)।
More Examples for ਪੂਜਾ
ਪੂਤ
ਪੁੱਤਰ ਦੀ; ਧੀ-ਪੁੱਤਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਮਰਾਠੀ/ਬੁੰਦੇਲੀ/ਅਵਧੀ/ਬ੍ਰਜ - ਪੂਤ; ਉੜੀਆ/ਨੇਪਾਲੀ/ਪੁਰਾਤਨ ਪੰਜਾਬੀ - ਪੁਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੁੱਤ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ/ਬੇਟਾ)।
More Examples for ਪੂਤ
ਪੂਤਾ
(ਹੇ) ਪੁੱਤਰ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਮਰਾਠੀ/ਬੁੰਦੇਲੀ/ਅਵਧੀ/ਬ੍ਰਜ - ਪੂਤ; ਉੜੀਆ/ਨੇਪਾਲੀ/ਪੁਰਾਤਨ ਪੰਜਾਬੀ - ਪੁਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੁੱਤ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ/ਬੇਟਾ)।
More Examples for ਪੂਤਾ
ਪੂਤੁ
ਪੁੱਤ/ਪੁੱਤਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਮਰਾਠੀ/ਬੁੰਦੇਲੀ/ਅਵਧੀ/ਬ੍ਰਜ - ਪੂਤ; ਉੜੀਆ/ਨੇਪਾਲੀ/ਪੁਰਾਤਨ ਪੰਜਾਬੀ - ਪੁਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੁੱਤ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ/ਬੇਟਾ)।
More Examples for ਪੂਤੁ
ਪੂਰ
ਪੂਰੇ, ਪੂਰਨ।
ਵਿਆਕਰਣ: ਵਿਸ਼ੇਸ਼ਣ (ਕਰੰਮਿ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰ
ਪੂਰਹਿ
(ਤਾਲ) ਪੂਰਦੇ ਹਨ; (ਤਾਲ ਦੇ ਨਾਲ) ਨੱਚਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਪੂਰਣਾ; ਲਹਿੰਦੀ - ਪੂਰਣ; ਸਿੰਧੀ - ਪੂਰਣੁ; ਕਸ਼ਮੀਰੀ - ਪੂਰੁਨ (ਪੂਰਨਾ/ਭਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਪੂਰਇ; ਪਾਲੀ - ਪੂਰੇਤਿ; ਸੰਸਕ੍ਰਿਤ - ਪੂਰਯਤਿ (पूर्यति - ਪੂਰਦਾ ਹੈ/ਭਰਦਾ ਹੈ)।
More Examples for ਪੂਰਹਿ
ਪੂਰਨ
ਪੂਰੇ।
ਵਿਆਕਰਣ: ਵਿਸ਼ੇਸ਼ਣ (ਕਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣ (ਭਰਾਈ; ਸੰਪੂਰਨ, ਪੂਰਾ/ਨਿਪੁੰਨ); ਅਵਧੀ - ਪੂਰਨ (ਭਰਨ ਦਾ ਕੰਮ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੂਰਣ (ਭਰਾਈ); ਸੰਸਕ੍ਰਿਤ - ਪੂਰ੍ਣ (पूर्ण - ਭਰਨ ਦਾ ਕੰਮ; ਪੂਰਾ, ਸੰਪੂਰਨ, ਪੂਰਾ/ਨਿਪੁੰਨ)।
More Examples for ਪੂਰਨ
ਪੂਰਨ
ਪੂਰਨ, ਸੰਪੂਰਨ, ਮੁਕੰਮਲ।
ਵਿਆਕਰਣ: ਵਿਸ਼ੇਸ਼ਣ (ਕਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣ (ਭਰਾਈ; ਸੰਪੂਰਨ, ਪੂਰਾ/ਨਿਪੁੰਨ); ਅਵਧੀ - ਪੂਰਨ (ਭਰਨ ਦਾ ਕੰਮ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੂਰਣ (ਭਰਾਈ); ਸੰਸਕ੍ਰਿਤ - ਪੂਰ੍ਣ (पूर्ण - ਭਰਨ ਦਾ ਕੰਮ; ਪੂਰਾ, ਸੰਪੂਰਨ, ਪੂਰਾ/ਨਿਪੁੰਨ)।
ਪੂਰਾ
ਪੂਰਨ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰਾ
ਪੂਰਾ
ਪੂਰਨ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰਿ
ਪੂਰ (ਰਹਿਆ ਹੈਂ), ਵਿਆਪਕ (ਹੋ ਰਿਹਾ ਹੈਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣਾ (ਭਰਨਾ); ਲਹਿੰਦੀ/ਸਿੰਧੀ - ਪੂਰਣੁ (ਬੰਦ ਕਰਨਾ); ਕਸ਼ਮੀਰੀ - ਪੂਰੁਨ (ਭਰਨਾ); ਪ੍ਰਾਕ੍ਰਿਤ - ਪੂਰਇ; ਪਾਲੀ - ਪੂਰੇਤਿ; ਸੰਸਕ੍ਰਿਤ - ਪੂਰਯਤਿ (पूर्यति - ਭਰਦਾ ਹੈ)।
More Examples for ਪੂਰਿ
ਪੂਰਿਆ
ਪੂਰਿਆ ਹੈ, ਭਰਪੂਰ ਹੈ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣਾ (ਭਰਨਾ); ਲਹਿੰਦੀ/ਸਿੰਧੀ - ਪੂਰਣੁ (ਬੰਦ ਕਰਨਾ); ਕਸ਼ਮੀਰੀ - ਪੂਰੁਨ (ਭਰਨਾ); ਪ੍ਰਾਕ੍ਰਿਤ - ਪੂਰਇ; ਪਾਲੀ - ਪੂਰੇਤਿ; ਸੰਸਕ੍ਰਿਤ - ਪੂਰਯਤਿ (पूर्यति - ਭਰਦਾ ਹੈ)।
More Examples for ਪੂਰਿਆ
ਪੂਰੀ
ਪੂਰੀ, ਸੰਪੂਰਨ, ਮੁਕੰਮਲ।
ਵਿਆਕਰਣ: ਵਿਸ਼ੇਸ਼ਣ (ਪਤਿ ਅਤੇ ਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰੀ
ਪੂਰੇ
ਪੂਰੇ, ਪੂਰਨ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰੇ
ਪੂਰੇ
ਪੂਰੇ, ਪੂਰਨ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰੇ
ਪੂਰੇ, ਪੂਰਨ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰ ਦਾ), ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰੈ
ਪੂਰੇ ਨੇ, ਪੂਰੇ ਗੁਰੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰੈ
ਪੂਰੈ
ਪੂਰੇ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰੈ
ਪੂਰੇ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੇਈਅੜੈ
ਪੇਈਐ, ਪੇਕੇ, ਪੇਕੇ ਘਰ ਵਿਚ, ਪਿਤਾ ਦੇ ਘਰ ਵਿਚ; ਮਾਤ ਲੋਕ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੇਯਾ/ਪੇਆ (ਵਿਆਹੀ ਕੁੜੀ ਦੇ ਪਿਤਾ ਦਾ ਘਰ); ਪ੍ਰਾਕ੍ਰਿਤ - ਪੇਇਅ; ਪਾਲੀ - ਪੇੱਤਿਕ; ਸੰਸਕ੍ਰਿਤ - ਪੈਤ੍ਰਿਕ/ਪੈਤ੍ਰਿਕ (पैत्रिक/पैतृक - ਪਿਤਾ ਨਾਲ ਸੰਬੰਧਤ)।
More Examples for ਪੇਈਅੜੈ
ਪੇਈਐ
ਪੇਕੇ, ਪੇਕੇ ਘਰ ਵਿਚ, ਪਿਤਾ ਦੇ ਘਰ ਵਿਚ; ਇਸ ਲੋਕ ਵਿਚ, ਸੰਸਾਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੇਯਾ/ਪੇਆ (ਵਿਆਹੀ ਕੁੜੀ ਦੇ ਪਿਤਾ ਦਾ ਘਰ); ਪ੍ਰਾਕ੍ਰਿਤ - ਪੇਇਅ; ਪਾਲੀ - ਪੇੱਤਿਕ; ਸੰਸਕ੍ਰਿਤ - ਪੈਤ੍ਰਿਕ/ਪੈਤ੍ਰਿਕ (पैत्रिक/पैतृक - ਪਿਤਾ ਨਾਲ ਸੰਬੰਧਤ)।
More Examples for ਪੇਈਐ
ਪੇਰਣ
ਪਹਿਰਣ, ਬੁਰਕੇ/ਕਪੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਪੈਰਾਹਨ/ਪੈਰਾਹਾਨ (ਕੁੜਤਾ, ਚੋਗਾ, ਕਮੀਜ਼, ਲਿਬਾਸ)।
More Examples for ਪੇਰਣ
ਪੇਵਕੜੈ
ਪੇਕੇ, ਪੇਕੇ ਘਰ ਵਿਚ, ਪਿਤਾ ਦੇ ਘਰ ਵਿਚ; ਮਾਤ ਲੋਕ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੇਯਾ/ਪੇਆ (ਵਿਆਹੀ ਕੁੜੀ ਦੇ ਪਿਤਾ ਦਾ ਘਰ); ਪ੍ਰਾਕ੍ਰਿਤ - ਪੇਇਅ; ਪਾਲੀ - ਪੇੱਤਿਕ; ਸੰਸਕ੍ਰਿਤ - ਪੈਤ੍ਰਿਕ/ਪੈਤ੍ਰਿਕ (पैत्रिक/पैतृक - ਪਿਤਾ ਨਾਲ ਸੰਬੰਧਤ)।
More Examples for ਪੇਵਕੜੈ
ਪੈ
ਪੈਂਦਾ ਹੈ, ਲਗਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪੈ
ਪੈਸੈ
ਪੈਂਦਾ ਹੈ; ਪ੍ਰਵੇਸ਼ ਕਰਦਾ ਹੈ, ਵੜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਬੰਗਾਲੀ/ਉੜੀਆ - ਪੈਸੇ; ਬ੍ਰਜ - ਪੈਸ (ਵੜਨਾ/ਦਾਖਲ ਹੋਣਾ); ਪ੍ਰਾਕ੍ਰਿਤ - ਪਵਿਸਇ/ਪਅਇਅਇ; ਪਾਲੀ - ਪਵਿਸਤਿ; ਸੰਸਕ੍ਰਿਤ - ਪ੍ਰਵਿਸ਼ਤਿ (प्रविशति - ਵੜਦਾ ਹੈ/ਦਾਖਲ ਹੁੰਦਾ ਹੈ)।
More Examples for ਪੈਸੈ
ਪੈਝੈ
ਪਹਿਨਾਇਆ ਜਾਵੇ, ਪਹਿਰਾਇਆ ਜਾਵੇ; ਸਨਮਾਨਿਆ ਜਾਵੇ, ਮਾਨ-ਸਨਮਾਨ ਮਿਲੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪੈਝੈ
ਪੈਧਾ
ਪੈਨ੍ਹਾਇਆ (ਜਾਂਦਾ ਹੈ), ਸਨਮਾਨਿਆ (ਜਾਂਦਾ ਹੈ)।
ਵਿਆਕਰਣ: ਸੰਜੁਕਤ ਕਿਰਿਆ, ਸੰਭਾਵ ਭਵਿਖਤ ਕਾਲ; ਅਨਪੁਰਖ, ਪੁਲਿੰਗ, ਇਕ ਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪੈਧਾ
ਪੈਧਾ ਲੋੜੈ
ਪਹਿਨਣਾ ਚਾਹੁੰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ) + ਪੁਰਾਤਨ ਪੰਜਾਬੀ - ਲੋੜਣਾ (ਖੋਜਣਾ, ਚਾਹੁੰਣਾ); ਪੱਛਮੀ ਪਹਾੜੀ - ਲੋੜਨੁ (ਜਰੂਰੀ, ਲੋੜੀਂਦਾ); ਪਾਲੀ - ਲੋਟਨ (ਹਿਲਣਾ, ਕੰਬਣਾ); ਸੰਸਕ੍ਰਿਤ - ਲੋਠਤਿ/ਲੋਟਤਿ (लोठति/लोटति - ਲੁੜਕਦਾ ਹੈ/ਲੇਟਦਾ ਹੈ)।
More Examples for ਪੈਧਾ ਲੋੜੈ
ਪੈਧੈ
ਪਹਿਨਿਆਂ, ਪਹਿਨਣ ਨਾਲ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪੈਧੈ
ਪੈਨਾਇਆ
ਪਹਿਨਾਇਆ ਹੈ, ਪਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹਿਣਨਾ/ਪੈਨ੍ਹਣਾ; ਕਸ਼ਮੀਰੀ - ਪਹਨੁਨ (ਵਧੀਆ ਕਪੜੇ ਪਹਿਨਣਾ); ਸੰਸਕ੍ਰਿਤ - ਪਿਨਹਤਿ (पिनहति - ਬੰਨ੍ਹਦਾ ਹੈ/ਪਹਿਨਦਾ ਹੈ)।
More Examples for ਪੈਨਾਇਆ
ਪੈਨਾਵਏ
ਪਹਿਨਾ ਰਿਹਾ ਹੈ, ਪਹਿਰਾ ਰਿਹਾ ਹੈ; ਮਾਨ-ਸਨਮਾਨ ਦੇ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹਿਣਨਾ/ਪੈਨ੍ਹਣਾ; ਕਸ਼ਮੀਰੀ - ਪਹਨੁਨ (ਵਧੀਆ ਕਪੜੇ ਪਹਿਨਣਾ); ਸੰਸਕ੍ਰਿਤ - ਪਿਨਹਤਿ (पिनहति - ਬੰਨ੍ਹਦਾ ਹੈ/ਪਹਿਨਦਾ ਹੈ)।
More Examples for ਪੈਨਾਵਏ
ਪੈਰ
ਪੈਰ, ਚਰਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪੈਰ; ਅਪਭ੍ਰੰਸ਼ - ਪੈੜ/ਪੈਯੜ; ਪ੍ਰਾਕ੍ਰਿਤ - ਪੈ/ਪਯ; ਸੰਸਕ੍ਰਿਤ - ਪਦ (पद - ਪੈਰ)।
More Examples for ਪੈਰ
ਪੈਰੀ
ਪੈਰੀਂ, ਪੈਰਾਂ ਵਿਚ, ਚਰਨਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪੈਰ; ਅਪਭ੍ਰੰਸ਼ - ਪੈੜ/ਪੈਯੜ; ਪ੍ਰਾਕ੍ਰਿਤ - ਪੈ/ਪਯ; ਸੰਸਕ੍ਰਿਤ - ਪਦ (पद - ਪੈਰ)।
More Examples for ਪੈਰੀ
ਪੋਹਿ
ਪੋਹ (ਸਕਦੀ), ਵਿਆਪ (ਸਕਦੀ), ਪ੍ਰਭਾਵ ਪਾ (ਸਕਦੀ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੋਹਣਾ (ਗਰਮੀ, ਸਰਦੀ, ਜਹਿਰ ਆਦਿ ਦਾ ਪ੍ਰਭਾਵ ਪੈਦਾ ਕਰਨਾ, ਪ੍ਰਭਾਵਤ ਕਰਨਾ); ਬ੍ਰਜ - ਪਰਸਨਾ; ਅਪਭ੍ਰੰਸ਼ - ਪਰਸ (ਛੂਹਣਾ); ਪ੍ਰਾਕ੍ਰਿਤ - ਫਾਸਅਇ/ਫਾਸੇਇ; ਪਾਲੀ - ਫੱਸੇਤਿ (ਛੂੰਹਦਾ ਹੈ); ਸੰਸਕ੍ਰਿਤ - ਸ੍ਪਰਸ਼ਯਤੇ (स्पर्शयते - ਛੁਹਾਉਂਦਾ ਹੈ)।
More Examples for ਪੋਹਿ
ਪੋਖਿ
ਪੋਹ ਦੁਆਰਾ, ਦੇਸੀ ਸਾਲ ਦੇ ਦਸਵੇਂ ਮਹੀਨੇ ਪੋਹ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੋਖ; ਸੰਸਕ੍ਰਿਤ - ਪੌਸ਼ਹ (पौष: - ਦਸੰਬਰ-ਜਨਵਰੀ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦਸਵਾਂ ਮਹੀਨਾ)।
More Examples for ਪੋਖਿ
ਪੋਖੁ
ਪੋਹ, ਦੇਸੀ ਸਾਲ ਦਾ ਦਸਵਾਂ ਮਹੀਨਾ ਪੋਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੋਖ; ਸੰਸਕ੍ਰਿਤ - ਪੌਸ਼ਹ (पौष: - ਦਸੰਬਰ-ਜਨਵਰੀ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦਸਵਾਂ ਮਹੀਨਾ)।
More Examples for ਪੋਖੁ
ਪ੍ਰਸੰਨਮਿਦੰ
ਪ੍ਰਸੰਨਮ+ਇਦੰ, ਇਹ ਪ੍ਰਸੰਨ-ਚਿਤ ਹੈ; ਇਹ ਅਨੰਦ ਸਰੂਪ ਹੈ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਪ੍ਰਸੰਨਮਿਦੰ (प्रसन्नमिदं - ਇਹ ਜੋ ਪ੍ਰਸੰਨਚਿਤ ਹੈ)।
More Examples for ਪ੍ਰਸੰਨਮਿਦੰ
ਪ੍ਰਗਟ
ਪ੍ਰਗਟਿਆ, ਪ੍ਰਗਟ ਹੋਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਪ੍ਰਾਕ੍ਰਿਤ - ਪਰਗਟ ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪ੍ਰਗਟ)।
More Examples for ਪ੍ਰਗਟ
ਪ੍ਰਗਟਿ
ਪ੍ਰਗਟ (ਹੋ ਗਿਆ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਗਟਣਾ/ਪ੍ਰਗਟਣਾ; ਬ੍ਰਜ - ਪਰਗਟਨਾ (ਪ੍ਰਗਟ ਹੋਣਾ, ਪ੍ਰਗਟ ਕਰਨਾ); ਅਪਭ੍ਰੰਸ/ਪ੍ਰਾਕ੍ਰਿਤ - ਪਰਗਟ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪਰਗਟ)।
More Examples for ਪ੍ਰਗਟਿ
ਪ੍ਰਗਟੇ
ਪ੍ਰਗਟੇ ਹਨ, ਪ੍ਰਗਟ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਗਟਣਾ/ਪ੍ਰਗਟਣਾ; ਬ੍ਰਜ - ਪਰਗਟਨਾ (ਪ੍ਰਗਟ ਹੋਣਾ, ਪ੍ਰਗਟ ਕਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਪਰਗਟ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪਰਗਟ)।
More Examples for ਪ੍ਰਗਟੇ
ਪ੍ਰਗਾਸ
ਪ੍ਰਕਾਸ਼, ਚਾਨਣ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪ੍ਰਗਾਸ
ਪ੍ਰਣਵਤਿ
ਪ੍ਰਣਾਮ/ਨਮਸਕਾਰ ਕਰਦਾ ਹੈ; ਬੇਨਤੀ ਕਰਦਾ ਹੈ, ਨਿਮਰਤਾ ਨਾਲ ਕਥਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਪ੍ਰਣਵਤਿ (ਬੇਨਤੀ ਕਰਦਾ ਹੈ); ਸੰਸਕ੍ਰਿਤ - ਪ੍ਰਣਮਤਿ (प्रणमति - ਪ੍ਰਣਾਮ/ਨਮਸ਼ਕਾਰ ਕਰਦਾ ਹੈ)।
More Examples for ਪ੍ਰਣਵਤਿ
ਪ੍ਰਣਵੈ
ਬੇਨਤੀ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਪ੍ਰਣਵਤਿ (ਬੇਨਤੀ ਕਰਦਾ ਹੈ); ਸੰਸਕ੍ਰਿਤ - ਪ੍ਰਣਮਤਿ (प्रणमति - ਪ੍ਰਣਾਮ/ਨਮਸ਼ਕਾਰ ਕਰਦਾ ਹੈ)।
More Examples for ਪ੍ਰਣਵੈ
ਪ੍ਰਭ
ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰਥ; ਸੁਆਮੀ)।
More Examples for ਪ੍ਰਭ
ਪ੍ਰਭੁ
ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰੱਥ; ਸੁਆਮੀ)।
More Examples for ਪ੍ਰਭੁ
ਪ੍ਰਭੂ
ਪ੍ਰਭੂ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰਥ; ਸੁਆਮੀ)।
More Examples for ਪ੍ਰਭੂ
ਪ੍ਰਭੂ
ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰਥ; ਸੁਆਮੀ)।
ਪ੍ਰਵੇਸੰ
ਪ੍ਰਵੇਸ਼ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਪਰਵੇਸ; ਸੰਸਕ੍ਰਿਤ - ਪ੍ਰਵੇਸ਼ਹ (प्रवेश: - ਪ੍ਰਵੇਸ਼; ਸਟੇਜ 'ਤੇ ਪ੍ਰਵੇਸ਼; ਪ੍ਰਵੇਸ਼ ਦੁਆਰ ਜਾਂ ਦਰਵਾਜਾ)।
More Examples for ਪ੍ਰਵੇਸੰ
ਪ੍ਰਾਣੀ
(ਹੇ) ਪ੍ਰਾਣੀ! (ਹੇ) ਜੀਵ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪ੍ਰਾਣੀ; ਸੰਸਕ੍ਰਿਤ - ਪ੍ਰਾਣਿਨ੍ (प्राणिन् - ਪ੍ਰਾਣੀ, ਜੀਵ)।
More Examples for ਪ੍ਰਾਣੀ
ਪ੍ਰਾਨ
ਪ੍ਰਾਣ-ਸਹਾਈ, ਪ੍ਰਾਣਾਂ ਦਾ ਸਹਾਈ/ਸਾਥੀ, ਜੀਵਨ-ਸਹਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਾਣ; ਸੰਸਕ੍ਰਿਤ - ਪ੍ਰਾਣਹ (प्राण: - ਸਾਹ) + ਬ੍ਰਜ/ਸੰਸਕ੍ਰਿਤ - ਸਖਾ (सखा - ਦੋਸਤ, ਸਾਥੀ)।
More Examples for ਪ੍ਰਾਨ
ਪ੍ਰਿਉ
ਪ੍ਰਿਉ-ਪ੍ਰਿਉ, ਪੀਉ-ਪੀਉ, ਪ੍ਰੀਤਮ-ਪ੍ਰੀਤਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪ੍ਰਿਉ
ਪ੍ਰੀਤਮ
ਪ੍ਰੀਤਮ (ਦੇ), ਪਿਆਰੇ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪ੍ਰੀਤਮ/ਪਰੀਤਮ; ਸਿੰਧੀ - ਪ੍ਰੀਤਮੁ (ਪ੍ਰੇਮੀ, ਪਿਆਰਾ); ਬ੍ਰਜ - ਪ੍ਰੀਤਮ; ਸੰਸਕ੍ਰਿਤ - ਪ੍ਰਿਯਤਮ (प्रियतम - ਸਭ ਤੋਂ ਪਿਆਰਾ)।
More Examples for ਪ੍ਰੀਤਮ
ਪ੍ਰੀਤਮ
ਪ੍ਰੀਤਮ ਨੂੰ, ਪਿਆਰੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪ੍ਰੀਤਮ/ਪਰੀਤਮ; ਸਿੰਧੀ - ਪ੍ਰੀਤਮੁ (ਪ੍ਰੇਮੀ, ਪਿਆਰਾ); ਬ੍ਰਜ - ਪ੍ਰੀਤਮ; ਸੰਸਕ੍ਰਿਤ - ਪ੍ਰਿਯਤਮ (प्रियतम - ਸਭ ਤੋਂ ਪਿਆਰਾ)।
ਪ੍ਰੇਮ
ਪ੍ਰੇਮ ਦਾ, ਪਿਆਰ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪਾਲੀ - ਪ੍ਰੇਮ; ਸਿੰਧੀ - ਪ੍ਰੇਮੁ; ਸੰਸਕ੍ਰਿਤ - ਪ੍ਰੇਮਨ (प्रेमन - ਪਿਆਰ)।
More Examples for ਪ੍ਰੇਮ
ਪ੍ਰੇਮੁ
ਪ੍ਰੇਮ (ਰੂਪੀ), ਪਿਆਰ (ਰੂਪੀ)।