ਕਉ
ਕੌ, ਲਈ।
ਵਿਆਕਰਣ: ਸੰਬੰਧਕ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕਉ; ਸੰਸਕ੍ਰਿਤ - ਕਹ (क: - ਨੂੰ)।
More Examples for ਕਉ
ਕਉਤਕ
ਕੌਤਕਾਂ ਨੂੰ, ਚੋਜਾਂ ਨੂੰ, ਤਮਾਸ਼ਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਉਤਿਕ; ਬ੍ਰਜ - ਕਉਤਕ; ਸੰਸਕ੍ਰਿਤ - ਕੌਤੁਕ (कौतुक - ਉਤਸੁਕਤਾ, ਅਨੰਦ, ਖੇਡ, ਇੱਛਾ, ਤਿਉਹਾਰ, ਜਗਿਆਸਾ, ਤਮਾਸ਼ਾ; ਸਲਾਮ; ਅਨੰਦ ਦਾ ਮੌਸਮ, ਨਾਚ)।
More Examples for ਕਉਤਕ
ਕਉਨ
ਕੌਣ, ਕਿਹੜੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜੁਗਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਉਨ
ਕਉਨ
ਕੌਣ, ਕਿਹੜੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕੁਮਤਿ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਉਨੁ
ਕੌਣ? ਕਿਹੜਾ?
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

More Examples for ਕਉਨੁ
ਕਉਨੁ
ਕੌਣ, ਕਿਹੜਾ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਧਰਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਉਨੁ
ਕੌਣ, ਕਿਹੜਾ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਉਨੇ
ਕਿਹੜੇ, ਕਿਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਮ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਉਨੇ
ਕਉੜੇ
ਕੌੜੇ, ਕਸੈਲੇ।
ਵਿਆਕਰਣ: ਵਿਸ਼ੇਸ਼ਣ (ਭੋਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੌੜਾ/ਕਉੜਾ; ਲਹਿੰਦੀ - ਕਉੜਾ; ਸਿੰਧੀ - ਕੜੋ/ਕਉੜੋ; ਪਰਾਕ੍ਰਿਤ - ਕਡੁਅ/ਕਡੁ; ਪਾਲੀ - ਕਟੁਕ; ਸੰਸਕ੍ਰਿਤ - ਕਟੁ/ਕਟੁਕਹ (कटु/कटुक: - ਕਉੜਾ, ਤਿੱਖਾ)।
More Examples for ਕਉੜੇ
ਕਸ
(ਰਸਾਂ) ਕਸਾਂ ਨੂੰ, (ਮਿਠੇ) ਕਸੈਲੇ ਰਸਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸ/ਕਸੈਲਾ; ਬੰਗਾਲੀ - ਕਸਾ (ਕਸੈਲਾ); ਪ੍ਰਾਕ੍ਰਿਤ/ਪਾਲੀ - ਕਸਾਯ; ਸੰਸਕ੍ਰਿਤ - ਕਸ਼ਾਯ (कषाय - ਪੀਲਾ ਲਾਲ, ਕਸੈਲਾ)।
More Examples for ਕਸ
ਕਸਮਲ
ਪਾਪ, ਦੋਸ਼, ਮਾੜੇ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸਮਲ; ਬ੍ਰਜ - ਕਸ਼੍ਮਲ (ਅਸ਼ੁਧਤਾ, ਪਾਪ); ਸੰਸਕ੍ਰਿਤ - ਕਸ਼੍ਮਲਮ੍ (कश्मलम् - ਮੈਲ, ਗੰਦਗੀ; ਅਸ਼ੁਧਤਾ, ਪਾਪ)।
More Examples for ਕਸਮਲ
ਕਹਣਾ
ਕਥਨ, ਬਿਓਰਾ, ਵਿਵਰਣ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਣਾ
ਕਹਣੁ
ਕਥਨ ਕੀਤੀ ਗਈ, ਕਥਨ/ਬਿਆਨ ਕੀਤੀ ਜਾ ਸਕੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਣੁ
ਕਹਤ
ਕਿਹਾ/ਕਹਿਆ ਹੋਇਆ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਕਹਤ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਤ
ਕਹਤੇ
ਕਹਿੰਦੇ ਸਨ, ਕਥਨ ਕਰਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਹਤਾ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ) ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਤੇ
ਕਹਾ
ਕਹਾਂ, ਕਿਥੇ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਹਾ; ਅਪਭ੍ਰੰਸ਼ - ਕਾਹਾਂ; ਪ੍ਰਾਕ੍ਰਿਤ - ਕਹਿਂ (ਕਿਥੇ, ਕਿਸ ਸਥਾਨ ‘ਤੇ); ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਹਾ
ਕਹਾਏ
ਕਹਾ ਸਕਦਾ ਹੈ, ਅਖਵਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਾਏ
ਕਹਿ
ਕਹਿੰਦਾ ਹੈ, ਕਥਨ ਕਰਦਾ ਹੈ, ਆਖਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਿ
ਕਹਿਓ
ਕਿਹਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਿਓ
ਕਹਿਆ
ਕਿਹਾ ਹੈ, ਆਖਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ; ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।
More Examples for ਕਹਿਆ
ਕਹੀ
ਆਖੀ, ਕੀਤੀ ਜਾਣੀ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਅਰਦਾਸਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ(ਕਹਿਣਾ, ਬੋਲਣਾ, ਹੁਕਮ ਕਰਨਾ ਆਦਿ); ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।
More Examples for ਕਹੀ
ਕਹੀਅਹਿ
ਕਹੇ ਜਾ ਰਹੇ ਹਨ; ਗਾਏ ਜਾ ਰਹੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹੀਅਹਿ
ਕਹੀਐ
ਆਖੀਏ, ਕਿਹਾ ਜਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹੀਐ
ਕਹੁ
ਕਹੋ, ਦੱਸੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹੁ
ਕਹੈ
ਕਹਿੰਦਾ ਹੈ, ਆਖਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਹੈ; ਪ੍ਰਾਕ੍ਰਿਤ - ਕਹੇਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।
More Examples for ਕਹੈ
ਕਕਰੁ
ਕੰਕਰ, ਰੋੜ; ਰੋੜਾਂ ਵਿਚ ਖਿਲਰੇ ਬੀਜਾਂ/ਦਾਣਿਆਂ ਆਦਿ ਦੀ ਰਹਿੰਦ-ਖੂੰਹਦ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕੰਕਰ; ਪੁਰਾਤਨ ਪੰਜਾਬੀ - ਕਕਰ; ਲਹਿੰਦੀ - ਕਕਰਾ (ਕੰਕਰ, ਰੋੜ); ਸਿੰਧੀ - ਕਕਿਰੋ; ਅਪਭ੍ਰੰਸ਼/ਪ੍ਰਾਕ੍ਰਿਤ - ਕੱਕਰ (ਪਥਰ, ਰੋੜ); ਸੰਸਕ੍ਰਿਤ - ਕਰ੍ਕਰ (कर्कर - ਪਥਰ; ਹੱਡੀ)।
More Examples for ਕਕਰੁ
ਕਚਂੀ
ਕੱਚਿਆਂ ਨੇ, ਥੋਥਿਆਂ ਨੇ, ਅਧੂਰਿਆਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਚਂੀ
ਕਚੁ
ਕੱਚਾ।
ਵਿਆਕਰਣ: ਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚੁ; ਅਪਭ੍ਰੰਸ਼/ਪ੍ਰਾਕ੍ਰਿਤ - ਕੱਚ; ਸੰਸਕ੍ਰਿਤ - ਕੱਚ (कच्च - ਕੱਚਾ)।
More Examples for ਕਚੁ
ਕਛੁ
ਕੁਝ, ਕੋਈ।
ਵਿਆਕਰਣ: ਵਿਸ਼ੇਸ਼ਣ (ਗਿਆਨਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੁ
ਕਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਬੀਚਾਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਛੁ
ਕੁਝ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਬਿਦਿਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਛੂ
ਕੁਛ/ਕੁਝ ਵੀ, ਕੁਛ/ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੂ
ਕਛੂ
ਕੁਝ, ਕੋਈ।
ਵਿਆਕਰਣ: ਵਿਸ਼ੇਸ਼ਣ (ਉਪਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਛੂਐ
ਕਛੂ/ਕੁਝ ਵੀ; ਕੋਈ ਵੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੂਐ
ਕਟਿਆ
ਕੱਟਿਆ ਗਿਆ ਹੈ, ਨਾਸ ਹੋ ਗਿਆ ਹੈ; ਦੂਰ ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਟਿਆ
ਕਟੀਐ
ਕੱਟੀਦੀ ਹੈ, ਕੱਟੀ ਜਾਂਦੀ ਹੈ, ਲਥ ਜਾਂਦੀ ਹੈ; ਦੂਰ ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਟੀਐ
ਕਠਨ
ਕਠਨ, ਕਰੜਾ, ਸਖਤ।
ਵਿਆਕਰਣ: ਵਿਸ਼ੇਸ਼ਣ (ਕਰੋਧ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਠਣ; ਸਿੰਧੀ - ਕਠਿਨੁ (ਸਖਤ/ਮੁਸ਼ਕਲ, ਔਖਾ); ਬ੍ਰਜ - ਕਠਿਨ/ਕਠੀਨ; ਪਾਲੀ - ਕਠਿਨ (ਸਖਤ/ਮੁਸ਼ਕਲ, ਕਰੜਾ, ਜ਼ਾਲਮ/ਨਿਰਦਈ); ਸੰਸਕ੍ਰਿਤ - ਕਠਿਨ (कठिन - ਸਖਤ/ਮੁਸ਼ਕਲ, ਕਰੜਾ)।
More Examples for ਕਠਨ
ਕਢਹਿ
ਕਢਣ, ਕਢ ਸਕਣ, ਲਾਉਣ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਖਿੱਚਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢਹਿ
ਕਢਿ
ਕਢ ਲੈਂਦਾ ਹੈ; ਬਚਾਅ ਲੈਂਦਾ ਹੈ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢਿ
ਕਢੀਐ
ਕੱਢੀ ਜਾਂਦੀ ਹੈ, ਕੱਢ ਲਈ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕੱਡਤਿ (कड्ढति - ਖਿਚਦਾ ਹੈ, ਬਾਹਰ ਕਢਦਾ ਹੈ)।
More Examples for ਕਢੀਐ
ਕਢੇ
(ਮਾਰ) ਕਢੇ ਹਨ, ਭਜਾ ਦਿੱਤੇ ਹਨ, ਦੂਰ ਕਰ ਦਿੱਤੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢੇ
ਕਢੈ
(ਵੇਗਾਰ) ਕਢਦੀ ਹੈ, (ਬਿਨਾਂ ਮਜ਼ਦੂਰੀ ਕਾਰ/ਸੇਵਾ) ਕਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕਢਇ; ਪ੍ਰਾਕ੍ਰਿਤ - ਕਡ੍ਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢੈ
ਕਤ
ਕਿਵੇਂ? ਕਿਸ ਤਰ੍ਹਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਤ (ਕਿਉਂ; ਕਿਥੇ; ਕਿਵੇਂ); ਅਪਭ੍ਰੰਸ਼ - ਕੱਤ; ਪ੍ਰਾਕ੍ਰਿਤ - ਕੱਤੋ; ਸੰਸਕ੍ਰਿਤ - ਕੁਤਹ (कुत: - ਕਿਸ ਤੋਂ/ਕੋਲੋਂ; ਕਿਸ ਸਮੇਂ ਤੋਂ; ਕਿਸ ਲਈ; ਕਿਉਂ)।
More Examples for ਕਤ
ਕਤਿਕ
ਕੱਤਕ ਦੁਆਰਾ, ਦੇਸੀ ਸਾਲ ਦੇ ਅਠਵੇਂ ਮਹੀਨੇ ਕੱਤਕ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਤਾ/ਕਤਕ; ਅਪਭ੍ਰੰਸ - ਕੱਤਿਗ; ਪ੍ਰਾਕ੍ਰਿਤ - ਕੱਤਿਯ; ਸੰਸਕ੍ਰਿਤ - ਕਾਰ੍ਤਿਕ (कार्तिक - ਅਕਤੂਬਰ-ਨਵੰਬਰ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਅਠਵਾਂ ਮਹੀਨਾ)।
More Examples for ਕਤਿਕ
ਕਤੇਬਾ
ਕਤੇਬਾਂ/ਕਿਤਾਬਾਂ, ਸਾਮੀ ਮੱਤ ਦੀਆਂ ਧਾਰਮਕ ਕਿਤਾਬਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਗੁਰਬਾਣੀ - ਕਤੇਬ; ਅਰਬੀ - ਕਿਤੇਬ/ਕਿਤਾਬ (ਸਾਮੀ ਧਰਮ ਗ੍ਰੰਥ)।
More Examples for ਕਤੇਬਾ
ਕਥਨੀ
ਕਥਨੀ, ਕਥਾ, ਵਿਚਾਰ; ਕਹੀ ਹੋਈ ਗੱਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥਨੀ; ਸੰਸਕ੍ਰਿਤ - ਕਥਨ (कथन - ਬਿਆਨ ਕਰਨਾ)।
More Examples for ਕਥਨੀ
ਕਥਾ
ਕਥਾ (ਰੂਪੀ), ਕਹਾਣੀ (ਰੂਪੀ), ਗਾਥਾ (ਰੂਪੀ); ਸਿਫਤ-ਸਲਾਹ (ਰੂਪੀ), ਗਿਆਨ-ਵਿਚਾਰ (ਰੂਪੀ)।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥਾ (ਉਹ ਜੋ ਕਿਹਾ ਜਾਵੇ; ਧਾਰਮਕ ਵਿਖਿਆਨ; ਚਰਚਾ, ਬਿਰਤਾਂਤ; ਕਿੱਸਾ); ਅਪਭ੍ਰੰਸ਼/ਪਾਲੀ - ਕਥਾ (ਗੱਲ, ਕਹਾਣੀ); ਸੰਸਕ੍ਰਿਤ - ਕਥਾ (कथा - ਵਾਰਤਾਲਾਪ, ਭਾਸ਼ਣ, ਕਹਾਣੀ)।
More Examples for ਕਥਾ
ਕਥਿਆ
ਕਥਿਆ (ਜਾ ਸਕਦਾ), ਕਥਨ ਕੀਤਾ (ਜਾ ਸਕਦਾ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥ (ਕਹਿਣਾ/ਆਖਣਾ); ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।
More Examples for ਕਥਿਆ
ਕਥੀਐ
ਕਥੀ ਹੈ, ਕਥਨ ਕੀਤੀ ਹੈ, ਉਚਾਰੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਥਿ/ਕਥਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਨ/ਵਰਣਨ ਕਰਦਾ ਹੈ)।
More Examples for ਕਥੀਐ
ਕਨਿਕ
ਸੋਨੇ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਰਾਜਸਥਾਨੀ/ਬ੍ਰਜ/ਪਾਲੀ - ਕਨਕ; ਸੰਸਕ੍ਰਿਤ - ਕਨਕਮ੍ (कनकम् - ਸੋਨਾ)।
More Examples for ਕਨਿਕ
ਕਪਹਿ
ਕੱਟ ਦਿੰਦੀਓਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪੋਠੇਹਾਰੀ - ਕੱਪਣਾ (ਕੱਟਣਾ, ਟੁੱਕਣਾ, ਵੱਢਣਾ, ਵਾਢੀ ਕਰਨਾ; ਕਤਲ ਕਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਕੱਪਣ; ਸੰਸਕ੍ਰਿਤ - ਕਲ੍ਪ੍ (कल्प् - ਕੱਟਣਾ; ਕਾਟ ਕਰਨਾ)।
More Examples for ਕਪਹਿ
ਕਪਰੁ
ਕੱਪਰ, ਤੂਫਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪਰ (ਦਰਿਆ ਦੀ ਲਹਿਰ, ਮੰਝਧਾਰ); ਸਿੰਧੀ - ਕਪਰੁ (ਦਰਿਆ ਜਾਂ ਝੀਲ ਦਾ ਉੱਚਾ ਕਿਨਾਰਾ)।
More Examples for ਕਪਰੁ
ਕਪੜਿ
ਕਪੜੇ ਵਿਚ, ਵਸਤਰ ਵਿਚ; ਲਿਬਾਸ ਵਿਚ, ਪਹਿਰਾਵੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਪੜਿ
ਕਪੜੁ
ਕਪੜਾ, ਕਪੜਾ-ਲੱਤਾ, ਮਾਇਕੀ ਸਾਜੋ-ਸਮਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਪੜੁ
ਕਪਾਹੈ
ਕਪਾਹ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਸਾਮੀ/ਲਹਿੰਦੀ - ਕਪਾਹ; ਸਿੰਧੀ - ਕਪਹ/ਕਪਾਹ; ਅਪਭ੍ਰੰਸ਼ - ਕੱਪਾਸੁ/ਕਪਾਸਿ; ਪ੍ਰਾਕ੍ਰਿਤ - ਕੱਪਾਸ (ਕਪਾਹ, ਉੱਨ); ਪਾਲੀ - ਕੱਪਾਸ; ਸੰਸਕ੍ਰਿਤ - ਕਰ੍ਪਾਸਹ (कर्पास: - ਕਪਾਹ ਦਾ ਬੂਟਾ, ਕਪਾਹ)।
More Examples for ਕਪਾਹੈ
ਕਪੇ
ਕੰਪੇ, ਕੰਬਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਪੈ/ਕੰਪੈ; ਪ੍ਰਾਕ੍ਰਿਤ - ਕੰਪਅਇ; ਪਾਲੀ - ਕਮ੍ਪਤਿ; ਸੰਸਕ੍ਰਿਤ - ਕਮ੍ਪਤੇ (कम्पते - ਥਰਥਰਾਉਂਦਾ ਹੈ, ਕੰਬਦਾ ਹੈ)।
More Examples for ਕਪੇ
ਕਬ
ਕਦੀ/ਕਦੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬ
ਕਬਹੀ
ਕਦੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬਹੀ
ਕਬਹੂੰ
ਕਦੇ/ਕਦੇ ਵੀ; ਕਿਸੇ ਸਮੇਂ/ਕਿਸੇ ਸਮੇਂ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬਘੇਲੀ - ਕਬਹੂੰ (ਕਦੇ ਵੀ); ਬ੍ਰਜ - ਕਬਹੁ/ਕਬਹੂ/ਕਬਹੂੰ (ਕਦੇ ਵੀ), ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬਹੂੰ
ਕਬੀਰ
(ਹੇ) ਕਬੀਰ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਕਬੀਰ (ਮਹਾਨ, ਵਡਾ; ਸੰਤ ਕਬੀਰ); ਅਰਬੀ - ਕਬੀਰ (كبير - ਮਹਾਨ, ਵਡਾ)।
More Examples for ਕਬੀਰ
ਕਬੈ
ਕਦੇ, ਕਦੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬੈ
ਕਮਲ
ਕਮਲ/ਕੰਵਲ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ/ਕੰਵਲ ਦਾ ਫੁੱਲ)।
More Examples for ਕਮਲ
ਕਮਲੁ
ਕਮਲ/ਕੰਵਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ ਦਾ ਫੁੱਲ)।
More Examples for ਕਮਲੁ
ਕਮਾਉ
ਕਮਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਉ
ਕਮਾਇ
ਕਮਾ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਇ
ਕਮਾਇਆ
ਕਮਾਇਆ, ਧਾਰਨ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਇਆ
ਕਮਾਈਐ
ਕਮਾਈਦੀ ਹੈ, ਕਮਾਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਈਐ
ਕਮਾਏ
ਕਮਾਉਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ -ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਏ
ਕਮਾਹਿ
ਕਮਾਉਂਦੇ ਹਨ, ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਹਿ
ਕਮਾਦੈ
ਕਮਾਦ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਮਾਦ; ਸਿੰਧੀ - ਕਮੰਦੁ (ਗੰਨਾ); ਫ਼ਾਰਸੀ/ਅਰਬੀ - ਕੰਦ (قند - ਬੂਰਾ, ਮਿਸ਼ਰੀ, ਖੰਡ)।
More Examples for ਕਮਾਦੈ
ਕਮਾਵਣੀ
ਕਮਾਉਣੀ ਹੈ, ਕਮਾਉਣ ਹੁੰਦੀ ਹੈ, ਕਰਨੀ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਵਣੀ
ਕਮਾਵਣੇ
ਕਮਾਉਣੇ (ਪੈਂਦੇ) ਹਨ; ਭੋਗਣੇ (ਪੈਂਦੇ) ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਵਣੇ
ਕਰ
ਕਰ, ਹੱਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਵਧੀ/ਬ੍ਰਜ - ਕਰ; ਸੰਸਕ੍ਰਿਤ - ਕਰਹ (कर: - ਹਥ)।
More Examples for ਕਰ
ਕਰਉ
ਕਰਉਂ, ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਉ
ਕਰੰਉ
ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੰਉ
ਕਰਈ
ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰਈ
ਕਰਸੀ
ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰਸੀ
ਕਰਹਲਾ
(ਹੇ) ਕਰਹੋ! (ਹੇ) ਊਠ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।
More Examples for ਕਰਹਲਾ
ਕਰਹਲੇ
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਸਿਰਲੇਖ।
ਵਿਆਕਰਣ: ਨਾਂਵ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।
More Examples for ਕਰਹਲੇ
ਕਰਹਲੇ
(ਹੇ) ਕਰਹੋ! (ਹੇ) ਊਠ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।
ਕਰਹਿ
ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਕਰਹਿ; ਪ੍ਰਾਕ੍ਰਿਤ - ਕਰੰਤਿ; ਸੰਸਕ੍ਰਿਤ - ਕੁਰਵੰਤਿ (कुर्वन्ति - ਕਰਦੇ ਹਨ)।
More Examples for ਕਰਹਿ
ਕਰਹੁ
ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਹੁ
ਕਰਣ
ਕਰਨ (ਦੇ ਸਮਰਥ), ਬਣਾਉਣ (ਦੇ ਸਮਰਥ)।
ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ)।
More Examples for ਕਰਣ
ਕਰਣਾ
ਕਰਨਾ ਹੈ/ਰਚਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਣਾ
ਕਰਣੀ
ਕਰਣੀਅ, ਕਰਨ ਜੋਗ (ਕਾਰ)।
ਵਿਆਕਰਣ: ਵਿਸ਼ੇਸ਼ਣ (ਕੀਰਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣੀ; ਸਿੰਧੀ - ਕਰਣੀ (ਕੰਮ); ਪ੍ਰਾਕ੍ਰਿਤ - ਕਰਣੀਅ; ਪਾਲੀ - ਕਰਣੀਯ (ਕਰਤੱਬ; ਕਾਰੋਬਾਰ); ਸੰਸਕ੍ਰਿਤ - ਕਰਣੀਯ (करणीय - ਕਰਨ ਜੋਗ; ਕੰਮ)।
More Examples for ਕਰਣੀ
ਕਰਣੁ ਜਾਇ
ਕੀਤਾ ਜਾ ਸਕਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਕਰਣੁ ਜਾਇ
ਕਰਣੈ
ਕਰਨ ਦੇ (ਜੋਗ), ਕਰਨ ਦੇ (ਸਮਰਥ)।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਣੈ
ਕਰਣੈਹਾਰੋ
ਕਰਨਹਾਰ, ਕਰਨ ਵਾਲਾ, ਰਚਨਹਾਰ, ਸਿਰਜਣਹਾਰ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਣੈਹਾਰੋ
ਕਰਤ
ਕਰਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।
More Examples for ਕਰਤ
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
More Examples for ਕਰਤਾ
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਸੋ ਦਾ); ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਰਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਆਪਿ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾਰੁ
ਕਰਨਵਾਲਾ, ਕਰਨਹਾਰ/ਰਚਨਹਾਰ ਕਰਤਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਤਾਰੁ; ਅਪਭ੍ਰੰਸ - ਕਰਤਾਰ; ਸੰਸਕ੍ਰਿਤ - ਕਰਤ੍ਰਿ/ਕਰ੍ਤਾ/ਕਰ੍ਤਾਰ (कर्तृ/कर्ता/कर्तार - ਕਰਨ ਵਾਲਾ/ਸ੍ਰਿਸ਼ਟੀ ਬਨਾਉਣ ਵਾਲਾ)।
More Examples for ਕਰਤਾਰੁ
ਕਰਤਾਰੋ
ਕਰਤਾਰ ਦੇ, ਕਰਤੇ ਦੇ, ਕਰਨਹਾਰ ਦੇ, ਰਚਨਹਾਰ ਦੇ, ਸਿਰਜਣਹਾਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਤਾਰ; ਅਪਭ੍ਰੰਸ - ਕਰਤਾਰ; ਸੰਸਕ੍ਰਿਤ - ਕਰਤ੍ਰਿ/ਕਰ੍ਤਾ/ਕਰ੍ਤਾਰ (कर्तृ/कर्ता/कर्तार - ਕਰਨ ਵਾਲਾ/ਸ੍ਰਿਸ਼ਟੀ ਬਨਾਉਣ ਵਾਲਾ)।
More Examples for ਕਰਤਾਰੋ
ਕਰਤੁ
ਕਰਦਾ (ਹੈਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।
More Examples for ਕਰਤੁ
ਕਰਤੇ
ਕਰਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
More Examples for ਕਰਤੇ
ਕਰਨੀ
ਕਰਨੀ ਕਾਰਣ, ਕਾਰ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣੀ; ਸਿੰਧੀ - ਕਰਣੀ (ਕੰਮ, ਕਾਰਜ); ਪ੍ਰਾਕ੍ਰਿਤ - ਕਰਣੀਅ; ਪਾਲੀ - ਕਰਣੀਯ (ਫਰਜ, ਕਾਰੋਬਾਰ); ਸੰਸਕ੍ਰਿਤ - ਕਰਣੀਯ (करणीय - ਕਰਨ ਜੋਗ, ਕੰਮ)।
More Examples for ਕਰਨੀ
ਕਰਨੈਹਾਰੁ
ਕਰਨਹਾਰ, ਕਰਨ ਵਾਲਾ, ਸਿਰਜਣਹਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਨੈਹਾਰੁ
ਕਰਮ
ਕਰਮਾਂ (ਦਾ), ਕੰਮਾਂ (ਦਾ), ਕਾਰਜਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮ
ਕਰਮੰ
ਕਰਮ; ਕਰਮ-ਧਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।
More Examples for ਕਰਮੰ
ਕਰਮ ਧਰਮ
ਕਰਮਾਂ-ਧਰਮਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ) + ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।
More Examples for ਕਰਮ ਧਰਮ
ਕਰਮਿ
ਕਰਮ ਵਿਚ, ਭਾਗ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕਰਮ (ਫ਼ਜ਼ਲ, ਕਿਰਪਾ)।
More Examples for ਕਰਮਿ
ਕਰੰਮਿ
ਕਰਮਾਂ ਨਾਲ, ਭਾਗਾਂ ਨਾਲ, ਨਸੀਬਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰੰਮਿ
ਕਰਮੀ
ਕਰਮਾਂ ਅਨੁਸਾਰ, ਕੰਮਾਂ ਅਨੁਸਾਰ, ਕਾਰਜਾਂ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮੀ
ਕਰਮੁ
ਕਰਮ-ਲੇਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮੁ
ਕਰਮੁ
ਕਰਮ, ਕਰਮ-ਧਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
ਕਰੜਾ
ਸਖਤ, ਕਰੜਾ; ਅਤਿ ਕਠਨ।
ਵਿਆਕਰਣ: ਵਿਸ਼ੇਸ਼ਣ (ਸਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੜਾ; ਅਪਭ੍ਰੰਸ਼ - ਕਰਿਡਅ; ਪ੍ਰਾਕ੍ਰਿਤ - ਕਰਿਡ; ਸੰਸਕ੍ਰਿਤ - ਕ੍ਰਿਡ੍ (कृड् - ਸਖ਼ਤ)।
More Examples for ਕਰੜਾ
ਕਰਾਇਦਾ
ਕਰਾ ਦਿੰਦਾ ਹੈ, ਬਣਾ ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।
More Examples for ਕਰਾਇਦਾ
ਕਰਾਰੇ
ਕਰੜੇ, ਤਕੜੇ; ਬਹਾਦਰ।
ਵਿਆਕਰਣ: ਵਿਸ਼ੇਸ਼ਣ (ਵੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਕਰਾਰਾ (ਸਖਤ, ਰੁੱਖਾ, ਕਰੜਾ); ਬ੍ਰਜ - ਕਰਾਲ (ਉੱਚਾ, ਭਿਆਨਕ); ਪ੍ਰਾਕ੍ਰਿਤ - ਕਰਾਲ (ਮੂੰਹ ਬਨਾਉਣਾ, ਡਰਾਵਣਾ, ਉੱਚਾ); ਸੰਸਕ੍ਰਿਤ - ਕਡਾਰ (कडार - ਉਚੇ ਦੰਦ ਹੋਣਾ)।
More Examples for ਕਰਾਰੇ
ਕਰਿ
ਕਿਵੇਂ, ਕਿਸ ਤਰਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿ
ਕਰਿ
ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰਿ ਕਰਿ
ਕਰ-ਕਰ ਕੇ, ਰਚ-ਰਚ ਕੇ, ਬਣਾ-ਬਣਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿ ਕਰਿ
ਕਰਿਆ
ਕਰਿਆ ਹੈ, ਕੀਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿਆ
ਕਰਿਹਉ
(ਰੰਗਣਾ/ਰੰਗ) ਕਰਦੀ ਹਾਂ; ਰੰਗਦੀ ਹਾਂ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਰਹਉ (ਮੈਂ ਕਰਦਾ ਹਾਂ); ਪ੍ਰਾਕ੍ਰਿਤ - ਕਰਮੁ; ਸੰਸਕ੍ਰਿਤ - ਕੁਰ੍ਯਾਮ੍ (कुर्याम् - ਮੈਨੂੰ ਕਰਨਾ ਚਾਹੀਦਾ ਹੈ)।
More Examples for ਕਰਿਹਉ
ਕਰੀ
ਕਰਾਂ, ਕਰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੀ
ਕਰੀਮ
ਬਖਸ਼ਿੰਦ, ਬਖਸ਼ਿਸ਼ ਕਰਨ ਵਾਲਾ, ਮਿਹਰ ਕਰਨ ਵਾਲਾ, ਕਿਰਪਾ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਕਰਤਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕਰੀਮ (ਮਿਹਰਵਾਨੀ ਕਰਨ ਵਾਲਾ, ਬਖਸ਼ਿਸ਼ ਵਾਲਾ, ਕ੍ਰਿਪਾਲੂ); ਕਰਮ (ਮਿਹਰਵਾਨੀ, ਬਖਸ਼ਿਸ਼)।
More Examples for ਕਰੀਮ
ਕਰੇ
(ਜਦੋਂ) ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇ
ਕਰੇਉ
ਕਰੇਉਂ/ਕਰਉਂ, ਕਰਦੀ ਹਾਂ; ਧਾਰਦੀ ਹਾਂ, ਪਹਿਨਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਉ
ਕਰੇਇ
(ਚੋਰ) ਕਰਦਾ ਹੈ, (ਚੋਰ) ਬਣਾ ਦਿੰਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਇ
ਕਰੇਇ
(ਜਦੋਂ) ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੇਹਾ
ਕਰੀਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਹਾ
ਕਰੇਦੜ
ਕਰਨ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੜ
ਕਰੇਦੀ
ਕਰਦੀ ਹੋਈ, ਧਾਰਦੀ ਹੋਈ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਕਰੇਂਦੀ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੀ
ਕਰੇਦੇ
(ਖੇਲ) ਕਰੇਂਦੇ, (ਖੇਲ) ਕਰਦੇ, (ਕਲੋਲ) ਕਰਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੇ
ਕਰੇਵਹੋ
ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਵਹੋ
ਕਰੈ
ਕਰੈਂ/ਕਰਹਿਂ, ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਹਿ/ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੈ
ਕਰੈ
ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੈ
ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੈ ਆਰੰਭ
ਅਰੰਭ ਕਰਦਾ ਹੈ, ਸ਼ੁਰੂ ਕਰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਪੁਰਾਤਨ ਪੰਜਾਬੀ - ਆਰੰਭ/ਅਰੰਭ; ਗੁਜਰਾਤੀ/ਮਰਾਠੀ - ਆਰੰਭ; ਸਿੰਧੀ - ਆਰੰਭੁ; ਅਪਭ੍ਰੰਸ਼/ਪ੍ਰਾਕ੍ਰਿਤ - ਆਰੰਭ (ਸ਼ੁਰੂ/ਅਰੰਭ); ਪਾਲੀ - ਆਰਮ੍ਭ; ਸੰਸਕ੍ਰਿਤ - ਆਰਮ੍ਭਹ (आरम्भ: - ਸ਼ੁਰੂ/ਅਰੰਭ)।
More Examples for ਕਰੈ ਆਰੰਭ
ਕਰੋਧ
ਕ੍ਰੋਧ, ਗੁੱਸਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।
More Examples for ਕਰੋਧ
ਕਲ
ਕਲਿਜੁਗ (ਵਿਚ), ਵਰਤਮਾਨ ਜੁਗ (ਵਿਚ); ਕਲ-ਕਲੇਸ਼ ਭਰੇ ਸਮੇਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।
More Examples for ਕਲ
ਕਲਪਨਾ
ਕਲਪਨਾ, ਚਿੰਤਾ, ਫਿਕਰ; ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਲਪਨਾ (ਕਲਪਨਾ; ਕਲਪਿਤ; ਅਨੁਮਾਨ); ਸੰਸਕ੍ਰਿਤ - ਕਲ੍ਪਨਾ (कल्पना - ਅਨੁਮਾਨ; ਕਾਢ, ਬਨਾਵਟ, ਬਣਾਉਣਾ, ਤਰਤੀਬ ਦੇਣੀ)।
More Examples for ਕਲਪਨਾ
ਕਲਮ
ਕਲਮ; ਰੱਬੀ-ਹੁਕਮ ਰੂਪੀ ਕਲਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕਲਮ (ਛਿੱਲੀ ਜਾਂ ਕੱਟੀ ਹੋਈ ਚੀਜ; ਲਿਖਣ ਦਾ ਸੰਦ; ਹਰੀ ਟਾਹਣੀ ਜੋ ਤੋੜ ਕੇ ਜਮੀਨ ਵਿਚ ਲਾਈ ਜਾਂਦੀ ਹੈ; ਕਾਨੇ ਆਦਿ ਦੀ ਘੜੀ ਹੋਈ ਲੇਖਣੀ)।
More Examples for ਕਲਮ
ਕਲਰ
ਕੱਲਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਲੱਰ; ਸਿੰਧੀ - ਕਲਰੁ; ਸੰਸਕ੍ਰਿਤ - ਕੱਲਰ* (कल्लर - ਕੱਲਰ ਵਾਲੀ ਮਿੱਟੀ/ਕਲਰਾਠੀ ਧਰਤੀ)।
More Examples for ਕਲਰ
ਕਲਵਤਿ
ਕਰਵਤ/ਕਰਵਤ੍ਰ ਨਾਲ, ਆਰੇ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਵਤਰ; ਲਹਿੰਦੀ - ਕਲਵੱਤਰ; ਮਰਾਠੀ/ਪੁਰਾਤਨ ਅਵਧੀ/ਪੁਰਾਤਨ ਮਾਰਵਾੜੀ - ਕਰਵਤ; ਪ੍ਰਾਕ੍ਰਿਤ - ਕਰਪੱਤ; ਸੰਸਕ੍ਰਿਤ - ਕਰਪੱਤ੍ਰਮ੍ (करपत्त्रम् - ਆਰਾ)।
More Examples for ਕਲਵਤਿ
ਕਲਾ
ਕਲਾਂ, ਰਿਸ਼ਮਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪ੍ਰਾਕ੍ਰਿਤ/ਪਾਲੀ - ਕਲਾ (ਕਲਾ, ਹੁਨਰ); ਸੰਸਕ੍ਰਿਤ - ਕਲਾ (कला - ਕੋਈ ਵਿਹਾਰਕ ਕਲਾ)।
More Examples for ਕਲਾ
ਕਲਿ
ਕਲਿਜੁਗ (ਦੀ), ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਇਕ ਜੁਗ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।
More Examples for ਕਲਿ
ਕਲੇਸ
ਕਲੇਸ਼, ਦੁਖ, ਪੀੜਾ; ਲੜਾਈ-ਝਗੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਕਲੇਸ; ਸੰਸਕ੍ਰਿਤ - ਕ੍ਲੇਸ਼ਹ (क्लेश: - ਦਰਦ, ਕਸ਼ਟ, ਸੰਕਟ, ਬਿਮਾਰੀ ਦਾ ਦਰਦ)।
More Examples for ਕਲੇਸ
ਕਵਣੁ
ਕੌਣ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਵਣੁ
ਕਵਨ
ਕੌਣ? ਕਿਹੜੀ? ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਟੇਕ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਵਨ
ਕਵਾਉ
ਬੋਲ; ਹੁਕਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਵਾਉ/ਕੁਆਉ; ਲਹਿੰਦੀ - ਕੋ (ਰੌਲਾ), ਕੁਆਵਣ (ਸੱਦਣਾ/ਬੁਲਾਉਣਾ); ਪ੍ਰਾਕ੍ਰਿਤ - ਕਵਾ (ਬੋਲਣਾ), ਕਵਇ (ਰੌਲਾ ਪਾਉਂਦਾ ਹੈ); ਸੰਸਕ੍ਰਿਤ - ਕਵਾ (कवा - ਚੀਕ), ਕਵਤੇ (कवते - ਚੀਕ ਮਾਰਦਾ ਹੈ/ਪੁਕਾਰਦਾ ਹੈ)।
More Examples for ਕਵਾਉ
ਕੜਕਾਇ
ਕੜਕਾ ਕੇ, ਤਿੜਕਾ ਕੇ, ਭੰਨ ਕੇ, ਤੋੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੜਕਣਾ (ਖੜਖੜ ਕਰਨਾ, ਤਿੜਕਾਉਣਾ); ਅਪਭ੍ਰੰਸ਼/ਪ੍ਰਾਕ੍ਰਿਤ - ਕਡਕਿੱਯ (ਤਿੜਕਨ); ਸੰਸਕ੍ਰਿਤ - ਕਟਕਟਾ (कटकटा - ਰਗੜਨ ਦੀ ਅਵਾਜ)।
More Examples for ਕੜਕਾਇ
ਕਾ
ਕਿਸ (ਨਾਲ/ਵਿਚ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत:- ਕਰਨਾ)।
More Examples for ਕਾ
ਕਾਂ
ਕਿਸ (ਦੀ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਂ/ਕਾ (ਕਿਥੇ; ਕਿਹੜਾ); ਅਪਭ੍ਰੰਸ਼ - ਕਾ (ਕਿਸ ਦਾ); ਸੰਸਕ੍ਰਿਤ - ਕਹ (क: - ਕੌਣ)।
More Examples for ਕਾਂ
ਕਾਇਅਉ
ਕਾਇਆ/ਕਾਇਆਂ, ਦੇਹੀ, ਸਰੀਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।
More Examples for ਕਾਇਅਉ
ਕਾਇਅਉ
ਕਾਇਆ/ਕਾਇਆਂ, ਦੇਹੀ, ਸਰੀਰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।
ਕਾਇਆ
ਕਾਇਆ ਦੇ, ਦੇਹੀ ਦੇ, ਸਰੀਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।
More Examples for ਕਾਇਆ
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਕਾਰ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
More Examples for ਕਾਈ
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਰਾਤਿ ਦਾ); ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਕੋਰ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
ਕਾਹਿ
ਕਿਉਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਾਹਿ
ਕਾਹੀ
ਕਾਹਿ, ਕਿਉਂ, ਕਿਸ ਲਈ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਾਹੀ
ਕਾਹੇ
ਕਾਹਦੇ (ਉਤੇ)? ਕਿਸ (ਉਤੇ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਹੇ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ/ਕਥੰ (केन/कथं - ਕਿਸ ਦੁਆਰਾ, ਕਿਵੇਂ, ਕਿਸ ਪ੍ਰਕਾਰ)।
More Examples for ਕਾਹੇ
ਕਾਗਾ
(ਹੇ) ਕਾਗਾ/ਕਾਗ! (ਹੇ) ਕਾਵਾਂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਾਗ; ਅਵਧੀ/ਬ੍ਰਜ - ਕਾਗ/ਕਾਗਾ; ਸੰਸਕ੍ਰਿਤ - ਕਾਕ/ਕਾਗ (काक/काग - ਕਾਂ)।
More Examples for ਕਾਗਾ
ਕਾਚੀ
ਕੱਚੀ।
ਵਿਆਕਰਣ: ਵਿਸ਼ੇਸ਼ਣ (ਸਾਰੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਚਾ/ਕਾਚੀ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੀ
ਕਾਚੈ
ਕੱਚੇ।
ਵਿਆਕਰਣ: ਵਿਸ਼ੇਸ਼ਣ (ਤਾਗੈ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਾਚੋ; ਬ੍ਰਜ - ਕਾਚਾ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੈ
ਕਾਜਿ
ਕਾਜ/ਕਾਰਜ ਵਿਚ, ਕੰਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਜੁ; ਸਿੰਧੀ - ਕਾਜੁ (ਕੰਮ, ਰੌਣਕ); ਅਪਭ੍ਰੰਸ਼ - ਕੱਜ/ਕੱਜੁ; ਪ੍ਰਾਕ੍ਰਿਤ - ਕੱਜ (ਕੰਮ, ਫਰਜ਼ ਦੀ ਅਦਾਇਗੀ); ਪਾਲੀ - ਕੱਯ/ਕਰਯ; ਸੰਸਕ੍ਰਿਤ - ਕਾਰਯ (कार्य - ਜੋ ਕੀਤਾ ਗਿਆ; ਕੰਮ)।
More Examples for ਕਾਜਿ
ਕਾਜੁ
ਕਾਜ, ਕਾਰਜ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਜੁ; ਸਿੰਧੀ - ਕਾਜੁ (ਕੰਮ, ਰੌਣਕ); ਅਪਭ੍ਰੰਸ਼ - ਕੱਜ/ਕੱਜੁ; ਪ੍ਰਾਕ੍ਰਿਤ - ਕੱਜ (ਕੰਮ, ਫਰਜ਼ ਦੀ ਅਦਾਇਗੀ); ਪਾਲੀ - ਕੱਯ/ਕਰਯ; ਸੰਸਕ੍ਰਿਤ - ਕਾਰਯ (कार्य - ਜੋ ਕੀਤਾ ਗਿਆ; ਕੰਮ)।
More Examples for ਕਾਜੁ
ਕਾਟਿ
ਕੱਟ ਕੇ, ਵੱਢ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਕਾਟਨਾ; ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਾਟਿ
ਕਾਂਢੀਅਹਿ
ਕਹੀਦੇ ਹਨ, ਆਖੀਦੇ ਹਨ, ਕਹੇ ਜਾਂਦੇ ਹਨ, ਆਖੇ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
More Examples for ਕਾਂਢੀਅਹਿ
ਕਾਂਣਿ
ਕਾਣ, ਮੁਥਾਜੀ; ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਣ; ਬੁੰਦੇਲੀ - ਕਾਂਨ; ਅਵਧੀ - ਕਾਨਿ; ਬ੍ਰਜ - ਕਾਣ/ਕਾਨ/ਕਾਨਿ/ਕਾਂਨਿ; ਅਪਭ੍ਰੰਸ਼/ਪ੍ਰਾਕ੍ਰਿਤ - ਕਾਣਿ (ਲੋਕਲਾਜ; ਮਰਿਆਦਾ ਦਾ ਧਿਆਨ; ਸੰਕੋਚ; ਚਿੰਤਾ); ਸੰਸਕ੍ਰਿਤ - ਕਰ੍ਣੀ (कर्णी - ਬੰਧਨ)।
More Examples for ਕਾਂਣਿ
ਕਾਤੀ
ਕੈਂਚੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਤੀ; ਸਿੰਧੀ - ਕਾਤਰੀ; ਪ੍ਰਾਕ੍ਰਿਤ - ਕੱਤਰੀ; ਪਾਲੀ - ਕੱਤਰੀ; ਸੰਸਕ੍ਰਿਤ - ਕਰ੍ਤ੍ਰੀ (कर्त्री - ਕੈਂਚੀ, ਚਾਕੂ)।
More Examples for ਕਾਤੀ
ਕਾਨ੍
ਕਾਨ੍ਹ ਦੇ, ਕ੍ਰਿਸ਼ਨ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਕਾਨ੍ਹ; ਪ੍ਰਾਕ੍ਰਿਤ - ਕੰਨ੍ਹ/ਕਿੰਨ੍ਹ/ਕਿਸਣ; ਪਾਲੀ - ਕਣ੍ਹ; ਸੰਸਕ੍ਰਿਤ - ਕ੍ਰਿਸ਼ਣ (कृष्ण - ਗੂੜਾ ਨੀਲਾ, ਕਾਲਾ; ਕ੍ਰਿਸ਼ਨ)।
More Examples for ਕਾਨ੍
ਕਾਪੜੁ
ਕਪੜਾ; ਪਹਿਰਾਵਾ, ਲਿਬਾਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬੰਗਾਲੀ - ਕਾਪੜ; ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਾਪੜੁ
ਕਾਪੜੁ
ਕਪੜਾ; ਪਹਿਰਾਵਾ, ਲਿਬਾਸ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬੰਗਾਲੀ - ਕਾਪੜ; ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
ਕਾਬਲਹੁ
ਕਾਬਲੋਂ, ਕਾਬਲ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਬਲ; ਫ਼ਾਰਸੀ - ਕਾਬੁਲ (ਇਕ ਸ਼ਹਿਰ ਦਾ ਨਾਂ ਜੋ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ)।
More Examples for ਕਾਬਲਹੁ
ਕਾਮ
ਕਾਮ (ਨਾਲ), ਕਾਮ-ਵਾਸ਼ਨਾ (ਨਾਲ), ਇੰਦ੍ਰਿਆਵੀ ਇੱਛਾ (ਸੰਗ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।
More Examples for ਕਾਮ
ਕਾਮ
ਕੰਮ, ਕਾਰਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਉੜੀਆ/ਅਵਧੀ/ਨੇਪਾਲੀ - ਕਾਮ; ਲਹਿੰਦੀ/ਅਪਭ੍ਰੰਸ਼ - ਕੰਮ; ਪ੍ਰਾਕ੍ਰਿਤ - ਕੰਮਣ/ਕੰਮ/ਕੰਮਾ; ਪਾਲੀ - ਕੰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਜ)।
ਕਾਮਾਰਥੀ
ਕਾਮ ਦਾ ਅਰਥੀ, ਕਾਮ ਦੀ ਇਛਾ ਵਾਲਾ, ਕਾਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਮਰ੍ਥਿਨ੍ (कामर्थिन् - ਕਾਮੁਕ, ਕਾਮੀ)।
More Examples for ਕਾਮਾਰਥੀ
ਕਾਮਿ
ਕਾਮ ਵਿਚ, ਕਾਮ-ਵਾਸ਼ਨਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇਛਾ, ਪਿਆਰ, ਜਿਨਸੀ ਪਿਆਰ)।
More Examples for ਕਾਮਿ
ਕਾਮਿਨੀ
ਕਾਮਣੀ ਦੇ, ਸੁੰਦਰ ਇਸਤਰੀ ਦੇ, ਪਿਆਰੀ ਇਸਤਰੀ ਦੇ; ਪਤਨੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਮਣਿ; ਅਪਭ੍ਰੰਸ਼ - ਕਾਮਿਣਿ; ਪ੍ਰਾਕ੍ਰਿਤ - ਕਾਮਿਣੀ (ਪਿਆਰੀ, ਪਤਨੀ); ਪਾਲੀ - ਕਾਮਿਨੀ; ਸੰਸਕ੍ਰਿਤ - ਕਾਮਿਨੀ (कामिनी - ਪਿਆਰੀ)।
More Examples for ਕਾਮਿਨੀ
ਕਾਮੁ
ਕਾਮ, ਕਾਮ-ਵਾਸ਼ਨਾ, ਇੰਦ੍ਰਿਆਵੀ ਇਛਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।
More Examples for ਕਾਮੁ
ਕਾਰ
ਕਾਰ; ਕਿਰਿਆ/ਪ੍ਰਕਿਰਿਆ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਾਰ (ਕੰਮ); ਸਿੰਧੀ - ਕਾਰਿ (ਕੰਮ, ਕਿੱਤਾ); ਸੰਸਕ੍ਰਿਤ - ਕਾਰ (कार - ਕਾਰ, ਕੰਮ) ।
More Examples for ਕਾਰ
ਕਾਰਜ
ਕਾਰਜ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾਰਜ (ਕੰਮ); ਸੰਸਕ੍ਰਿਤ - ਕਾਰਯ (कार्य - ਜੋ ਕਰਨਾ ਚਾਹੀਦਾ ਹੈ/ਕਰਨਜੋਗ, ਕੰਮ)।
More Examples for ਕਾਰਜ
ਕਾਰਣ
ਕਾਰਣ (ਕਰਤਾ/ਕਰਣ ਵਾਲਾ), ਕਾਰਣ/ਸਬੱਬ (ਬਣਾਉਣ ਦੇ ਜੋਗ), ਕਰਾਉਣ ਦੇ (ਸਮਰਥ)।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
More Examples for ਕਾਰਣ
ਕਾਰਣ
ਕਾਰਣ (ਕਰਤਾ/ਕਰਣ ਵਾਲਾ), ਕਾਰਣ/ਸਬੱਬ (ਬਣਾਉਣ ਦੇ ਜੋਗ), ਕਰਾਉਣ ਦੇ (ਸਮਰਥ)।
ਵਿਆਕਰਣ: ਵਿਸ਼ੇਸ਼ਣ (ਬ੍ਰਹਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
ਕਾਲਖ
ਕਾਲਖ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਕਾਲਿਖ; ਪ੍ਰਾਕ੍ਰਿਤ - ਕਾਲਿੱਕ; ਸੰਸਕ੍ਰਿਤ - ਕਾਲਿਕ (कालिक - ਕਾਲਾਪਨ, ਕਾਲੀ ਸਿਆਹੀ)।
More Examples for ਕਾਲਖ
ਕਾਲਾ
ਕਾਲਾ।
ਵਿਆਕਰਣ: ਵਿਸ਼ੇਸ਼ਣ (ਕਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲਾ
ਕਾਲਿ
ਕਾਲ ਨੇ, ਜਮਕਾਲ ਨੇ, ਮੌਤ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਉੜੀਆ/ਅਵਧੀ - ਕਾਲਿ (ਬੀਤਿਆ ਕਲ੍ਹ, ਆਉਣ ਵਾਲਾ ਕਲ੍ਹ); ਬੰਗਾਲੀ/ਬ੍ਰਜ - ਕਾਲ (ਬੀਤਿਆ ਕਲ੍ਹ); ਪੁਰਾਤਨ ਪੰਜਾਬੀ - ਕਲ/ਕਲ੍ਹ (ਆਉਣ ਵਾਲਾ ਕਲ੍ਹ); ਲਹਿੰਦੀ - ਕੱਲ੍ਹ (ਬੀਤਿਆ ਕਲ੍ਹ); ਪ੍ਰਾਕ੍ਰਿਤ - ਕੱਲ/ਕੱਲ੍ਹਿੰ (ਆਉਣ ਵਾਲਾ ਕਲ੍ਹ, ਬੀਤਿਆ ਕਲ੍ਹ); ਪਾਲੀ - ਕੱਲੰ (ਸਵੇਰ/ਪਹੁਫੁਟਾਲਾ); ਸੰਸਕ੍ਰਿਤ - ਕਲਯਮ੍ (कल्यम् - ਸਵੇਰ/ਪਹੁਫੁਟਾਲਾ, ਆਉਣ ਵਾਲਾ ਕਲ੍ਹ)।
More Examples for ਕਾਲਿ
ਕਾਲੀ
ਕਾਲੀ-ਬੋਲੀ, ਘੁਪ ਹਨ੍ਹੇਰੀ।
ਵਿਆਕਰਣ: ਵਿਸ਼ੇਸ਼ਣ (ਨਿਸਿ ਦਾ), ਅਧਿਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲੀ
ਕਾਲੁ
ਅਕਾਲ, ਸੋਕਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਾਲੁ (ਮੌਤ; ਅਕਾਲ); ਬ੍ਰਜ - ਕਾਲ (ਅਕਾਲ); ਅਪਭ੍ਰੰਸ਼/ਪ੍ਰਾਕ੍ਰਿਤ - ਕਾਲ (ਸਮਾਂ; ਮੌਤ); ਪਾਲੀ - ਕਾਲ (ਸਮਾਂ, ਸਵੇਰਾ); ਸੰਸਕ੍ਰਿਤ - ਕਾਲ (काल - ਸਮਾਂ, ਜੋਗ ਸਮਾਂ; ਕਿਸਮਤ; ਮੌਤ ਦਾ ਦੇਵਤਾ, ਮੌਤ)।
More Examples for ਕਾਲੁ
ਕਾਲੇ
ਕਾਲੇ; ਮਾੜੇ।
ਵਿਆਕਰਣ: ਵਿਸ਼ੇਸ਼ਣ (ਲੇਖ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲੇ
ਕਿ
ਕੀ? ਕਿਹੜਾ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿ (ਕੌਣ, ਕਿਹੜਾ); ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕਿ
ਕਿਉ
ਕਿਵੇਂ, ਕਿਸ ਤਰਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਉ; ਅਪਭ੍ਰੰਸ਼ - ਕਿਂ/ਕਿਉ; ਪ੍ਰਾਕ੍ਰਿਤ - ਕੇਵ/ਕਿਵ; ਸੰਸਕ੍ਰਿਤ - ਕਿਮ੍ (किम् - ਕੀ, ਕਿਵੇਂ)।
More Examples for ਕਿਉ
ਕਿਆ
ਕੀ, ਕਿਸ ਅਰਥ, ਕਿਸ ਕੰਮ; ਤੁੱਛ, ਵਿਅਰਥ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਅ; ਪ੍ਰਾਕ੍ਰਿਤ - ਕਿ/ਕਿੰ; ਪਾਲੀ - ਕਿਨ; ਸੰਸਕ੍ਰਿਤ - ਕਿਮ੍ (किम् - ਕੀ, ਕਿਉਂ)।
More Examples for ਕਿਆ
ਕਿਆ
ਕੀ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਵਿਸ਼ੇਸ਼ਣ (ਵੇਚਾਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਵਿਸ਼ੇਸ਼ਣ (ਨੇਹੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੇਲੋ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੋਭਾ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਟੰਚੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਡੰਫੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਸ
ਕਿਸ (ਪਾਸ)? ਕਿਸ (ਅਗੇ)?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸ
ਕਿਸੁ
ਕਿਸ (ਨੂੰ)?
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸੁ
ਕਿਸੈ
ਕਿਸ ਨੂੰ ਵੀ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸੈ
ਕਿਛੁ
ਕੁਝ ਵੀ, ਕੋਈ ਵੀ (ਕਰਮ ਕਾਂਡੀ ਕਿਰਿਆ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਿਛੁ
ਕਿਛੁ
ਕੁਝ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਲਾਹੇ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਕਹਣਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਮਾਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਝੁ
ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਝ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਿਝੁ
ਕਿਤ
ਕਿਨ੍ਹਾਂ, ਕਿਹੜੇ।
ਵਿਆਕਰਣ: ਵਿਸ਼ੇਸ਼ਣ (ਗੁਨ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕਿਤ
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੀ
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਸਾਡੜੇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਮਿਤ੍ਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
ਕਿਤਂੀ
ਕਿਤਨੇ ਹੀ, ਕਿੰਨੇ ਹੀ।
ਵਿਆਕਰਣ: ਵਿਸ਼ੇਸ਼ਣ (ਜੋਬਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤਂੀ
ਕਿਤੀਆਹ
ਕਿਤੀਆਂ, ਕਿੰਨੀਆਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੀਆਹ
ਕਿਤੁ
ਕਿਉਂ, ਕਿਸ ਕਾਰਨ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਿਤੁ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕਿਤੁ
ਕਿਤੁ
ਕਿਸ? ਕਿਹੜੇ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੰਜਮਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਹੋਰਤੁ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਤੈ
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਉਪਾਇ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੰਜਮਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਮ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
ਕਿਥੈ
ਕਿਥੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਥਹੁ; ਅਪਭ੍ਰੰਸ਼ - ਕਿਤ੍ਥੇ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਥੈ
ਕਿਨ
(ਜਿਸ) ਕਿਸੇ ਨੇ, ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਿਨ
ਕਿਨੇਹੀ
ਕਿਹੋ ਜਿਹੀ?
ਵਿਆਕਰਣ: ਵਿਸ਼ੇਸ਼ਣ (ਆਸਕੀ ਦਾ) ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
More Examples for ਕਿਨੇਹੀ
ਕਿਨੇਹੀ
ਕਿਹੋ ਜਿਹੀ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
ਕਿਨੈ
ਕਿਸੇ ਨੇ ਹੀ, ਕਿਸੇ ਵਿਰਲੇ ਨੇ ਹੀ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ - ਕਿਨੈ; ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਿਨੈ
ਕਿਰਖੈ
ਵਾਹ ਦਿੰਦੀ ਹੈ; ਲੀਕ ਵਾਹ ਦਿੰਦੀ ਹੈ, ਕਾਟੇ ਵਾਲੀ ਲੀਕ ਮਾਰ ਦਿੰਦੀ ਹੈ; ਕੱਟ ਦਿੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਰਖਣਾ; ਬ੍ਰਜ - ਕਿਰਖ; ਸੰਸਕ੍ਰਿਤ - ਕ੍ਰਿਸ਼੍ (कृष् - ਖਿੱਚਣਾ, ਪੁੱਟਣਾ, ਘਸੀਟਣਾ; ਕਿਸੇ ਵੱਲ ਖਿੱਚਣਾ; ਹਲ ਵਾਹੁਣਾ, ਖੇਤੀ ਕਰਨਾ)।
More Examples for ਕਿਰਖੈ
ਕਿਰਤ
ਕਿਰਤ ਅਨੁਸਾਰ, ਕਿਰਤ-ਲੇਖ ਅਨੁਸਾਰ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦੇ) ਕਰਮ-ਲੇਖ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤ
ਕਿਰਤਿ
ਕਿਰਤ ਅਨੁਸਾਰ, ਕਰਮ-ਲੇਖ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤਿ
ਕਿਰਤੁ
ਕਿਰਤ-ਲੇਖ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦਾ) ਕਰਮ-ਲੇਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤੁ
ਕਿਰਪਾ
ਕਿਰਪਾ (ਨਾਲ/ਸਦਕਾ), ਮਿਹਰ (ਨਾਲ/ਸਦਕਾ)।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਪਾ; ਪ੍ਰਾਕ੍ਰਿਤ - ਕਰਿਪਾ; ਸੰਸਕ੍ਰਿਤ - ਕ੍ਰਿਪਾ (कृपा - ਕਿਰਪਾ, ਦਿਆਲਤਾ)।
More Examples for ਕਿਰਪਾ
ਕਿਲਵਿਖ
ਕਿਲਵਿਖ, ਪਾਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਲਵਿਖ/ਕਿਲਬਿਖ; ਸੰਸਕ੍ਰਿਤ - ਕਿਲਵਿਸ਼ਨ੍/ਕਿਲਬਿਸ਼ਨ੍ (किल्विषन्/किल्बिषन् - ਨੁਕਸ, ਅਪਰਾਧ, ਪਾਪ, ਦੋਸ਼)।
More Examples for ਕਿਲਵਿਖ
ਕੀ
ਕਿਉਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਕਿਂ/ਕਿਉ (ਕਿਉਂ); ਪ੍ਰਾਕ੍ਰਿਤ - ਕੇਵ/ਕਿਵ; ਸੰਸਕ੍ਰਿਤ - ਕਿਮ੍ (किम् - ਕੀ, ਕਿਵੇਂ)।
More Examples for ਕੀ
ਕੀਓ
ਕੀਆ/ਕੀਤਾ, ਬਣਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਓ
ਕੀਆ
ਕੀਤਾ, ਰਚਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ ਅਤੇ ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਆ
ਕੀਈ
ਕੀਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਈ
ਕੀਏ
ਕੀਤੇ, ਕਰ ਦਿਤੇ; ਬਣਾ ਦਿਤੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਏ
ਕੀਜੀਐ
ਕਰਨੀ ਚਾਹੀਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮੈਥਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।
More Examples for ਕੀਜੀਐ
ਕੀਜੈ
ਕੀਜੀਏ, ਕੀਤੀ ਜਾਏ/ਜਾਵੇ, ਵਰਤੀ ਜਾਏ/ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮੈਥਿਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।
More Examples for ਕੀਜੈ
ਕੀਤਾ
ਕੀਤਾ ਹੋਇਆ; ਬਣਾਇਆ ਹੋਇਆ, ਰਚਿਆ ਹੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤਾ
ਕੀਤੀ
(ਸਿਫਤ) ਕੀਤੀ, (ਮਹਿਮਾ) ਗਾਈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤੀ/ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤੀ
ਕੀਤੇ
ਕੀਤੇ ਹਨ, ਕਰ ਲਏ ਹਨ; ਬਣਾ ਲਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤੇ
ਕੀਤੋਨੁ
ਕੀਤਾ ਹੈ ਉਸ ਨੇ, ਉਸ ਨੇ ਕੀਤਾ ਹੈ, ਉਸ ਨੇ ਕਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ) + ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
More Examples for ਕੀਤੋਨੁ
ਕੀਨੑਾ
ਕੀਤਾ ਸੀ, ਬਣਾਇਆ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੑਾ
ਕੀਨੑੈ
ਕਰਨ ਨਾਲ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੑੈ
ਕੀਨੁ
ਕੀਨਾ/ਕਰ ਲਿਆ ਹੈ; ਗਵਾ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੁ
ਕੀਨੇ
ਕੀਤੇ ਹਨ, ਕਰ ਲਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੇ
ਕੀਰਤਨ
ਕੀਰਤਨ (ਵਿਚ), ਜਸ (ਵਿਚ), ਕੀਰਤੀ (ਵਿਚ), ਉਸਤਤਿ (ਵਿਚ), ਸਿਫਤਿ-ਸਾਲਾਹ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੀਰਤਨ; ਬ੍ਰਜ - ਕੀਰ੍ਤਨ/ਕੀਰਤਨ/ਕਿਰ੍ਤਨ/ਕਿਰਤਨ (ਭਜਨ ਗਾਉਣਾ, ਉਸਤਤਿ ਵਿਚ ਭਜਨ ਗਾਉਣਾ, ਉਸਤਤਿ); ਸੰਸਕ੍ਰਿਤ - ਕੀਰ੍ਤਨਮ੍ (कीर्तनम् - ਜਿਕਰ ਕਰਨਾ, ਦੁਹਰਾਉਣਾ, ਕਹਿਣਾ, ਦੱਸਣਾ)।
More Examples for ਕੀਰਤਨ
ਕੀਰਤਿ
ਕੀਰਤੀ ਨੂੰ, ਸਿਫਤਿ-ਸਲਾਹ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜਸ, ਪ੍ਰਸਿੱਧੀ)।
More Examples for ਕੀਰਤਿ
ਕੀਰਤਿ
ਕੀਰਤੀ, ਉਸਤਤਿ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜੱਸ)।
ਕੁਸਟੀ
ਕੁਸ਼ਟੀ ਦੇ, ਕੋਹੜੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕੁਸਟੀ; ਬ੍ਰਜ - ਕੁਸਟੀ/ਕੁਸਟਿ; ਸੰਸਕ੍ਰਿਤ - ਕੁਸ਼੍ਠਿਨ੍ (कुष्ठिन् - ਕੋਹੜ ਵਾਲਾ/ਕੋਹੜੀ)।
More Examples for ਕੁਸਟੀ
ਕੁਹਾੜਾ
ਕੁਹਾੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਹਾੜਾ/ਕੁਲ੍ਹਾੜਾ; ਲਹਿੰਦੀ - ਕੁਹਾੜਾ; ਸਿੰਧੀ - ਕੁਹਾੜੋ; ਬ੍ਰਜ - ਕੁਹਾਰਾ; ਅਪਭ੍ਰੰਸ਼ - ਕੁਹਾਡ; ਪ੍ਰਾਕ੍ਰਿਤ - ਕੁਢਾਰ/ਕੁਹਾਡ; ਸੰਸਕ੍ਰਿਤ - ਕੁਠਾਰ (कुठार - ਕੁਹਾੜੀ ਜਾਂ ਕੁਹਾੜਾ)।
More Examples for ਕੁਹਾੜਾ
ਕੁੰਚਰ
ਹਾਥੀ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕੁੰਚਰੁ; ਬ੍ਰਜ - ਕੁੰਜਰੁ; ਅਪਭ੍ਰੰਸ਼/ਪ੍ਰਾਕ੍ਰਿਤ - ਕੁੰਜਰ; ਸੰਸਕ੍ਰਿਤ - ਕੁਞ੍ਜਰਹ (कुञ्जर: - ਹਾਥੀ)।
More Examples for ਕੁੰਚਰ
ਕੁੰਡਲ
ਕੁੰਡਲ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕੁੰਡਲ (ਮੁੰਦਰੀ, ਕੰਨ ਦੀ ਮੁੰਦਰ/ਵਾਲੀ; ਚੱਕਰ); ਪਾਲੀ - ਕੁੰਡਲ; ਸੰਸਕ੍ਰਿਤ - ਕੁਣ੍ਡਲਹ (कुण्डल: - ਮੁੰਦਰੀ, ਕੰਨ ਦੀ ਮੁੰਦਰ/ਵਾਲੀ; ਰੱਸੀ ਦਾ ਕੁੰਡਲ )।
More Examples for ਕੁੰਡਲ
ਕੁਦਰਤਿ
ਕੁਦਰਤ, ਪ੍ਰਕਿਰਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਦਰਤਿ; ਅਰਬੀ - ਕੁਦਰਤ ( قُدرَت - ਤਾਕਤ, ਰੱਬੀ ਤਾਕਤ, .ਕੁਦਰਤ
More Examples for ਕੁਦਰਤਿ
ਕੁੰਨੇ
ਕੁੰਨੇ ਨਾਲ, ਹਾਂਡੀ ਨਾਲ, ਮਿੱਟੀ ਦੇ ਭਾਂਡੇ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕੁਨੋ (ਮਿੱਟੀ ਦਾ ਭਾਂਡਾ); ਅਪਭ੍ਰੰਸ਼/ਪ੍ਰਾਕ੍ਰਿਤ - ਕੁੰਡ (ਭਾਂਡਾ, ਤਲਾਬ); ਪਾਲੀ - ਕੁੰਡਿ; ਸੰਸਕ੍ਰਿਤ - ਕੁੰਡਹ (कुण्ड: - ਕਟੋਰਾ, ਪਾਣੀ ਦਾ ਭਾਂਡਾ; ਪਾਣੀ ਦੀ ਖੱਡ, ਖੱਡ)।
More Examples for ਕੁੰਨੇ
ਕੁਮਤਿ
ਕੁ-ਮਤਿ ਵਿਚ, ਭੈੜੀ ਮਤਿ ਵਿਚ, ਖੋਟੀ ਮਤਿ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਕੁਮਤਿ (ਮਾੜੀ ਜਾਂ ਗਲਤ ਸਲਾਹ, ਮੂਰਖਤਾ); ਪਾਲੀ/ਸੰਸਕ੍ਰਿਤ - ਕੁਮਤਿ (कुमति - ਬੁਰੀ ਭਾਵਨਾ; ਕਮਜ਼ੋਰ ਬੁੱਧੀ, ਮੂਰਖਤਾ)।
More Examples for ਕੁਮਤਿ
ਕੁਮਲਾਣਾ
ਕੁਮਲਾ ਗਿਆ ਹੈ, ਮੁਰਝਾ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਮਲਾਉਣਾ; ਬ੍ਰਜ - ਕੁਮਲਾਨਾ (ਮੁਰਝਾਉਣਾ); ਪ੍ਰਾਕ੍ਰਿਤ - ਕੁਮਲਾਇ (ਕੁਮਲਾਉਂਦਾ/ਮੁਰਝਾਉਂਦਾ ਹੈ); ਸੰਸਕ੍ਰਿਤ - ਕੁਙ੍ਮਲਾਯਤੇ* (कुङ्मलायते - ਮੁਰਝਾ/ਕੁਮਲਾ ਜਾਂਦਾ ਹੈ)।
More Examples for ਕੁਮਲਾਣਾ
ਕੁਰਬਾਣੁ
ਕੁਰਬਾਣ (ਕੀਤਾ ਜਾਵਾਂ), ਬਲਿਹਾਰ (ਜਾਵਾਂ), ਵਾਰਨੇ (ਜਾਵਾਂ), ਸਦਕੇ (ਜਾਵਾਂ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਰਬਾਨ (ਕਿਸੇ ਦੇ ਦੁਆਲੇ ਫਿਰ ਕੇ ਉਸ ਦੀ ਬਲਾ ਆਪਣੇ ਸਿਰ ਲੈਣ ਦਾ ਭਾਵ, ਬਲਿਹਾਰ, ਸਦਕੇ); ਅਰਬੀ - ਕੁਰਬਾਨ (قربان - ਉਹ ਸ਼ੈ, ਜਿਹੜੀ ਰਬ ਦੇ ਨਾਂ ‘ਤੇ ਦਿੱਤੀ ਜਾਵੇ, ਭੇਟਾ, ਸਦਕਾ)।
More Examples for ਕੁਰਬਾਣੁ
ਕੁਰਬਾਨੁ ਹੇ
ਕੁਰਬਾਨ ਹੈ, ਸਦਕੇ ਹੈ, ਵਾਰਨੇ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਰਬਾਨ (ਕਿਸੇ ਦੇ ਦੁਆਲੇ ਫਿਰ ਕੇ ਉਸ ਦੀ ਬਲਾ ਆਪਣੇ ਸਿਰ ਲੈਣ ਦਾ ਭਾਵ, ਬਲਿਹਾਰ, ਸਦਕੇ); ਅਰਬੀ - ਕੁਰਬਾਨ (قربان - ਉਹ ਸ਼ੈ, ਜਿਹੜੀ ਰਬ ਦੇ ਨਾਂ ‘ਤੇ ਦਿੱਤੀ ਜਾਵੇ, ਭੇਟਾ, ਸਦਕਾ) + ਲਹਿੰਦੀ - ਹੇ; ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
More Examples for ਕੁਰਬਾਨੁ ਹੇ
ਕੁੜਮਾਈ
ਕੁੜਮਾਈ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੁੜਮਾਈ (ਮੰਗਣੀ, ਕੁੜਮਾਈ); ਪਾਲੀ - ਕੁੜਮੱਤ (ਵਿਆਹ ਰਾਹੀਂ ਬਣਿਆ ਰਿਸ਼ਤਾ); ਸੰਸਕ੍ਰਿਤ - ਕੁਟੁਮ੍ਬਤ (कुटुम्बत - ਪਰਵਾਰਕ ਰਿਸ਼ਤਾ)।
More Examples for ਕੁੜਮਾਈ
ਕੂਕੇ
ਕੂਕਦਾ ਹੈ, ਕੂਕ ਰਿਹਾ ਹੈ, ਪੁਕਾਰ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।
More Examples for ਕੂਕੇ
ਕੂਕੇਦਿਆ
ਕੂਕੇਂਦਿਆਂ/ਕੂਕਦਿਆਂ, ਕੂਕਾਂ ਮਾਰਦਿਆਂ, ਪੁਕਾਰਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।
More Examples for ਕੂਕੇਦਿਆ
ਕੂੜ
ਕੂੜ, ਝੂਠ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜ
ਕੂੜਾ
ਝੂਠਾ; ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਲਾਲਚੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾ
ਕੂੜਾਵਿਆ
ਕੂੜਾਵੇ+ਆ, ਕੂੜੇ ਹਨ, ਝੂਠੇ ਹਨ; ਨਾਸ਼ਵਾਨ ਹਨ, ਛਿਣ-ਭੰਗਰ ਹਨ।
ਵਿਆਕਰਣ: ਵਿਸ਼ੇਸ਼ਣ (ਰੰਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾਵਿਆ
ਕੂੜਾਵੇ
ਕੂੜੇ, ਕੂੜ ਦੇ ਧਾਰਨੀ, ਝੂਠੇ, ਝੂਠ ਵਿਚ ਲਿਪਤ; ਨਾਸ਼ਵਾਨ, ਛਿਣ-ਭੰਗਰ।
ਵਿਆਕਰਣ: ਵਿਸ਼ੇਸ਼ਣ (ਸਾਕ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾਵੇ
ਕੂੜਿ
ਕੂੜ ਵਿਚ; ਨਾਸ਼ਵਾਨ ਸੰਸਾਰ ਅਤੇ ਇਸ ਦੇ ਨਾਸ਼ਵਾਨ ਮਾਇਕੀ ਪਦਾਰਥਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜਿ
ਕੂੜਿਆਰ
ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
More Examples for ਕੂੜਿਆਰ
ਕੂੜਿਆਰ
ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।
ਵਿਆਕਰਣ: ਵਿਸ਼ੇਸ਼ਣ (ਬ੍ਰਾਹਮਣ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
ਕੂੜੀ
ਝੂਠੀ; ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਰਾਸਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੀ
ਕੂੜੀਆ
ਕੂੜੀਆਂ, ਝੂਠੀਆਂ।
ਵਿਆਕਰਣ: ਵਿਸ਼ੇਸ਼ਣ (ਸਲਾਮ ਤੇ ਜਬਾਬ ਰੂਪੀ ਦੋਵਾਂ ਕਿਰਿਆਵਾਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੀਆ
ਕੂੜੁ
ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੁ
ਕੂੜੈ
ਕੂੜੇ ਦਾ; (ਨਾਸ਼ਵਾਨ ਮਾਇਕੀ ਪਦਾਰਥਾਂ ਵਿਚ ਗ੍ਰਸਤ) ਨਾਸ਼ਵਾਨ ਮਨੁਖ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜਾ/ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜੈ
ਕੂੜੋ
ਕੂੜ-ਕੁਸੱਤ, ਝੂਠ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜੋ
ਕੂੜੋ
ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
ਕੇਇ
ਕੋਈ, ਵਿਰਲੇ, ਟਾਵੇਂ ਟਾਵੇਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਇ; ਅਪਭ੍ਰੰਸ਼ - ਕੇਈ (ਕੋਈ); ਪ੍ਰਾਕ੍ਰਿਤ - ਕਅਇ; ਸੰਸਕ੍ਰਿਤ - ਕਤਿ (कति - ਕਿਤਨੇ, ਕਿੰਨੇ)।
More Examples for ਕੇਇ
ਕੇਈ
ਕਈ, ਅਨੇਕ; ਕੋਈ, ਵਿਰਲੇ, ਟਾਵੇਂ ਟਾਵੇਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਇ; ਅਪਭ੍ਰੰਸ਼ - ਕੇਈ (ਕੋਈ); ਪ੍ਰਾਕ੍ਰਿਤ - ਕਅਇ; ਸੰਸਕ੍ਰਿਤ - ਕਤਿ (कति - ਕਿਤਨੇ, ਕਿੰਨੇ)।
More Examples for ਕੇਈ
ਕੇਤੀ
ਕਿਤਨੀ, ਕਿੰਨੀ।
ਵਿਆਕਰਣ: ਵਿਸ਼ੇਸ਼ਣ (ਲੋਕਾਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੀ
ਕੇਤੀਆ
ਕਿਤਨੀਆਂ, ਕਿੰਨੀਆਂ, ਕਈ; ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਕਹਾਣੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੀ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੀਆ
ਕੇਤੁ
ਕਿਤ, ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਰਜਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕੇਤੁ
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੇ
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਬੀਚਾਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਸਿਧ, ਸਾਧਿਕ ਅਤੇ ਸਿਆਣੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਵਾਵਣਹਾਰੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਲ
ਖੇਲ (ਕਰਦਾ ਸੀ), ਕਲੋਲ (ਕਰਦਾ ਸੀ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।
More Examples for ਕੇਲ
ਕੇਲ ਕਰੇਦੇ
ਖੇਲ ਕਰੇਂਦੇ, ਖੇਲ ਕਰਦੇ, ਕਲੋਲ ਕਰਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ) + ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕੇਲ ਕਰੇਦੇ
ਕੇਲਾਂ
ਖੇਲਾਂ, ਕਲੋਲਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।
More Examples for ਕੇਲਾਂ
ਕੇਵਡੁ
ਕੇ-ਵਡ, ਕਿੰਨਾ ਵਡਾ?
ਵਿਆਕਰਣ: ਵਿਸ਼ੇਸ਼ਣ (ਵਡਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਵਡੁ; ਅਪਭ੍ਰੰਸ਼ - ਕੇਵਡ; ਪ੍ਰਾਕ੍ਰਿਤ - ਕੇਵਡਯ; ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵਡਾ)।
More Examples for ਕੇਵਡੁ
ਕੈ
(ਘੋਖ) ਕੇ, (ਪਰਖ) ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੈ; ਅਪਭ੍ਰੰਸ਼ - ਕਇਅ; ਪ੍ਰਾਕ੍ਰਿਤ - ਕਰਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕੈ
ਕੈਸਾ
ਕੈਸਾ, ਕਿਹੋ-ਜਿਹਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕੈਸਾ/ਕੈਸੀ; ਪੁਰਾਤਨ ਅਵਧੀ - ਕੈਸ; ਅਪਭ੍ਰੰਸ਼ - ਕਇਸ; ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਰਿਸ/ਕੀਦਿਸ; ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਕਿਸਮ ਦਾ)।
More Examples for ਕੈਸਾ
ਕੈਹੀ
ਕਿਸੇ ਦਾ ਵੀ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੇਹੁ/ਕੇਹਿ; ਬ੍ਰਜ - ਕੇਹ (ਕਿਹੋ ਜਿਹਾ/ਕਿਵੇਂ; ਕੁਝ ਵੀ; ਕਿਸ ਨੂੰ); ਅਪਭ੍ਰੰਸ਼ - ਕੇਹ; ਪ੍ਰਾਕ੍ਰਿਤ - ਕੇਹਅ (ਕਿਹੋ ਜਿਹਾ/ਕਿਵੇਂ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
More Examples for ਕੈਹੀ
ਕੋ
(ਸਭ) ਕੋਈ, (ਹਰ) ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
More Examples for ਕੋ
ਕੋ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਬੇਲੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਿਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਾਥੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋਇ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੋਇ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਇ
ਕੋਇ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪੰਖੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਇਲ
(ਹੇ) ਕੋਇਲ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੋਯਲ/ਕੋਇਲ; ਪੁਰਾਤਨ ਅਵਧੀ/ਸਿੰਧੀ/ਅਪਭ੍ਰੰਸ਼ - ਕੋਇਲ; ਪ੍ਰਾਕ੍ਰਿਤ - ਕੋਇਲ/ਕੋਇਲਾ; ਸੰਸਕ੍ਰਿਤ - ਕੋਕਿਲ (कोकिल - ਕਾਲੀ ਜਾਂ ਭਾਰਤੀ ਕੋਇਲ; ਭਾਰਤੀ ਕਾਵਿ ਵਿਚ ਅਕਸਰ ਇਸ ਦਾ ਜਿਕਰ ਕੀਤਾ ਜਾਂਦਾ ਹੈ, ਕਿਉਂਜੁ ਇਸਦੀ ਸੰਗੀਤਕ ਕੂਕ ਕੋਮਲ ਜਜ਼ਬਿਆਂ ਨੂੰ ਪ੍ਰੇਰਤ ਕਰਨ ਵਾਲੀ ਮੰਨੀ ਜਾਂਦੀ ਹੈ)।
More Examples for ਕੋਇਲ
ਕੋਈ
ਹਰ ਕੋਈ, ਹਰੇਕ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਈ
ਕੋਈ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਿਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਈ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਈ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੁਗਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਕਿਲ
ਕੋਇਲ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਕੋਕਿਲ (कोकिल - ਕਾਲੀ ਜਾਂ ਭਾਰਤੀ ਕੋਇਲ; ਭਾਰਤੀ ਕਾਵਿ ਵਿਚ ਅਕਸਰ ਇਸ ਦਾ ਜਿਕਰ ਕੀਤਾ ਜਾਂਦਾ ਹੈ, ਇਸਦੀ ਸੰਗੀਤਕ ਕੂਕ ਕੋਮਲ ਜਜ਼ਬਿਆਂ ਦੀ ਪ੍ਰੇਰਕ ਮੰਨੀ ਜਾਂਦੀ ਹੈ).
More Examples for ਕੋਕਿਲ
ਕੋਟਨ
ਕਰੋੜਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ) + ਬ੍ਰਜ - ਮੈ; ਪ੍ਰਾਕ੍ਰਿਤ - ਮਯ (ਸਹਿਤ); ਸੰਸਕ੍ਰਿਤ - ਮਯ (मय - ਇਕ ਪਿਛੇਤਰ ਜੋ ਅਧਿਕਤਾ ਦੇ ਅਰਥ ਵਿਚ ਸ਼ਬਦਾਂ ਨਾਲ ਲਾਇਆ ਜਾਂਦਾ ਹੈ)।
More Examples for ਕੋਟਨ
ਕੋਟਿ
(ਤੇਤੀ) ਕਰੋੜ; ਅਣਗਿਣਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ)।
More Examples for ਕੋਟਿ
ਕੋਠੇ
ਕੋਠੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਕੋਠਾ/ਕੋਠੜੀ; ਮਰਾਠੀ - ਕੋਠਾ/ਕੋਠੀ; ਪ੍ਰਾਕ੍ਰਿਤ - ਕੋਟਠ; ਸੰਸਕ੍ਰਿਤ - ਕੋਸ਼ਠ (कोष्ठ - ਭਾਂਡਾ, ਅੰਨ-ਭੰਡਾਰ, ਅੰਦਰਲਾ ਕਮਰਾ)।
More Examples for ਕੋਠੇ
ਕ੍ਰਮ
ਕਰਮ ਕਰਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।
More Examples for ਕ੍ਰਮ
ਕ੍ਰਿਸ੍ਨੰ
ਕ੍ਰਿਸ਼ਨ, ਆਕਰਸ਼ਕ-ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕ੍ਰਿਸਨੰ/ਕ੍ਰਿਸਨ; ਸੰਸਕ੍ਰਿਤ - ਕ੍ਰਿਸ਼੍ਣ (कृष्ण - ਕਾਲਾ, ਸਾਂਵਲਾ, ਗੂੜ੍ਹਾ ਨੀਲਾ; ਆਕਰਸ਼ਕ; ਕ੍ਰਿਸ਼ਨ)।
More Examples for ਕ੍ਰਿਸ੍ਨੰ
ਕ੍ਰੋਧ
ਕ੍ਰੋਧ (ਨਾਲ), ਗੁੱਸੇ (ਨਾਲ)।